ਐੱਨ ਜੀ ਟੀ ਵੱਲੋਂ ਸੂਬੇ ਦੀਆਂ ਮਾਈਨਿੰਗ ਵਾਲੀਆਂ 85 ਸਾਈਟਾਂ ’ਤੇ ਲਾਈ ਰੋਕ ਦੇ ਬਾਵਜੂਦ ਮਾਈਨਿੰਗ ਜਾਰੀ ਰਹਿਣ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦੇ ਹੋਏ ਕਾਰਵਾਈ ਦੀ ਮੰਗ ਕੀਤੀ ਗਈ ਹੈ। ਵਿਰੋਧ ਕਰਕੇ ਬੰਦ ਪਈ ਮਾਈਨਿੰਗ ਨੂੰ ਪ੍ਰਸ਼ਾਸਨ ਵੱਲੋਂ ਡੀਸਿਲਟਿੰਗ ਦੇ ਨਾਂ ’ਤੇ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਦਾ ਡਟਵਾਂ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਸਤਲੁਜ ਦਰਿਆ ਕੰਢੇ ਸਥਿਤ ਪਿੰਡ ਖਹਿਰਾ ਬੇਟ ਵਾਸੀਆਂ ਵੱਲੋਂ ਮਾਈਨਿੰਗ ਖ਼ਿਲਾਫ਼ ‘ਪਿੰਡ ਬਚਾਓ ਹੋਂਦ ਬਚਾਓ ਐਕਸ਼ਨ ਕਮੇਟੀ’ ਬਣਾ ਕੇ ਸ਼ੁਰੂ ਕੀਤੇ ਸੰਘਰਸ਼ ਵਿੱਚ ਧਰਨੇ ਦੇ 26ਵੇਂ ਦਿਨ ਭਰਵੀਂ ਸ਼ਮੂਲੀਅਤ ਹੋਈ। ਬੀਬੀਆਂ ਵੀ ਭਰਵੀਂ ਗਿਣਤੀ ਵਿੱਚ ਸ਼ਾਮਲ ਪੱਕੇ ਮੋਰਚੇ ਵਿੱਚ ਸ਼ਾਮਲ ਹੋਈਆਂ। ਐਡਵੋਕੇਟ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਬੀਕੇਯੂ (ਖੋਸਾ) ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ, ਬੀਕੇਯੂ (ਡਕੌਂਦਾ) ਦੇ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ, ਭੁਪਿੰਦਰਪਾਲ ਸਿੰਘ ਚਾਵਲਾ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਐੱਨ ਜੀ ਟੀ ਨੇ 85 ਸਾਈਟਾਂ ’ਤੇ ਮਾਈਨਿੰਗ ਦੀ ਰੋਕ ਲਾਈ ਹੈ। ਇਹ ਰੋਕ ਅਗਲੀ ਸੁਣਵਾਈ 14 ਮਈ ਤੱਕ ਲਾਗੂ ਹੈ। ਉਨ੍ਹਾਂ ਕਿਹਾ ਕਿ ਖਹਿਰ ਬੇਟ ਵਾਲੀ ਸਾਈਟ ’ਤੇ ਤਾਂ ਲੋਕਾਂ ਦੇ ਭਾਰੀ ਵਿਰੋਧ ਕਰ ਕੇ ਕੰਮ ਠੱਪ ਪਿਆ ਹੈ ਪਰ ਨੇੜਲੀਆਂ ਹੋਰ ਥਾਵਾਂ ਮੱਧੇਪੁਰਾ ਤੇ ਹੋਰ ਸਾਈਟਾਂ ’ਤੇ ਮਾਈਨਿੰਗ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇ ਐੱਨ ਜੀ ਟੀ ਦੇ ਹੁਕਮਾਂ ਦੀ ਅਣਦੇਖੀ ਜਾਰੀ ਰਹੀ ਅਤੇ ਉਨ੍ਹਾਂ ਨੂੰ ਧੱਕੇ ਨਾਲ ਉਠਾ ਕੇ ਜਬਰਨ ਖਣਨ ਦੀ ਕੋਸ਼ਿਸ਼ ਹੋਈ ਤਾਂ ਉਹ ਇਲਾਕਾ ਨਿਵਾਸੀਆਂ ਤੇ ਜਨਤਕ ਜਥੇਬੰਦੀਆਂ ਨੂੰ ਨਾਲ ਲੈ ਕੇ ਅਜਿਹਾ ਵੱਡਾ ਸੰਘਰਸ਼ ਵਿੱਢਣਗੇ ਜਿਸ ਤਹਿਤ ਲਾਡੋਵਾਲ ਤੋਂ ਲੈ ਕੇ ਹਰੀਕੇ ਪੱਤਣ ਤਕ ਸਾਰੀਆਂ ਮਾਈਨਿੰਗ ਸਾਈਟਾਂ ’ਤੇ ਕੰਮ ਠੱਪ ਕਰਵਾ ਦਿੱਤਾ ਜਾਵੇਗਾ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
Advertisement
×

