ਪਾਇਲ: ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਟਰੱਸਟੀ ਮੈਂਬਰ ਭਾਈ ਗੁਰਨਾਮ ਸਿੰਘ ਅੜੈਚਾ, ਭਾਈ ਮਨਿੰਦਰਜੀਤ ਸਿੰਘ ਬੈਨੀਪਾਲ, ਭਾਈ ਮਲਕੀਤ ਸਿੰਘ ਪਨੇਸਰ ਅਤੇ ਪ੍ਰਿੰਸੀਪਲ ਡਾ.ਗੁਰਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ ਰਾੜਾ ਸਾਹਿਬ ਵਿੱਚ ਹਾਈ ਟੈਕ ਡੈਂਟਲ ਯੂਨਿਟ ਵਿੱਚ ਦੰਦਾਂ ਦੀ ਇੰਪਲਾਂਟ ਸਰਜਰੀ ਸਫ਼ਲਤਾ ਪੂਰਵਕ ਹੋਈ। ਗੁਰਦੁਆਰਾ ਰਾੜਾ ਸਾਹਿਬ ਸੰਪ੍ਰਦਾਇ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਦੀ ਰਹਨਿੁਮਾਈ ਹੇਠ ਚੱਲ ਰਹੇ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ ਵਿਖੇ ਡਾਕਟਰ ਅਭਨਵਿ ਅਨੇਜਾ ਵੱਲੋਂ ਮਰੀਜ਼ ਦੀ ਇੰਪਲਾਂਟ ਸਰਜਰੀ ਕੀਤੀ ਗਈ ਹੈ। 42 ਸਾਲ ਦੀ ਔਰਤ ਜੋ ਕਿ ਦੰਦਾਂ ਦੀ ਅਣਹੋਂਦ ਕਾਰਨ ਕੁਸ਼ਲ ਚਬਾਉਣ ਦੀ ਚੁਣੌਤੀ ਨਾਲ ਜੂਝ ਰਹੀ ਸੀ,ਦੀ ਇਮਪਲਾਂਟ ਸਰਜਰੀ ਕੀਤੀ ਗਈ।-ਪੱਤਰ ਪ੍ਰੇਰਕ