ਨਵੇਂ ਕੰਪਲੈਕਸ ’ਚ ਅਰਜੀਨਵੀਸਾਂ ਦਾ ਦਫ਼ਤਰ ਬਣਾਉਣ ਦੀ ਮੰਗ
ਇਥੇ ਜਗੇੜਾ ਰੋਡ ’ਤੇ ਸ਼ਿਫਟ ਕੀਤੇ ਗਏ ਨਵੇਂ ਦਫ਼ਤਰਾਂ ਵਿੱਚ ਅਸ਼ਟਾਮ ਫਰੋਸ਼ਾਂ, ਅਰਜੀ ਨਵੀਸਾਂ, ਨਕਸ਼ਾ ਨਵੀਸਾਂ ਤੇ ਵਕੀਲਾਂ ਨੂੰ ਹਾਲੇ ਤੱਕ ਦਫ਼ਤਰ ਖੋਲ੍ਹਣ ਲਈ ਥਾਂ ਅਲਾਟ ਨਾ ਹੋਣ ਕਾਰਨ ਪੁਰਾਣੀ ਇਮਾਰਤ ਵਿੱਚ ਕੰਮ ਆਉਣ ਵਾਲੇ ਲੋਕਾਂ ਨੂੰ ਅਰਜ਼ੀਆਂ ਪਾਸ ਕਰਵਾਉਣ...
Advertisement
ਇਥੇ ਜਗੇੜਾ ਰੋਡ ’ਤੇ ਸ਼ਿਫਟ ਕੀਤੇ ਗਏ ਨਵੇਂ ਦਫ਼ਤਰਾਂ ਵਿੱਚ ਅਸ਼ਟਾਮ ਫਰੋਸ਼ਾਂ, ਅਰਜੀ ਨਵੀਸਾਂ, ਨਕਸ਼ਾ ਨਵੀਸਾਂ ਤੇ ਵਕੀਲਾਂ ਨੂੰ ਹਾਲੇ ਤੱਕ ਦਫ਼ਤਰ ਖੋਲ੍ਹਣ ਲਈ ਥਾਂ ਅਲਾਟ ਨਾ ਹੋਣ ਕਾਰਨ ਪੁਰਾਣੀ ਇਮਾਰਤ ਵਿੱਚ ਕੰਮ ਆਉਣ ਵਾਲੇ ਲੋਕਾਂ ਨੂੰ ਅਰਜ਼ੀਆਂ ਪਾਸ ਕਰਵਾਉਣ ਲਈ ਲਾਈਨੋਂ ਪਾਰ ਜਗੇੜਾ ਰੋਡ ਜਾਣਾ ਪੈਂਦਾ ਹੈ।
ਡੀਡ ਰਾਈਟਰਜ਼ ਐਸੋਸੀਏਸ਼ਨ ਦੇ ਕਾਰਕੁਨ ਅਜੇ ਸ਼ਰਮਾ ਨੇ ਖਦਸ਼ਾ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਦਫ਼ਤਰਾਂ ਨੂੰ ਨਵੇਂ ਤਹਿਸੀਲ ਕੰਪਲੈਕਸ ਵਿੱਚ ਥਾਂ ਨਾ ਦਿੱਤੇ ਜਾਣ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ। ਇਸ ਬਾਰੇ ਸਹਾਇਕ ਕਮਿਸ਼ਨਰ ਮਾਲੇਰਕੋਟਲਾ ਕਮ ਐੱਸਡੀਐਮ ਅਹਿਮਦਗੜ੍ਹ ਗੁਰਮੀਤ ਬਾਂਸਲ ਨੇ ਦੱਸਿਆ ਕਿ ਲਾਇਸੈਂਸ ਧਾਰਕ ਅਰਜਨਵੀਸਾਂ, ਅਸ਼ਟਾਮ ਫਰੋਸ਼ਾਂ ਨੂੰ ਨਵੇਂ ਕੰਪਲੈਕਸ ਵਿੱਚ ਦਫ਼ਤਰ ਸਥਾਪਤ ਕਰਨ ਲਈ ਥਾਂ ਦੇਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
Advertisement
Advertisement