DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਵਿ ਪੁਸਤਕ ‘ਕਾਲ ਨਾਚ’ ’ਤੇ ਗੋਸ਼ਟੀ

ਪਰਮਜੀਤ ਸਿੰਘ ਸੋਹਲ ਨੇ ਕਵਿਤਾਵਾਂ ਪੇਸ਼ ਕੀਤੀਆਂ

  • fb
  • twitter
  • whatsapp
  • whatsapp
featured-img featured-img
ਕਿਤਾਬ ‘ਕਾਲ ਨਾਚ’ ਬਾਰੇ ਕਰਵਾਏ ਸੰਵਾਦ ਮੌਕੇ ਅਹਿਮ ਸ਼ਖ਼ਸੀਅਤਾਂ। -ਫੋਟੋ: ਬਸਰਾ
Advertisement

ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਸੰਵਾਦ-1 ਅਧੀਨ ਡਾ. ਪਰਮਜੀਤ ਸਿੰਘ ਸੋਹਲ ਦੀ ਕਾਵਿ ਪੁਸਤਕ ‘ਕਾਲ ਨਾਚ’ ’ਤੇ ਵਿਚਾਰ ਗੋਸ਼ਟੀ ਪੰਜਾਬੀ ਭਵਨ, ਲੁਧਿਆਣਾ ਵਿੱਚ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਅਰੁਣ ਮਿੱਤਰਾ, ਡਾ. ਪਾਲ ਕੌਰ, ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਗੁਰਪ੍ਰੀਤ ਸਿੰਘ ਤੂਰ ਨੇ ਸਾਂਝੇ ਤੌਰ ’ਤੇ ਕੀਤੀ। ਪ੍ਰਧਾਨਗੀ ਭਾਸ਼ਣ ’ਚ ਡਾ. ਅਰੁਣ ਮਿੱਤਰਾ ਨੇ ਕਿਹਾ ਕਿ ਫ਼ਲਸਤੀਨ ਦੇ ਲੋਕਾਂ, ਬੱਚਿਆਂ, ਔਰਤਾਂ, ਡਾਕਟਰਾਂ ਅਤੇ ਪੱਤਰਕਾਰਾਂ ’ਤੇ ਹੋਏ ਅਸਹਿ ਜ਼ੁਲਮਾਂ ਬਾਰੇ ਡਾ. ਪਰਮਜੀਤ ਸਿੰਘ ਸੋਹਲ ਨੇ ਇੱਕ ਕਵੀ ਵਜੋਂ ਲੋਕਾਈ ਦੀ ਸੰਵੇਦਨਾ ਨੂੰ ਵਧੇਰੇ ਟੁੰਬਵੀਆਂ ਕਵਿਤਾਵਾਂ ਲਿਖੀਆਂ ਹਨ। ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਇਸ ਕਿਤਾਬ ਨਾਲ ਪਰਮਜੀਤ ਸੋਹਲ ਦਾ ਕੱਦ ਵੀ ਉੱਚਾ ਹੋਇਆ ਹੈ ਤੇ ਉਹ ਵਧੇਰੇ ਸਪੱਸ਼ਟ ਤੌਰ ’ਤੇ ਜੰਗ ਮਾਰੀ ਲੋਕਾਈ ਦੇ ਅੰਗਸੰਗ ਆ ਖੜ੍ਹਾ ਹੋਇਆ ਹੈ। ਡਾ. ਜਗਵਿੰਦਰ ਜੋਧਾ ਨੇ ਕਿਹਾ ਕਿ ਡਾ. ਸੋਹਲ ਨੇ ਇਹ ਕਿਤਾਬ ਲਿਖ ਕੇ ਆਪਣੇ ਅੰਦਰ ਚੱਲ ਰਹੇ ਸੰਘਰਸ਼ ’ਤੇ ਜਿੱਤ ਪ੍ਰਾਪਤ ਕਰ ਲਈ ਹੈ। ਇਸ ਮੌਕੇ ਲੇਖਕ ਡਾ. ਪਰਮਜੀਤ ਸਿੰਘ ਸੋਹਲ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕੀਤਾ। ‘ਕਾਲ ਨਾਚ’ ਪੁਸਤਕ ਸੰਵਾਦ ਦੀ ਬਹਿਸ ’ਚ ਡਾ. ਅਰਵਿੰਦਰ ਕੌਰ ਕਾਕੜਾ, ਮਨਦੀਪ ਕੌਰ ਭੰਮਰਾ, ਗੁਰਵਿੰਦਰ ਜੋਤ ਗੈਰੀ, ਪ੍ਰੋ. ਜਗਮੋਹਨ ਸਿੰਘ ਨੇ ਵੀ ਹਿੱਸਾ ਲਿਆ।

ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਬੰਧਕੀ ਬੋਰਡ ਦੀ ਮੀਟਿੰਗ

Advertisement

ਲੁਧਿਆਣਾ (ਖੇਤਰੀ ਪ੍ਰਤੀਨਿਧ): ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਨਵੇਂ ਚੁਣੇ ਗਏ ਪ੍ਰਬੰਧਕੀ ਬੋਰਡ ਦੀ ਪਲੇਠੀ ਇਕੱਤਰਤਾ ਪੰਜਾਬੀ ਭਵਨ, ਲੁਧਿਆਣਾ ਵਿੱਚ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੁੜੀਆਂ ਤਿੰਨ ਪ੍ਰਮੁੱਖ ਸ਼ਖ਼ਸੀਅਤਾਂ ਡਾ. ਵਰਿਆਮ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ ਅਤੇ ਡਾ. ਸਰਬਜੀਤ ਕੌਰ ਸੋਹਲ ਨੂੰ ਪ੍ਰਬੰਧਕੀ ਬੋਰਡ ਵਿੱਚ ਸ਼ਾਮਲ ਕੀਤਾ ਗਿਆ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਡਾ. ਹਰੀ ਸਿੰਘ ਜਾਚਕ ਨੂੰ ਸਕੱਤਰ ਸੱਭਿਆਚਾਰਕ ਸਰਗਰਮੀਆਂ, ਪ੍ਰਭਜੋਤ ਸਿੰਘ ਸੋਹੀ ਨੂੰ ਸਕੱਤਰ ਭਵਨ ਪ੍ਰਬੰਧਕ ਅਤੇ ਕੇ. ਸਾਧੂ ਸਿੰਘ ਨੂੰ ਸਕੱਤਰ ਦਫ਼ਤਰ ਅਤੇ ਪ੍ਰੈੱਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

Advertisement

ਪ੍ਰਬੰਧਕੀ ਬੋਰਡ ਦੀ ਇਕੱਤਰਤਾ ਵਿੱਚ ਡਾ. ਸਰਦਾਰਾ ਸਿੰਘ ਜੌਹਲ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਵਰਿਆਮ ਸਿੰਘ ਸੰਧੂ, ਡਾ. ਪਾਲ ਕੌਰ, ਡਾ. ਗੁਰਇਕਬਾਲ ਸਿੰਘ ਸ਼ਾਮਲ ਸਨ।

Advertisement
×