ਬਰਸਾਲ ’ਚ ਸਿਹਤ ਵਿਭਾਗ ਵੱਲੋਂ ਡੇਂਗੂ ਜਾਗਰੂਕਤਾ ਕੈਂਪ
ਪੱਤਰ ਪ੍ਰੇਰਕ ਜਗਰਾਉਂ, 12 ਜੁਲਾਈ ਸੀਐੱਚਸੀ ਸਿੱਧਵਾਂ ਬੇਟ ਦੀ ਟੀਮ ਨੇ ਅੱਜ ਪਿੰਡ ਬਰਸਾਲ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਾਇਆ। ਹੈਲਥ ਇੰਸਪੈਕਟਰ ਬਲਦੇਵ ਸਿੰਘ ਨੇ ਲੋਕਾਂ ਨੂੰ ਬਰਸਾਤਾਂ ਦੇ ਦਿਨਾਂ ਦੌਰਾਨ ਡੇਂਗੂ ਵਾਲੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਗਮਲਿਆਂ,...
Advertisement
ਪੱਤਰ ਪ੍ਰੇਰਕ
ਜਗਰਾਉਂ, 12 ਜੁਲਾਈ
Advertisement
ਸੀਐੱਚਸੀ ਸਿੱਧਵਾਂ ਬੇਟ ਦੀ ਟੀਮ ਨੇ ਅੱਜ ਪਿੰਡ ਬਰਸਾਲ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਾਇਆ। ਹੈਲਥ ਇੰਸਪੈਕਟਰ ਬਲਦੇਵ ਸਿੰਘ ਨੇ ਲੋਕਾਂ ਨੂੰ ਬਰਸਾਤਾਂ ਦੇ ਦਿਨਾਂ ਦੌਰਾਨ ਡੇਂਗੂ ਵਾਲੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਗਮਲਿਆਂ, ਫਰਿੱਜਾਂ, ਕੂਲਰਾਂ, ਪੁਰਾਣੇ ਸਾਮਾਨ ਜਿਵੇਂ ਟਾਇਰਾਂ ਅਤੇ ਛੱਤਾਂ ਆਦਿ ਤੇ ਪਾਣੀ ਖੜਨ ਤੋਂ ਰੋਕਣ ਦੀ ਸਲਾਹ ਦਿੱਤੀ।ਉਨ੍ਹਾਂ ਆਖਿਆ ਕਿ ਅਜਿਹੇ ਸਮਾਨ ਦੀ ਹਫਤੇ’ਚ ਇੱਕ ਜਾਂ ਦੋ ਵਾਰ ਸਫਾਈ ਜਰੂਰ ਕੀਤੀ ਜਾਵੇ,ਤਾਂ ਜੋ ਮਾਦਾ ਏਡੀਜ਼ ਅਜਿਪਟੀ ਦੀ ਵਜ਼ਹ ਨਾਲ ਮੱਛਰ ਪੈਦਾ ਨਾ ਹੋ ਸਕੇ। ਉਨ੍ਹਾਂ ਆਖਿਆ ਕਿ ਘਰਾਂ ਦੇ ਆਲੇ ਦੁਆਲੇ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ,ਤੇਜ ਬੁਖਾਰ,ਸਰੀਰ ਦਰਦ, ਪੇਟ ’ਚ ਖਰਾਬੀ, ਚਮੜੀ ਤੇ ਲਾਲ ਦਾਣੇ ਆਦਿ ਹੋਣ ਤਾਂ ਤੁਰੰਤ ਸਿਹਤ ਕੇਂਦਰ ਨਾਲ ਸਪੰਰਕ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਇਸ ਸਬੰਧ’ਚ ਅਲੀਜਾ ਟੈਸਟ ਸਿਵਲ ਹਸਪਤਾਲ ਜਗਰਾਉਂ,ਖੰਨਾ ਅਤੇ ਲੁਧਿਆਣੇ ਮੁਫਤ ਕੀਤਾ ਜਾਂਦਾ ਹੈ। ਹਾਜ਼ਰ ਸਨ।
Advertisement
×