DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗੁਦਾਮਾਂ ’ਚੋਂ ਚੌਲ ਅਤੇ ਕਣਕ ਦਾ ਸਟਾਕ ਚੁੱਕਣ ਦੀ ਮੰਗ

ਕਣਕ ਦੇ ਭਾਅ ਵਿੱਚ ਵਾਧਾ ਨਿਗੂਣਾ ਕਰਾਰ

  • fb
  • twitter
  • whatsapp
  • whatsapp
featured-img featured-img
ਕਣਕ ਦੇ ਭਾਅ ਵਿੱਚ ਵਾਧੇ ਨੂੰ ਨਿਗੂਣਾ ਕਰਾਰ ਦਿੰਦੇ ਹੋਏ ਕਿਸਾਨ। -ਫੋਟੋ: ਸ਼ੇਤਰਾ
Advertisement

ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਅੱਜ ਤਲਵੰਡੀ ਕਲਾਂ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਅਗਵਾਈ ਹੇਠ ਹੋਈ। ਸਕੱਤਰ ਜਸਦੇਵ ਸਿੰਘ ਲਲਤੋਂ, ਅਮਰੀਕ ਸਿੰਘ ਤਲਵੰਡੀ, ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ, ਨਿਰਭੈ ਸਿੰਘ ਤਲਵੰਡੀ ਤੇ ਕੁਲਦੀਪ ਸਿੰਘ ਸਵੱਦੀ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਹਕੂਮਤ ਕੋਲੋਂ ਮੰਗ ਕੀਤੀ ਕਿ ਪੰਜਾਬ ਦੇ ਗੁਦਾਮਾਂ ਵਿੱਚੋਂ 275 ਲੱਖ ਟਨ ਦਾ ਪਿਛਲਾ ਸਟਾਕ ਪੂਰੀ ਤੇਜ਼ੀ ਨਾਲ ਚੁਕਵਾਉਣ ਲਈ ਰੋਜ਼ਾਨਾ ਘੱਟੋ-ਘੱਟ 40 ਮਾਲ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸ਼ੈਲਰ ਸਨਅਤ ਵਲੋਂ ਝੋਨਾ ਲਗਵਾਉਣ ਵਿੱਚ ਸੰਭਾਵੀ ਦਿੱਕਤ ਦੂਰ ਹੋ ਸਕੇ। ਉਨ੍ਹਾਂ 180 ਲੱਖ ਟਨ ਝੋਨੇ ਦੀ ਨਵੀਂ ਫਸਲ ਵਿੱਚੋਂ ਨਿਕਲਣ ਵਾਲੇ ਨਵੇਂ ਚੌਲਾਂ ਲਈ ਲੋੜੀਂਦੀ ਜਗ੍ਹਾ ਯਕੀਨੀ ਬਣਾਉਣ ਲਈ ਵੀ ਕਿਹਾ। ਇਸ ਤੋਂ ਇਲਾਵਾ ਮੌਸਮ ਵਿੱਚ ਠੰਢ ਦੀ ਆਮਦ ਕਾਰਨ ਸਿੱਲ੍ਹ ਦੀ ਮਾਤਰਾ ਲਾਜ਼ਮੀ ਵਧਦੀ ਜਾਣ ਕਰ ਕੇ 17 ਫ਼ੀਸਦੀ ਵਾਲੇ ਪੈਮਾਨੇ ਨੂੰ ਘੱਟੋ-ਘੱਟ 20 ਫ਼ੀਸਦ ਕੀਤਾ ਜਾਵੇ ਤਾਂ ਜੋ ਨਮੀ ਦੀ ਆੜ ਹੇਠ ਲਗਾਤਾਰ ਦੋ ਸਾਲ ਤੋਂ ਵੱਡੀ ਪੱਧਰ ’ਤੇ ਹੋ ਰਹੀ ਬੋਰੀਆਂ ਦੀ ਕਟੌਤੀ ਰੂਪੀ ਰਿਸ਼ਵਤਖੋਰੀ ਨੂੰ ਠੱਲ੍ਹ ਪੈ ਸਕੇ।

ਜਥੇਬੰਦੀਆਂ ਨੇ ਕਿਸਾਨ ਭਰਾਵਾਂ ਨੂੰ ਵੀ ਬੇਲੋੜੀ ਕਾਹਲੀ ’ਤੇ ਕਾਬੂ ਪਾ ਕੇ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਕੇਂਦਰ ਵੱਲੋਂ ਕਣਕ ਦੇ ਭਾਅ ਵਿੱਚ 25 ਰੁਪਏ ਕੁਇੰਟਲ ਦੇ ਵਾਧੇ ਨੂੰ ਰੱਦ ਕਰ ਕੇ ਸਵਾਮੀਨਾਥਨ ਕਮਿਸ਼ਨਰ ਦੇ ਫਾਰਮੂਲੇ ਦੇ ਆਧਾਰ ’ਤੇ ਬਣਦੀ ਐੱਮ ਐੱਸ ਪੀ ਦੇਣ ਦੀ ਮੰਗ ਕੀਤੀ ਗਈ। ਇਕ ਮਤੇ ਰਾਹੀਂ ਜਥੇਬੰਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੀ ਏ ਯੂ ਲੁਧਿਆਣਾ ਵਿੱਚ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸਬੰਧੀ ਮਨਾਏ ਸ਼ਾਹੀ ਪ੍ਰੋਗਰਾਮ ਜਸ਼ਨ-ਏ-ਇਨਕਲਾਬ ਅੰਦਰ ਇਨਕਲਾਬੀ ਵਿਰਾਸਤ, ਅਸੂਲਾਂ, ਮਰਿਆਦਾ ਤੇ ਰਵਾਇਤਾਂ ਦੀਆਂ ਧੱਜੀਆਂ ਉਡਾ ਕੇ ਇਨਕਲਾਬੀ ਗਾਇਕੀ ਦੀ ਥਾਂ ਅਸ਼ਲੀਲ ਗਾਇਕੀ ਪਰੋਸ ਕੇ ਸ਼ਹੀਦ ਭਗਤ ਸਿੰਘ ਦੀ ਤੌਹੀਨ ਕਰਨ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਸਖ਼ਤ ਨਿਖੇਧੀ ਕੀਤੀ। ਮੀਟਿੰਗ ਵਿੱਚ ਸਰੋਕਾਰਾਂ ਦੀ ਆਵਾਜ਼ ਦੇ ਸੰਪਾਦਕ ਹਰਬੰਸ ਸਿੰਘ ਭਰੋਵਾਲ ਕਲਾਂ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Advertisement

ਇਸ ਮੌਕੇ ਗੁਰਚਰਨ ਸਿੰਘ ਤਲਵੰਡੀ, ਹਰਦੇਵ ਸਿੰਘ ਤਲਵੰਡੀ, ਸੋਹਣ ਸਿੰਘ ਸਵੱਦੀ, ਹਰਪਾਲ ਸਿੰਘ ਸਵੱਦੀ, ਮੋਦਨ ਸਿੰਘ ਕੁਲਾਰ, ਗੁਰਦੇਵ ਸਿੰਘ ਢੱਟ, ਅਮਰੀਕ ਸਿੰਘ ਖੰਜਰਵਾਲ, ਗੁਰਚਰਨ ਸਿੰਘ ਮੰਡਿਆਣੀ, ਲਛਮਣ ਸਿੰਘ ਸਿੱਧਵਾਂ, ਮਨਜੀਤ ਸਿੰਘ ਸਿੱਧਵਾਂ ਅਤੇ ਸਰਵਿੰਦਰ ਸਿੰਘ ਸੁਧਾਰ ਹਾਜ਼ਰ ਸਨ।

Advertisement

Advertisement
×