ਸੰਘਣੀ ਧੁੰਦ ਨੇ ਆਵਾਜਾਈ ’ਤੇ ਲਾਈਆਂ ਬਰੇਕਾਂ

ਸੜਕੀ ਤੇ ਰੇਲ ਮਾਰਗ ਪ੍ਰਭਾਵਿਤ; 28 ਫਰਵਰੀ ਤੱਕ ਇੱਕ ਦਰਜਨ ਰੇਲ ਗੱਡੀਆਂ ਰੱਦ

ਸੰਘਣੀ ਧੁੰਦ ਨੇ ਆਵਾਜਾਈ ’ਤੇ ਲਾਈਆਂ ਬਰੇਕਾਂ

ਲੁਧਿਆਣਾ ਰੇਲਵੇ ਸਟੇਸ਼ਨ ’ਤੇ ਰੇਲ ਗੱਡੀ ਦਾ ਇੰਤਜ਼ਾਰ ਕਰਦਾ ਹੋਇਆ ਯਾਤਰੀ। -ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 2 ਦਸੰਬਰ

ਸਨਅਤੀ ਸ਼ਹਿਰ ਵਿੱਚ ਵਧਦੀ ਠੰਢ ਕਾਰਨ ਧੁੰਦ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਧੁੰਦ ਕਾਰਨ ਸੜਕ ਅਤੇ ਰੇਲ ਦੋਵੇਂ ਮਾਰਗਾਂ ’ਤੇ ਚੱਲਣ ਵਾਲਿਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਲੁਧਿਆਣਾ ਵਾਸੀਆਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਤੇ ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੇ ਵੀ ਆਸਾਰ ਹਨ। ਸੰਘਣੀ ਪੈ ਰਹੀ ਧੁੰਦ ਕਾਰਨ ਉਤਰੀ ਰੇਲਵੇ ਅਨੁਸਾਰ ਆਉਣ ਜਾਣ ਵਾਲੀਆਂ ਇੱਕ ਦਰਜਨ ਦੇ ਕਰੀਬ ਰੇਲ ਗੱਡੀਆਂ ਨੂੰ 1 ਦਸੰਬਰ 2021 ਤੋਂ 28 ਫਰਵਰੀ 2022 ਤੱਕ ਰੱਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਵੀਰਵਾਰ ਸਵੇਰੇ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਰੇਲ ਗੱਡੀਆਂ ਉਡੀਕਦੇ ਦੇਖਿਆ ਗਿਆ। ਠੰਢ ਕਾਰਨ ਸਟੇਸ਼ਨ ’ਤੇ ਘੱਟ ਯਾਤਰੀ ਪੁੱਜੇ। ਜਿਹੜੇ ਯਾਤਰੀਆਂ ਨੇ ਜ਼ਰੂਰੀ ਆਪਣੀ ਮੰਜ਼ਿਲ ਤੱਕ ਜਾਣਾ ਸੀ, ਉਹ ਬੱਸਾਂ ’ਚ ਸਫ਼ਰ ਕਰਨ ਲਈ ਮਜਬੂਰ ਹੋਏ। ਪੰਜਾਬ ’ਚ ਅਗਲੇ ਕੁਝ ਦਿਨਾਂ ’ਚ ਧੁੰਦ ਵਧਣ ਨਾਲ ਰੇਲ ਸੇਵਾ ਪ੍ਰਭਾਵਿਤ ਹੋ ਸਕਦੀ ਹੈ। ਰੇਲਵੇ ਨੇ ਦਿੱਤੀ ਜਾਣਕਾਰੀ ਮੁਤਾਬਕ 14674-ਅੰਮ੍ਰਿਤਸਰ ਤੋਂ ਜੈ ਨਗਰ, 14673 ਜੈਨਗਰ ਤੋਂ ਅੰਮ੍ਰਿਤਸਰ, 04924 ਅੰਮ੍ਰਿਤਸਰ ਤੋਂ ਗੌਰਖਪੁਰ-ਹਫ਼ਤਾਵਰੀ, 04923 ਗੌਰਖਪੁਰ ਤੋਂ ਅੰਮ੍ਰਿਤਸਰ-ਹਫ਼ਤਾਵਰੀ, 02357 ਕੋਲਕੱਤਾ ਤੋਂ ਅੰਮ੍ਰਿਤਸਰ ਹਫ਼ਤਾਵਰੀ, 02358 ਅੰਮ੍ਰਿਤਸਰ ਤੋਂ ਕੋਲਕੱਤਾ ਹਫ਼ਤਾਵਰੀ, 02053 ਹਰਿਦੁਆਰ ਤੋਂ ਅੰਮ੍ਰਿਤਸਰ, 02054 ਹਰਿਦਆਰ-ਅੰਮ੍ਰਿਤਸਰ, 04537 ਅੰਮ੍ਰਿਤਸਰ-ਨੰਗਲ ਧਾਮ, 04538 ਨੰਗਲ ਧਾਮ ਤੋਂ ਅੰਮ੍ਰਿਤਸਰ, 04084 ਅੰਮ੍ਰਿਤਸਰ ਤੋਂ ਲਖਨਾਊ ਹਫ਼ਤਾਵਰੀ, 04683 ਲਕਨਾਊ ਤੋਂ ਅੰਮ੍ਰਿਤਸਰ ਹਫ਼ਤਾਵਰੀ ਅਤੇ 08104 ਅੰਮ੍ਰਿਤਸਰ ਤੋਂ ਟਾਟਾਨਗਰ ਹਫ਼ਤਾਵਰੀ ਰੇਲ ਗੱਡੀਆਂ ਰੱਦ ਹੋ ਗਈਆਂ ਹਨ।

ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੇ ਆਸਾਰ

ਪੀਏਯੂ ਲੁਧਿਆਣਾ ਦੇ ਮੌਸਮ ਵਿਭਾਗ ਦੀ ਵਿਗਿਆਨੀ ਪ੍ਰਭਜੋਤ ਕੌਰ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਹੋਣ ਕਾਰਨ ਬੱਦਲ ਛਾਏ ਹੋਏ ਹਨ। ਤਾਪਮਾਨ ਵਿੱਚ ਗਿਰਾਵਟ ਦੇਖੀ ਗਈ ਹੈ। 3 ਅਤੇ 5 ਦਸੰਬਰ ਨੂੰ ਵੀ ਬੱਦਲ ਛਾਏ ਰਹਿਣਗੇ। ਇਸ ਨਾਲ ਹਲਕਾ ਮੀਂਹ ਪੈਣ ਦਾ ਵੀ ਅਨੁਮਾਨ ਹੈ। ਜੇਕਰ ਮੀਂਹ ਪੈਂਦਾ ਹੈ ਤਾਂ ਇਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਤੇ ਫਸਲਾਂ ਨੂੰ ਵੀ ਲਾਭ ਹੋਵੇਗਾ। ਆਉਣ ਵਾਲੇ ਦਿਨਾਂ ’ਚ ਧੁੰਦ ਹੋਰ ਵੀ ਵੱਧ ਸਕਦੀ ਹੈ। ਬੱਦਲਾਂ ਦੇ ਕਾਰਨ ਸ਼ਹਿਰ ’ਚ ਠੰਢ ਵੱਧ ਗਈ ਹੈ। ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਮੀਂਹ ਪੈਂਦਾ ਹੈ ਤਾਂ ਇਸ ਨਾਲ ਵਾਤਾਵਰਨ ਤੇ ਖੇਤੀ ਸਣੇ ਲੋਕਾਂ ਨੂੰ ਵੀ ਫਾਇਦਾ ਮਿਲੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All