ਕੁੱਪ ਕਲਾਂ ਤੇ ਨੇੜਲੇ ਦਰਜਨਾਂ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦੀ ਮੰਗ

ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਅਵਤਾਰ ਸਿੰਘ ਅਤੇ ਪਿੰਡ ਵਾਸੀ।

ਕੁੱਪ ਕਲਾਂ ਤੇ ਨੇੜਲੇ ਦਰਜਨਾਂ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦੀ ਮੰਗ

ਕੁਲਵਿੰਦਰ ਸਿੰਘ ਗਿੱਲ

ਕੁੱਪ ਕਲਾਂ, 25 ਜੁਲਾਈ

ਕੁੱਪ ਕਲਾਂ ਦੇ ਆਲੇ ਦੁਆਲੇ ਦਰਜਨਾਂ ਪਿੰਡਾਂ ਅੰਦਰ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਅੰਕੜਾ ਦਿਲ ਦਹਿਲਾਉਣ ਵਾਲਾ ਹੈ। ਪਿੰਡ ਕੁੱਪ ਖੁਰਦ ਦੇ ਪੀੜਤ ਸਾਬਕਾ ਸਰਪੰਚ ਅਵਤਾਰ ਸਿੰਘ (ਤਾਰੁੂ), ਸਾਬਕਾ ਪੰਚ ਬਲਵੀਰ ਸਿੰਘ, ਮਾ. ਹਰਦੀਪ ਸਿੰਘ ,ਚੇਤ ਸਿੰਘ , ਅਵਤਾਰ ਸਿੰਘ , ਨਿਰਮਲ ਸਿੰਘ, ਭਿੰਦਰ ਸਿੰਘ, ਬਲਜਿੰਦਰ ਸਿੰਘ , ਮਨਪ੍ਰੀਤ ਸਿੰਘ, ਪਰਸਰਾਮ ਸਿੰਘ, ਚੈਂਚਲ ਸਿੰਘ ਅਤੇ ਪ੍ਰਭਜੋਤ ਸਿੰਘ ਦੇ ਪਰਿਵਾਰ ਨੇ ਦੱਸਿਆ ਕੇ ਇਕੱਲੇ ਸਾਡੇ ਪਿੰਡ ਹੀ ਤਕਰੀਬਨ 35 - 40 ਤੋਂ ਵੱਧ ਨੌਜਵਾਨ ਅਤੇ ਇਲਾਕੇ ਦੇ ਪਿੰਡ ਖਾਨਪੁਰ ਮੰਡੀਆਂ, ਬਾਗੜੀਆਂ, ਕੁੱਪ ਕਲਾਂ ਚਿੱਟੇ ਦੇ ਨਸ਼ੇ ਦਾ ਸ਼ਿਕਾਰ ਹਨ ਕਿਉਂਕਿ ਪ੍ਰਸ਼ਾਸਨ ਵੱਲੋਂ ਸਖ਼ਤੀ ਨਾ ਹੋਣ ਕਾਰਨ ਅੱਧੀ ਦਰਜਨ ਤੋਂ ਵੱਧ ਨੌਜਵਾਨ ਨਸ਼ਾ ਵੇਚਣ ਦਾ ਕਾਰੋਬਾਰ ਬੇਖੌਫ਼ ਢੰਗ ਨਾਲ ਕਰ ਰਹੇ ਹਨ, ਉਨ੍ਹਾਂ ਵੱਲੋਂ ਨਸ਼ਾ ਸਪਲਾਈ ਘਰ ਤੱਕ ਪਹੁੰਚਾਈ ਜਾਂਦੀ ਹੈ ਅਤੇ ਕੁਝ ਵਿਕਰੇਤਾ ਦੇ ਦਰਵਾਜ਼ੇ ਸਾਹਮਣੇ ਆਟੋ ਮੋਟਰਸਾਈਕਲ ਦੀਆਂ ਲੰਬੀਆਂ ਕਤਾਰ ਲੱਗਦੀਆਂ ਹਨ। ਇਕ ਨਸ਼ੇ ਤੋਂ ਪੀੜਤ ਨੌਜਵਾਨ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕੇ ਉਸਦੇ ਪੁੱਤਰ ਦੇ ਨਸ਼ੇ ਬਾਰੇ ਪਤਾ ਲੱਗਣ ’ਤੇ ਉਸ ਨੂੰ ਘਰ ਵਿੱਚ ਹੀ ਕੈਦ ਵਾਂਗ ਰੱਖਦੇ ਹਨ, ਜਿਸ ਨਾਲ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਰੋਜ਼ ਦੇ ਕੰਮ ਕਾਰ ਕਰਨ ਜਾਂ ਆਪਣੇ ਬੱਚਿਆਂ ਦੀ ਰਖਵਾਲੀ ਕਰਨ। ਇਸ ਸਬੰਧੀ ਸਾਬਕਾ ਸਰਪੰਚ ਅਵਤਾਰ ਸਿੰਘ (ਤਾਰੁੂ) ਨੇ ਦੋਸ਼ ਲਾਇਆ ਕਿ ਬੇਸ਼ੱਕ ਹਲਕਾ ਵਿਧਾਇਕ ਵੱਲੋਂ ਵਾਰ-ਵਾਰ ਆਪਣੀ ਹੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਨਸ਼ੇ ਦੇ ਮੁੱਦੇ ’ਤੇ ਘੇਰਿਆ ਗਿਆ ਹੈ ਪਰੰਤੂ ਹਲਕੇ ਦੇ ਪਿੰਡਾਂ ਦੀ ਕਦੇ ਸਾਰ ਨਹੀਂ ਲਈ, ਕਿਉਂਕਿ ਦਾਅਵੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ। ਅਹਿਮਦਗੜ੍ਹ ਦੇ ਡੀਐੱਸਪੀ ਸੰਦੀਪ ਵਡੇਰਾ ਨੇ ਆਖਿਆ ਕਿ ਲੋਕ ਅਤੇ ਪੰਚਾਇਤਾਂ ਇੱਕ ਵਾਰ ਪੁਲੀਸ ਦਾ ਸਾਥ ਦੇਣ ਅਤੇ ਨਸ਼ਾ ਵੇਚਣ ਵਾਲਿਆਂ ਦੀਆਂ ਜ਼ਮਾਨਤਾਂ ਨਾ ਦੇਣ ਦੇ ਮਤੇ ਪਾਉਣ, ਜਿਸ ਨਾਲ ਨਸ਼ਾ ਵੇਚਣ ਵਾਲੇ ਜੇਲ੍ਹਾਂ ਵਿੱਚ ਹੀ ਰਹਿਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All