ਗੁਰੂ ਨਾਨਕ ਦੇਵ ਕਾਲਜ ’ਚ ਡਿਗਰੀਆਂ ਵੰਡੀਆਂ
ਕਨਵੋਕੇਸ਼ਨ ਦੇ ਦੂਜੇ ਦਿਨ 2024 ਬੈਚ ਦੇ ਪਾਸਆਊਟ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਪੰਜਾਬ ਦੇ ਸਾਬਕਾ ਮੰਤਰੀ ਅਤੇ ਟਰੱਸਟ ਦੇ ਟਰੱਸਟੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਮੇਂ ਦੀ ਮੰਗ ਦੇ ਅਨੁਸਾਰ ਹੀ ਸਿੱਖਿਅਕ ਢਾਂਚੇ ਵਿੱਚ ਲੋੜੀਂਦੇ ਬਦਲਾਅ ਨਿਰੰਤਰ ਕੀਤੇ ਜਾਣੇ ਚਾਹੀਦੇ ਹਨ। ਇਸ ਦਿਨ ਡਾਇਰੈਕਟਰ ਜਨਰਲ ਟੈਕਨੀਕਲ ਐਜੂਕੇਸ਼ਨ ਹਰਿਆਣਾ ਪ੍ਰਭਜੋਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਆਈ ਕੇ ਜੀ ਪੀ ਟੀ ਯੂ ਦੇ ਰਜਿਸਟਰਾਰ ਡਾ. ਨਵਦੀਪਕ ਸੰਧੂ ਅਤੇ ਵੋਲਵੋਲਾਇਨ ਕਮਿੰਸ ਦੇ ਜੀ ਐੱਮ ਇੰਜ. ਗੁਰਪ੍ਰੀਤ ਕੌਰ ਬਤੌਰ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕਰਦਿਆਂ 2024 ਬੈਚ ਦੇ ਐੱਮ ਟੈੱਕ , ਐੱਮ ਬੀ ਏ, ਐੱਮ ਸੀ ਏ, ਬੀ ਸੀ ਏ ਅਤੇ ਬੀ ਟੈੱਕ ਦੇ 527 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ 26 ਵਿਦਿਆਰਥੀਆਂ ਨੂੰ ਗੋਲਡ ਅਤੇ ਸਿਲਵਰ ਮੈਡਲ ਵੰਡੇ।
ਕਾਲਜ ਪ੍ਰਿੰਸੀਪਲ ਡਾ . ਸਹਿਜਪਾਲ ਸਿੰਘ ਨੇ ਦੋਹਾਂ ਦਿਨਾ ਦੌਰਾਨ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਦੇ ਹੋਏ ਕਾਲਜ ਦੀਆਂ ਅਕਾਦਮਿਕ ਅਤੇ ਰਿਸਰਚ ਪ੍ਰਪਾਤੀਆਂ ਅਤੇ ਵਿਦਿਆਥੀਆਂ ਦੀ ਉਪਲਬਧੀਆਂ ਬਾਰੇ ਚਾਨਣਾ ਪਾਇਆ। ਸੈਕਟਰੀ ਸਹਿਬਾਜ਼ ਸਿੰਘ ਅਤੇ ਟਰੱਸਟ ਦੇ ਡਾਇਰੈਕਟਰ ਇਕਬਾਲ ਸਿੰਘ ਨੇ ਸਾਰੇ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਕਾਲਜ ਦੇ ਡੀਨ ਅਕੈਡਮਿਕਸ ਡਾ. ਅਕਸ਼ੈ ਗਿਰਧਰ ਅਤੇ ਡਿਪਟੀ ਰਜਿਸਟਰਾਰ ਪ੍ਰੋ. ਹਰਮੀਤ ਸਿੰਘ ਗਿੱਲ ਨੇ ਸਾਰੇ ਸਟਾਫ ਮੈਂਬਰਾਂ ਦਾ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਧੰਨਵਾਦ ਕੀਤਾ।
