ਭਾਈ ਮਰਦਾਨਾ ਦੀ ਯਾਦ ’ਚ ਭਵਨ ਬਣਾਉਣ ਦੀ ਮੰਗ
ਵਿਸ਼ਵ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਪੰਜਾਬ ਨੇ ਗੁਰੂ ਨਾਨਕ ਦੇਵ ਦੇ ਸਾਥੀ ਭਾਈ ਮਰਦਾਨਾ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਤਿਹਾਸਕ ਭਵਨ ਦਾ ਨਿਰਮਾਣ ਕਰਨ ਦੀ ਮੰਗ ਕੀਤੀ। ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਬਿੱਟੂ, ਮੀਤ ਪ੍ਰਧਾਨ ਜੀਤ ਖਾਨ...
Advertisement
ਵਿਸ਼ਵ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਪੰਜਾਬ ਨੇ ਗੁਰੂ ਨਾਨਕ ਦੇਵ ਦੇ ਸਾਥੀ ਭਾਈ ਮਰਦਾਨਾ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਤਿਹਾਸਕ ਭਵਨ ਦਾ ਨਿਰਮਾਣ ਕਰਨ ਦੀ ਮੰਗ ਕੀਤੀ। ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਬਿੱਟੂ, ਮੀਤ ਪ੍ਰਧਾਨ ਜੀਤ ਖਾਨ ਗੋਰੀਆਂ ਅਤੇ ਹੋਰ ਮੈਂਬਰਾਂ ਨੇ ਲਿਖ਼ਤੀ ਰੂਪ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਮੰਗ ਪੱਤਰ ਸੌਪਿਆ। ਉਨ੍ਹਾਂ ਕਿਹਾ ਕਿ ਰਬਾਬੀ ਭਾਈ ਮਰਦਾਨਾ ਦੇ ਭਾਈਚਾਰੇ ਦੇ ਬੱਚਿਆਂ ਲਈ ਤੰਤੀ ਸਾਜ਼ਾਂ ਦੀ ਸਿਖਲਾਈ ਲਈ ਸਿਖਲਾਈ ਕੇਂਦਰ ਸਥਾਪਤ ਕੀਤਾ ਜਾਵੇ, ਤੰਤੀ ਸਾਜਾਂ ਦੇ ਮਾਹਿਰ ਰਾਗੀਆਂ ਅਤੇ ਢਾਡੀਆਂ ਦੇ ਸਲਾਨਾ ਕੀਰਤਨ ਦਰਬਾਰ ਕਰਵਾਏ ਜਾਣ ਅਤੇ ਗੁਰੂ ਨਾਨਕ ਦੇਵ, ਭਾਈ ਮਰਦਾਨਾ ਦੇ ਨਾਮ ’ਤੇ ਐਵਾਰਡ ਦਿੱਤੇ ਜਾਣ।
Advertisement
Advertisement
