ਬਿਜਲੀ ਸੋਧ ਬਿੱਲ ਖ਼ਿਲਾਫ਼ ਮੁਜ਼ਾਹਰਾ

ਬਿਜਲੀ ਸੋਧ ਬਿੱਲ ਖ਼ਿਲਾਫ਼ ਮੁਜ਼ਾਹਰਾ

ਖੰਨਾ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ।

ਜੋਗਿੰਦਰ ਸਿੰਘ ਓਬਰਾਏ

ਖੰਨਾ, 2 ਜੂਨ

 

ਮੁੱਖ ਅੰਸ਼

  • ਪੰਜਾਬ ਸਰਕਾਰ ਨੂੰ ਵਿਧਾਨ ਸਭਾ ਵਿੱਚ ਮਤਾ ਲਿਆਉਣ ਦੀ ਮੰਗ

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਰੋਨਾਵਾਇਰਸ ਦੀ ਆੜ ਹੇਠ ਸੂਬਿਆਂ ਨੂੰ ਬਿਜਲੀ ਸੋਧ ਬਿੱਲ 2020 ਨੂੰ ਲਾਗੂ ਕਰਨ ਲਈ ਪਾਏ ਦਬਾਅ ਦੇ ਵਿਰੋਧ ਵਿੱਚ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਕਾ. ਬਲਬੀਰ ਸਿੰਘ ਸੁਹਾਵੀ ਤੇ ਹਰਬੰਸ ਸਿੰਘ ਮੋਹਨਪੁਰ ਦੀ ਅਗਵਾਈ ਹੇਠਾਂ ਪਾਵਰਕੌਮ ਸਬ ਡਿਵੀਜ਼ਨ ਖੰਨਾ ਸਿਟੀ-1 ਅੱਗੇ ਕਾਲੀਆਂ ਝੰਡੀਆਂ ਲਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕਾ. ਸੁਹਾਵੀ ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰ ਵਿਰੋਧੀ ਹੈ, ਬਿਜਲੀ ਸੋਧ ਬਿੱਲ 2020 ਨਾਲ ਦੇਸ਼ ਭਰ ਵਿੱਚ ਬਿਜਲੀ ਪ੍ਰਾਈਵੇਟ ਕਰਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਜਾ ਰਿਹਾ ਹੈ। ਇਸ ਕਾਰਨ ਆਮ ਜਨਤਾ ਦੇ ਗਰੀਬ ਲੋਕ ਬਿਜਲੀ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਵੀ ਵਿਧਾਨ ਸਭਾ ਵਿਚ ਇਸ ਬਿੱਲ ਖਿਲਾਫ਼ ਮਤਾ ਪਾਸ ਕਰਨ। ਇਸ ਮੌਕੇ ਕਾ. ਭਗਵੰਤ ਸਿੰਘ ਇਕੋਲਾਹਾ, ਕਾ. ਤਰਲੋਚਨ ਸਿੰਘ ਖੱਟੜਾ, ਹਰਬੰਸ ਸਿੰਘ ਮੋਹਨਪੁਰ, ਗੁਰਦੀਪ ਸਿੰਘ ਹੋਲ ਰਾਜਿੰਦਰ ਸਿੰਘ ਚੀਮਾ, ਅਵਤਾਰ ਸਿੰਘ ਮੰਨਾ, ਰਾਜਿੰਦਰ ਸਿੰਘ ਰਾਣਾ, ਨਰੇਸ਼ ਰਾਣਾ, ਮਨਪ੍ਰੀਤ ਸਿੰਘ, ਨੀਲਮ ਅਤੇ ਰਾਮ ਰਾਜੂ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All