ਗੁਰਿੰਦਰ ਸਿੰਘ
ਲੁਧਿਆਣਾ, 24 ਸਤੰਬਰ
ਸ਼ਹਿਰ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਵਕਤ ਡੇਂਗੂ ਦੇ 259 ਪਾਜ਼ੇਟਿਵ ਮਾਮਲਿਆਂ ਬਾਰੇ ਪਤਾ ਲੱਗਾ ਹੈ। ਸਿਹਤ ਵਿਭਾਗ ਵੱਲੋਂ ਬਚਾਅ ਕਾਰਜ ਜ਼ੋਰਾਂ ’ਤੇ ਚੱਲ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਮੁਹਿੰਮ ਚੱਲ ਰਹੀ ਹੈ।
ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਹੈ ਕਿ ਪੜਤਾਲ ਦੌਰਾਨ ਜੁਝਾਰ ਸਿੰਘ ਨਗਰ ਬਸਤੀ ਜੋਧੇਵਾਲ ਵਿੱਚ ਹੀ 33 ਪਾਜ਼ੇਟਿਵ ਮਰੀਜ਼ਾਂ ਦੀ ਸ਼ਨਾਖਤ ਕੀਤੀ ਗਈ ਹੈ।
ਦਸ਼ਮੇਸ਼ ਨਗਰ ਨੂਰਵਾਲਾ ਰੋਡ, ਬਸਤੀ ਜੋਧੇਵਾਲ, ਆਨੰਦਪੁਰੀ ਕਾਲੋਨੀ ਨੂਰਵਾਲਾ ਰੋਡ, ਓਕਟੇਵ ਜਲੰਧਰ ਬਾਈਪਾਸ, ਚੰਦਰ ਨਗਰ ਸਿਵਲ ਲਾਈਨ, ਗੋਲਡਨ ਬੱਤਰਾ ਨਗਰ, ਨੇੜੇ ਲਿਬੜਾ ਬੱਸ ਸਰਵਿਸ ਮਾਡਲ ਟਾਊਨ ਐਕਸਟੈਨਸ਼ਨ, ਪੁਨੀਤ ਨਗਰ ਤਾਜਪੁਰ ਰੋਡ, ਹੀਰਾ ਨਗਰ ਕਾਕੋਵਾਲ ਰੋਡ, ਭੌਰਾ ਕਾਲੋਨੀ ਜਲੰਧਰ ਬਾਈਪਾਸ, ਭਾਈ ਰਣਧੀਰ ਸਿੰਘ ਨਗਰ, ਕਾਲੀ ਸੜਕ, ਬਸੰਤ ਵਿਹਾਰ ਨੂਰਵਾਲਾ ਰੋਡ, ਵਾਰਡ ਨੰਬਰ 6 ਜੈਪੁਰਾ, ਮਾਡਲ ਟਾਊਨ, ਕਾਲੀ ਸੜਕ ਨਵੀਂ ਸਬਜੀ ਮੰਡੀ, ਦਸਮੇਸ਼ ਨਗਰ, ਬਹਾਦਰ ਕੇ ਰੋਡ, ਦੱਖਣੀ ਸ਼ਹਿਰ, ਹੈਬੋਵਾਲ ਕਲਾਂ, ਭਾਰਤੀ ਕਲੋਨੀ, ਬਾੜੇਵਾਲ ਰੋਡ ਵਿੱਚ ਮਰੀਜ਼ਾਂ ਦਾ ਪਤਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਦਿਹਾਤੀ ਖੇਤਰ ਵਿੱਚ ਪਮਾਲ-1, ਪਿੰਡ ਧੂੜ ਕਲਾਂ 2, ਪਿੰਡ ਲਸਾੜਾ 1, ਮੁਹੱਲਾ ਮੋਲਵਾਂ 1, ਮੇਹਰਬਾਨ ਰਾਹੋਂ ਰੋਡ ਵਿੱਚ 1 ਮਰੀਜ਼ ਦੀ ਸ਼ਨਾਖਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਵਿੱਚ 33 ਮਰੀਜ਼ ਦਾਖਲ ਹਨ ਜਿਨ੍ਹਾਂ ਵਿੱਚੋਂ ਦਿਆਨੰਦ ਹਸਪਤਾਲ ਵਿੱਚ 22, ਦੀਪ ਹਸਪਤਾਲ ਵਿੱਚ 6, ਜੈਨ ਹਸਪਤਾਲ ਵਿੱਚ 3, ਗੁਰੂ ਤੇਗ ਬਹਾਦਰ ਹਸਪਤਾਲ ਵਿੱਚ 2 ਮਰੀਜ਼ ਦਾਖਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਕੋਈ ਵੀ ਮਰੀਜ਼ ਗੰਭੀਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਵਾਰ ਵਾਰ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਘਰ ਦੇ ਆਲੇ ਦੁਆਲੇ ਤੇ ਹੋਰ ਥਾਵਾਂ ’ਤੇ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ। ਡੇਂਗੂ ਦੇ ਲਾਰਵੇ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਡੇਂਗੂ ਤੋਂ ਬਚਾਅ ਸਕੀਏ।