DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Dhakki Sahib: ਸੰਗਤ ਨੇ ਸੰਤ ਖ਼ਾਲਸਾ ਦਾ ਸਵਾਗਤ ਕੀਤਾ

ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁੱਖ ਸੇਵਾਦਾਰ ਸੰਤ ਦਰਸ਼ਨ ਸਿੰਘ ਖ਼ਾਲਸਾ ਸਾਢੇ ਚਾਰ ਮਹੀਨੇ ਅਮਰੀਕਾ ਵਿੱਚ ਧਰਮ ਪ੍ਰਚਾਰ ਕਰਨ ਤੋਂ ਬਾਅਦ ਅੱਜ ਢੱਕੀ ਸਾਹਿਬ ਪਤਰੇ। ਉਨ੍ਹਾਂ ਦੇ ਸਵਾਗਤ ਲਈ ਸੰਗਤ ਵੱਲੋਂ ਹਾਥੀ, ਘੋੜੇ, ਊਠ, ਪੁਰਾਤਨ ਬੈਲ ਗੱਡੀਆਂ ਆਦਿ ਸ਼ਿੰਗਾਰ...

  • fb
  • twitter
  • whatsapp
  • whatsapp
featured-img featured-img
ਢੱਕੀ ਸਾਹਿਬ ਪੁੱਜਣ ’ਤੇ ਸੰਤ ਦਰਸ਼ਨ ਸਿੰਘ ਖ਼ਾਲਸਾ ਬੱਚਿਆਂ ਨਾਲ।
Advertisement

ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁੱਖ ਸੇਵਾਦਾਰ ਸੰਤ ਦਰਸ਼ਨ ਸਿੰਘ ਖ਼ਾਲਸਾ ਸਾਢੇ ਚਾਰ ਮਹੀਨੇ ਅਮਰੀਕਾ ਵਿੱਚ ਧਰਮ ਪ੍ਰਚਾਰ ਕਰਨ ਤੋਂ ਬਾਅਦ ਅੱਜ ਢੱਕੀ ਸਾਹਿਬ ਪਤਰੇ। ਉਨ੍ਹਾਂ ਦੇ ਸਵਾਗਤ ਲਈ ਸੰਗਤ ਵੱਲੋਂ ਹਾਥੀ, ਘੋੜੇ, ਊਠ, ਪੁਰਾਤਨ ਬੈਲ ਗੱਡੀਆਂ ਆਦਿ ਸ਼ਿੰਗਾਰ ਕੇ ਬੈਂਡ ਵਾਜਿਆਂ ਅਤੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ। ਸ੍ਰੀ ਖ਼ਾਲਸਾ ਨੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਪਿਆਰ ਦਿੱਤਾ। ਇਸ ਦੌਰਾਨ ਪਿੰਡ ਮਕਸੂਦੜਾ ਦੀ ਸੰਗਤ ਨੇ ਸਿਰੋਪਾਓ ਅਤੇ ਹਾਰਾਂ ਨਾਲ ਸਤਿਕਾਰ ਕੀਤਾ। ਗੁਰਦੀਪ ਸਿੰਘ ਵੱਲੋਂ ਜਥੇ ਦੇ ਸਿੰਘਾਂ ਅਤੇ ਸੰਗਤ ਨਾਲ ਮਿਲ ਕਿ ਗੁਰਬਾਣੀ ਦੇ ਸ਼ਬਦਾਂ ਰਾਹੀ ਸੰਤਾਂ ਨੂੰ ਜੀ ਆਇਆਂ ਆਖਿਆ ਗਿਆ। ਢੱਕੀ ਸਾਹਿਬ ਪੁੱਜ ਕਿ ਸੰਤ ਖ਼ਾਲਸਾ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਅਰਦਾਸ ਕੀਤੀ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਸਮੇਂ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਤੋਂ ਇਲਾਵਾ ਹਰਵੰਤ ਸਿੰਘ ਢੱਕੀ ਸਾਹਿਬ, ਬਲਵਿੰਦਰ ਸਿੰਘ ਭਾਡੇਵਾਲ, ਪ੍ਰਧਾਨ ਕੁਲਵਿੰਦਰ ਸਿੰਘ ਚੀਮਾ ਪਾਇਲ, ਪਵਿੱਤਰ ਸਿੰਘ ਬਰਮਾਲੀਪੁਰ, ਲਖਵੀਰ ਸਿੰਘ ਅਸਲਾਪੁਰ, ਨੰਬਰਦਾਰ ਸੋਹਣ ਸਿੰਘ ਅਸਲਾਪੁਰ, ਬਲਵੀਰ ਸਿੰਘ ਸ਼ਾਹਪੁਰ, ਰਵਿੰਦਰ ਸਿੰਘ ਘੁਡਾਣੀ, ਨਿਰੰਜਣ ਸਿੰਘ ਰੱਬੋਂ ਆਦਿ ਵੀ ਹਾਜ਼ਰ ਸਨ।

Advertisement
Advertisement
×