DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Development Issues: ਸਵੱਦੀ ਖ਼ੁਰਦ ਵਾਸੀ ਟੁੱਟੀਆਂ ਗਲੀਆਂ ਤੋਂ ਪ੍ਰੇਸ਼ਾਨ

ਇੱਥੋਂ ਨੇੜਲੇ ਪਿੰਡ ਸਵੱਦੀ ਖ਼ੁਰਦ ਦੀਆਂ ਗਲੀਆਂ ਅਤੇ ਨਾਲੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇਨ੍ਹਾਂ ਦੀ ਕਾਫ਼ੀ ਸਮੇਂ ਤੋਂ ਮੁਰੰਮਤ ਨਹੀਂ ਹੋਈ ਹੈ। ਇਸ ਤੋਂ ਖ਼ਫ਼ਾ ਹੋ ਕੇ ਪਿੰਡ ਦੇ ਨੌਜਾਵਾਨਾਂ ਦਾ ਵਫ਼ਦ ਅੱਜ ਗਲੀਆਂ, ਨਾਲੀਆਂ ਤੇ ਸੜਕਾਂ ਦੇ...

  • fb
  • twitter
  • whatsapp
  • whatsapp
featured-img featured-img
ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ-ਪੱਤਰ ਦਿੰਦੇ ਨੌਜਵਾਨ।
Advertisement

ਇੱਥੋਂ ਨੇੜਲੇ ਪਿੰਡ ਸਵੱਦੀ ਖ਼ੁਰਦ ਦੀਆਂ ਗਲੀਆਂ ਅਤੇ ਨਾਲੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇਨ੍ਹਾਂ ਦੀ ਕਾਫ਼ੀ ਸਮੇਂ ਤੋਂ ਮੁਰੰਮਤ ਨਹੀਂ ਹੋਈ ਹੈ। ਇਸ ਤੋਂ ਖ਼ਫ਼ਾ ਹੋ ਕੇ ਪਿੰਡ ਦੇ ਨੌਜਾਵਾਨਾਂ ਦਾ ਵਫ਼ਦ ਅੱਜ ਗਲੀਆਂ, ਨਾਲੀਆਂ ਤੇ ਸੜਕਾਂ ਦੇ ਵਿਕਾਸ ਕਾਰਜ ਕਰਵਾਉਣ, ਛੱਪੜ ਦੀ ਸਥਿਤੀ ਸੁਧਾਰਨ, ਖੇਡ ਮੈਦਾਨ ਅਤੇ ਜਿਮ ਬਣਾਉਣ ਲਈ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਮਿਲਿਆ। ਇਸ ਲਈ ਉਨ੍ਹਾਂ ਬਾਕਾਇਦਾ ਪਿੰਡ ਦੇ ਘਰ-ਘਰ ਜਾ ਕੇ ਚਲਾਈ ਦਸਤਖ਼ਤ ਮੁਹਿੰਤ ਤਹਿਤ ਕਰਵਾਏ ਦਸਤਖ਼ਤਾਂ ਵਾਲਾ ਮੰਗ-ਪੱਤਰ ਵੀ ਵਿਧਾਇਕਾ ਨੂੰ ਸੌਂਪਿਆ। ਵਿਧਾਇਕਾ ਨੇ ਵਿਸ਼ਵਾਸ ਦਿਵਾਇਆ ਕੇ ਪਿੰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਦੂਰ ਕੀਤਾ ਜਾਵੇਗਾ।

ਇਸ ਵਫ਼ਦ ਵਿੱਚ ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਕਰਮਜੀਤ ਸਿੰਘ, ਹਰਦੀਪ ਸਿੰਘ, ਧਰਮਿੰਦਰ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਜਸ਼ਨਦੀਪ ਸਿੰਘ, ਦਲਜੀਤ ਸਿੰਘ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪਿੰਡ ਸਵੱਦੀ ਖ਼ੁਰਦ ਵਿੱਚ ਇਹ ਵਿਕਾਸ ਕਾਰਜ ਅਤਿ ਲੋੜੀਂਦੇ ਹਨ। ਜੇ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਧਿਆਨ ਦੇ ਕੇ ਜਲਦ ਵਿਕਾਸ ਕਾਰਜ ਸ਼ੁਰੂ ਨਾ ਕਰਵਾਏ ਤਾਂ ਉਨ੍ਹਾਂ ਕੋਲ ਸੰਘਰਸ਼ ਵਿੱਢਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੋਵੇਗਾ। ਇਸ ਮੌਕੇ ਜਗਜੀਤ ਜੱਗੀ, ਕਰਮ ਸਿੱਧੂ, ਪਰਹਲਾਦ ਸਿੰਗਲਾ ਆਦਿ ‘ਆਪ’ ਆਗੂ ਮੌਜੂਦ ਸਨ।

Advertisement

Advertisement
Advertisement
×