DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਨਾਨਕ ਦੇਵ ਕਾਲਜ ’ਚ ਡਿਗਰੀਆਂ ਵੰਡੀਆਂ

1096 ਵਿਦਿਆਰਥੀਆਂ ਨੇ ਡਿਗਰੀਅਾਂ ਹਾਸਲ ਕੀਤੀਅਾਂ

  • fb
  • twitter
  • whatsapp
  • whatsapp
featured-img featured-img
ਜੀ ਐੱਨ ਡੀ ਈ ਸੀ ਵਿੱਚ ਡਿਗਰੀਆਂ ਪ੍ਰਾਪਤ ਕਰਨ ਤੋਂ ਬਾਅਦ ਖੁਸ਼ੀ ਮਨਾਉਂਦੀਆਂ ਹੋਈਆਂ ਵਿਦਿਆਰਥਣਾਂ।
Advertisement
ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ, ਗਿੱਲ ਪਾਰਕ, ਲੁਧਿਆਣਾ ਵਿੱਚ 5 ਅਤੇ 6 ਦਸੰਬਰ ਨੂੰ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ। ਪਹਿਲੇ ਦਿਨ ਦੇ ਸਮਾਗਮ ਦੀ ਪ੍ਰਧਾਨਗੀ ਐੱਸ ਜੀ ਪੀ ਸੀ ਅਤੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਆਈ ਕੇ ਜੀ ਪੀ ਟੀ ਯੂ ਦੇ ਵਾਈਸ ਚਾਂਸਲਰ ਡਾ. ਸੁਸ਼ੀਲ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਮੂਲ ਮੰਤਰ ਦੇ ਜਾਪ ਨਾਲ ਹੋਈ। ਮੁੱਖ ਮਹਿਮਾਨ ਡਾ. ਮਿੱਤਲ ਨੇ ਕਿਹਾ ਕਿ ਸਖਤ ਮਿਹਨਤ ਅਤੇ ਲਗਨ ਹਮੇਸ਼ਾ ਸਫ਼ਲਤਾਪੂਰਵਕ ਨਤੀਜੇ ਲੈ ਕੇ ਆਉਂਦੀ ਹੈ। ਸਮਾਗਮ ’ਚ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚੇ ਏਅਰਟੈੱਲ ਦੇ ਸੀ ਟੀ ਓ ਰਣਦੀਪ ਸਿੰਘ ਸੇਖੋਂ, ਤਤਰਸ ਦੇ ਮੁਖੀ ਡਾ. ਸਰਬਜੋਤ ਸਿੰਘ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਪਹਿਲੇ ਦਿਨ 2025 ਬੈਚ ਦੇ ਪੀ ਐੱਚ ਡੀ, ਐੱਮ ਟੈੱਕ , ਐੱਮ ਬੀ ਏ, ਐੱਮ ਸੀ ਏ, ਬੀ ਸੀ ਏ ਅਤੇ ਬੀ.ਟੈੱਕ ਦੇ 569 ਵਿਦਿਆਰਥੀਆਂ ਨੂੰ ਡਿਗਰੀਆਂ ਜਦਕਿ 28 ਵਿਦਿਆਰਥੀਆਂ ਨੂੰ ਗੋਲਡ ਅਤੇ ਸਿਲਵਰ ਮੈਡਲ ਵੰਡੇ ਗਏ।

ਕਨਵੋਕੇਸ਼ਨ ਦੇ ਦੂਜੇ ਦਿਨ 2024 ਬੈਚ ਦੇ ਪਾਸਆਊਟ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਪੰਜਾਬ ਦੇ ਸਾਬਕਾ ਮੰਤਰੀ ਅਤੇ ਟਰੱਸਟ ਦੇ ਟਰੱਸਟੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਮੇਂ ਦੀ ਮੰਗ ਦੇ ਅਨੁਸਾਰ ਹੀ ਸਿੱਖਿਅਕ ਢਾਂਚੇ ਵਿੱਚ ਲੋੜੀਂਦੇ ਬਦਲਾਅ ਨਿਰੰਤਰ ਕੀਤੇ ਜਾਣੇ ਚਾਹੀਦੇ ਹਨ। ਇਸ ਦਿਨ ਡਾਇਰੈਕਟਰ ਜਨਰਲ ਟੈਕਨੀਕਲ ਐਜੂਕੇਸ਼ਨ ਹਰਿਆਣਾ ਪ੍ਰਭਜੋਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਆਈ ਕੇ ਜੀ ਪੀ ਟੀ ਯੂ ਦੇ ਰਜਿਸਟਰਾਰ ਡਾ. ਨਵਦੀਪਕ ਸੰਧੂ ਅਤੇ ਵੋਲਵੋਲਾਇਨ ਕਮਿੰਸ ਦੇ ਜੀ ਐੱਮ ਇੰਜ. ਗੁਰਪ੍ਰੀਤ ਕੌਰ ਬਤੌਰ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕਰਦਿਆਂ 2024 ਬੈਚ ਦੇ ਐੱਮ ਟੈੱਕ , ਐੱਮ ਬੀ ਏ, ਐੱਮ ਸੀ ਏ, ਬੀ ਸੀ ਏ ਅਤੇ ਬੀ ਟੈੱਕ ਦੇ 527 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ 26 ਵਿਦਿਆਰਥੀਆਂ ਨੂੰ ਗੋਲਡ ਅਤੇ ਸਿਲਵਰ ਮੈਡਲ ਵੰਡੇ।

Advertisement

ਕਾਲਜ ਪ੍ਰਿੰਸੀਪਲ ਡਾ . ਸਹਿਜਪਾਲ ਸਿੰਘ ਨੇ ਦੋਹਾਂ ਦਿਨਾ ਦੌਰਾਨ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਦੇ ਹੋਏ ਕਾਲਜ ਦੀਆਂ ਅਕਾਦਮਿਕ ਅਤੇ ਰਿਸਰਚ ਪ੍ਰਪਾਤੀਆਂ ਅਤੇ ਵਿਦਿਆਥੀਆਂ ਦੀ ਉਪਲਬਧੀਆਂ ਬਾਰੇ ਚਾਨਣਾ ਪਾਇਆ। ਸੈਕਟਰੀ ਸਹਿਬਾਜ਼ ਸਿੰਘ ਅਤੇ ਟਰੱਸਟ ਦੇ ਡਾਇਰੈਕਟਰ ਇਕਬਾਲ ਸਿੰਘ ਨੇ ਸਾਰੇ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਕਾਲਜ ਦੇ ਡੀਨ ਅਕੈਡਮਿਕਸ ਡਾ. ਅਕਸ਼ੈ ਗਿਰਧਰ ਅਤੇ ਡਿਪਟੀ ਰਜਿਸਟਰਾਰ ਪ੍ਰੋ. ਹਰਮੀਤ ਸਿੰਘ ਗਿੱਲ ਨੇ ਸਾਰੇ ਸਟਾਫ ਮੈਂਬਰਾਂ ਦਾ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਧੰਨਵਾਦ ਕੀਤਾ।

Advertisement

Advertisement
×