ਹਾੜ੍ਹੀ ਦਾ ਸੀਜ਼ਨ ਮੁੱਕਣ ਦੇ ਬਾਵਜੂਦ ਚੁਕਾਈ ਦਾ ਕੰਮ ਲਟਕਿਆ

ਹਾੜ੍ਹੀ ਦਾ ਸੀਜ਼ਨ ਮੁੱਕਣ ਦੇ ਬਾਵਜੂਦ ਚੁਕਾਈ ਦਾ ਕੰਮ ਲਟਕਿਆ

ਜਗਰਾਉਂ ਮੰਡੀ ’ਚ ਖੁੱਲ੍ਹੇ ਆਸਮਾਨ ਹੇਠ ਪਈਆਂ ਕਣਕ ਦੀਆਂ ਬੋਰੀਆਂ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਮਈ

ਹਾੜ੍ਹੀ ਦਾ ਸੀਜ਼ਨ ਖ਼ਤਮ ਹੋਣ ਦੇ ਕਈ ਦਿਨ ਬਾਅਦ ਵੀ ਚੁਕਾਈ ਦਾ ਕੰਮ ਲਮਕਿਆ ਪਿਆ ਹੈ। ਅੱਜ ਵੀ ਮੰਡੀਆਂ ’ਚ ਲੱਖਾਂ ਬੋਰੀ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੈ। ਬੀਤੀ ਦੇਰ ਸ਼ਾਮ ਪਏ ਮੀਂਹ ਕਰਕੇ ਕਣਕ ਦੀਆਂ ਬੋਰੀਆਂ ਭਿੱਜ ਗਈਆਂ। ਆੜ੍ਹਤੀ ਅਤੇ ਮੰਡੀ ਮਜ਼ਦੂਰ ਚੁਕਾਈ ਨਾ ਹੋਣ ਕਰਕੇ ਪ੍ਰੇਸ਼ਾਨ ਹਨ। ਬੱਦਲਵਾਈ ਹੋਣ ’ਤੇ ਉਨ੍ਹਾਂ ਨੂੰ ਪੱਲੀਆਂ ਤਿਰਪਾਲਾਂ ਦਾ ਪ੍ਰਬੰਧ ਕਰਕੇ ਕਣਕ ਦੀਆਂ ਬੋਰੀਆਂ ਨੂੰ ਢੱਕਣਾ ਪੈਂਦਾ ਹੈ। ਮਜ਼ਦੂਰਾਂ ਨੂੰ ਕਣਕ ਦੀ ਰਾਖੀ ਵੀ ਕਰਨੀ ਪੈ ਰਹੀ ਹੈ। ਮਜ਼ਦੂਰਾਂ ਨੇ ਬੀਤੇ ਐਤਵਾਰ ਨੂੰ ਮੰਡੀ ਦਾ ਮੁੱਖ ਗੇਟ ਬੰਦ ਕਰਕੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਧਰਨਾ ਵੀ ਲਾਇਆ ਸੀ। ਇਸ ਤੋਂ ਬਾਅਦ ਵੀ ਸਥਿਤੀ ’ਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ। ਠੇਕੇਦਾਰ ਕਰੋਨਾ ਕਰਕੇ ਢੋਆ ਢੁਆਈ ਵਾਲੇ ਮਜ਼ਦੂਰਾਂ ਦੀ ਘਾਟ ਦਾ ਰੋਣਾ ਰੋ ਰਹੇ ਹਨ। ਮਜ਼ਦੂਰ ਆਗੂਆਂ ਨੇ ਠੇਕੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਧਿਕਾਰੀਆਂ ਦੇ ਘਿਰਾਉ ਦੀ ਚਿਤਾਵਨੀ ਦਿੱਤੀ ਹੈ। ਜਗਰਾਉਂ ਦੀ ਪ੍ਰਮੁੱਖ ਮੰਡੀ ਸਮੇਤ ਇਲਾਕੇ ਦੀਆਂ ਹੋਰਨਾਂ ਮੰਡੀਆਂ ’ਚ ਹਾਲੇ ਵੀ 8 ਲੱਖ ਦੇ ਕਰੀਬ ਬੋਰੀ ਪਈ ਹੈ ਜਿਸ ਮੱਠੀ ਚਾਲ ਨਾਲ ਲਿਫਟਿੰਗ ਹੋ ਰਹੀ ਹੈ ਉਸ ਨਾਲ ਚੁਕਾਈ ਦਾ ਕੰਮ ਛੇਤੀ ਨਿੱਬੜਦਾ ਨਹੀਂ ਦਿੱਸਦਾ। ਆੜ੍ਹਤੀਆਂ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਦਾ ਕਹਿਣਾ ਸੀ ਕਿ ਹਠੂਰ ਦੀਆਂ ਮੰਡੀਆਂ ’ਚ ਚੁਕਾਈ ਦਾ ਕੰਮ ਸੁਚੱਜੇ ਢੰਗ ਨਾਲ ਸਿਰੇ ਚੜ੍ਹ ਗਿਆ ਹੈ। ਉਥੇ ਦੋ ਢਾਈ ਸੌ ਲੇਬਰ ਵਿਹਲੀ ਹੋ ਗਈ ਹੈ ਜਿਸ ਕਰਕੇ ਉਨ੍ਹਾਂ ਪ੍ਰਸ਼ਾਸਨ ਨੂੰ ਉਥੋਂ ਲੇਬਰ ਦਾ ਪ੍ਰਬੰਧ ਕਰਕੇ ਜਗਰਾਉਂ ਇਲਾਕੇ ’ਚ ਵੀ ਲਿਫਟਿੰਗ ਤੇਜ਼ ਕਰਵਾਉਣ ਦਾ ਸੁਝਾਅ ਦਿੱਤਾ ਸੀ। ਇਕ ਦਿਨ ਬੀਤ ਜਾਣ ਤੋਂ ਬਾਅਦ ਵੀ ਉਪ ਮੰਡਲ ਮੈਜਿਸਟਰੇਟ ਅਤੇ ਡੀਐੱਫਐੱਸਓ ਨੇ ਕੋਈ ਹੁੰਗਾਰਾ ਨਹੀਂ ਭਰਿਆ ਹੈ ਜਿਸ ਕਰਕੇ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਮਜ਼ਦੂਰ ਆਗੂ ਕੁਲਦੀਪ ਸਿੰਘ ਅਤੇ ਮਦਨ ਸਿੰਘ ਨੇ ਕਿਹਾ ਕਿ ਵਧੇਰੇ ਸਮੇਂ ਤੇਜ਼ ਧੁੱਪ ’ਚ ਕਣਕ ਦੀਆਂ ਬੋਰੀਆਂ ਪਈਆਂ ਰਹਿਣ ਕਰਕੇ ਵਜ਼ਨ ਘੱਟ ਜਾਵੇਗਾ ਜਿਸ ਦਾ ਖਮਿਆਜ਼ਾ ਮਜ਼ਦੂਰਾਂ ਸਿਰ ਪਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮੁੱਖ ਖ਼ਬਰਾਂ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

ਨਤੀਜਿਆਂ ਦੇ ਵਿਵਾਦ ਦੇ ਨਿਪਟਾਰੇ ਲਈ ਸ਼ਿਕਾਇਤ ਨਿਵਾਰਣ ਢਾਂਚਾ ਕਾਇਮ; ਮਾ...

ਕੇਂਦਰ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਧੋਪਾਧਿਆੲੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵਿੱਢੀ

ਕੇਂਦਰ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਧੋਪਾਧਿਆੲੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵਿੱਢੀ

ਮੈਮੋਰੰਡਮ ਜਾਰੀ ਕਰਦਿਆਂ 30 ਦਿਨਾਂ ਵਿੱਚ ਜਵਾਬ ਮੰਗਿਆ, ਪੈਨਸ਼ਨ ਜਾਂ ਗਰੈ...

ਕਰੋਨਾ ਕਰਕੇ ਐਤਕੀਂ ਸੰਕੇਤਕ ਰਹੇਗੀ ਅਮਰਨਾਥ ਯਾਤਰਾ

ਕਰੋਨਾ ਕਰਕੇ ਐਤਕੀਂ ਸੰਕੇਤਕ ਰਹੇਗੀ ਅਮਰਨਾਥ ਯਾਤਰਾ

ਅਮਰਨਾਥ ਗੁਫ਼ਾ ਦੇ ਵਰਚੁਅਲ ਦਰਸ਼ਨਾਂ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ

ਸ਼ਹਿਰ

View All