DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ

ਸਨਅਤਕਾਰਾਂ ਨੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ

  • fb
  • twitter
  • whatsapp
  • whatsapp
featured-img featured-img
ਸੜਕ ਦੀ ਮੰਦੀ ਹਾਲਤ ਦਾ ਦ੍ਰਿਸ਼। -ਫੋਟੋ: ਇੰਦਰਜੀਤ ਵਰਮਾ
Advertisement

ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੋਂ ਮੰਗ ਕੀਤੀ ਕਿ ਲੁਧਿਆਣਾ-ਦਿੱਲੀ ਮਾਰਗ ਸਥਿਤ ਗਿਆਸਪੁਰਾ ਪੁਲ ਤੋਂ ਪਹਿਲਾਂ ਪੁਲ ਦੇ ਹੇਠਾਂ ਢੰਡਾਰੀ ਸਟੇਸ਼ਨ ਦੇ ਸਾਹਮਣੇ ਅਤੇ ਮਿੱਤਲ ਕੰਡੇ ਵਾਲੇ ਪੁਲ ਦੇ ਹੇਠਾਂ ਵਾਲੀ ਸੜਕ ਦੀ ਤਰਸਯੋਗ ਹਾਲਤ ਵੱਲ ਧਿਆਨ ਦਿੱਤਾ ਜਾਵੇ।

ਜਥੇਬੰਦੀ ਦੀ ਪ੍ਰਧਾਨ ਸਤਨਾਮ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਇੱਥੇ ਸੜਕ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਸਿਰਫ਼ ਵੱਡੇ-ਵੱਡੇ ਖੱਡੇ ਖੱਡੇ ਹਨ। ਉਨ੍ਹਾਂ ਕਿਹਾ ਕਿ ਹਾਈਵੇਅ ਅਥਾਰਟੀ ਵੱਲੋਂ ਜੋ ਕੰਟਰੈਕਟਰ ਲਗਾਇਆ ਗਿਆ ਹੈ, ਉਹ ਕਦੇ-ਕਦੇ ਖੱਡਿਆਂ ਵਿੱਚ ਗਟਕਾ ਪਾ ਕੇ ਅਰਜ਼ੀ ਤੌਰ ’ਤੇ ਰਾਹਤ ਦੇ ਦਿੰਦਾ ਹੈ, ਪਰ ਇੱਕ-ਦੋ ਦਿਨ ਜਾਂ ਬਾਰਿਸ਼ ਤੋਂ ਬਾਅਦ ਉਹ ਗਟਕਾ ਵੀ ਖੱਡਿਆਂ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਅਤੇ ਹਾਲਤ ਪਹਿਲਾਂ ਨਾਲੋਂ ਵੀ ਮਾੜੀ ਹੋ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮੁਸ਼ਕਿਲ ਦਾ ਕੋਈ ਸਥਾਈ ਹੱਲ ਕੱਢਿਆ ਜਾਵੇ।

Advertisement

ਪ੍ਰਧਾਨ ਮੱਕੜ ਨੇ ਦੱਸਿਆ ਕਿ ਇਸ ਮਸਲੇ ਵੱਲ ਉਹ ਕਈ ਵਾਰ ਅਧਿਕਾਰੀਆਂ ਦਾ ਧਿਆਨ ਦਿਵਾ ਚੁੱਕੇ ਹਨ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਸਮੱਸਿਆ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਲੋਕਾਂ ਦੀ ਜਾਨ ਦੀ ਸੁਰੱਖਿਆ ਨੂੰ ਪਹਿਲ ਦੇ ਕੇ ਇਸ ਸੜਕ ਦੀ ਮੁਰੰਮਤ ਦਾ ਪੱਕਾ ਅਤੇ ਸਥਾਈ ਹੱਲ ਕਰੇ ਅਤੇ ਇਸ ਸੜਕ ਦੀ ਮੁਰੰਮਤ ਦਾ ਕੰਮ ਸਮਾਂਬੱਧ ਕਰ ਕੇ ਜਲਦੀ ਕੰਮ ਸ਼ੁਰੂ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਵਾਰ ਵੀ ਕੋਈ ਠੋਸ ਕਾਰਵਾਈ ਨਾਂ ਕੀਤੀ ਗਈ ਤਾਂ ਉਨ੍ਹਾਂ ਨੂੰ ਸਖ਼ਤ ਐਕਸ਼ਨ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਸਬੰਧਿਤ ਅਧਿਕਾਰੀਆਂ ਸਿਰ ਹੋਵੇਗੀ।

Advertisement

Advertisement
×