‘ਅਦਿੱਖ ਸ਼ਕਤੀ-ਪ੍ਰਤੱਖ ਸ਼ਕਤੀ’ ਪੁਸਤਕ ਲੋਕ ਅਰਪਣ

‘ਅਦਿੱਖ ਸ਼ਕਤੀ-ਪ੍ਰਤੱਖ ਸ਼ਕਤੀ’ ਪੁਸਤਕ ਲੋਕ ਅਰਪਣ

ਪੁਸਤਕ ਲੋਕ ਅਰਪਣ ਕਰਨ ਦਾ ਦ੍ਰਿਸ਼।

ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਮਹਿਫ਼ਿਲ-ਏ-ਅਦੀਬ ਸੰਸਥਾ ਦੀ ਮਹੀਨਾਵਾਰ ਇਕੱਤਰਤਾ ਹੋਈ। ਇਸ ਵਿੱਚ ਡਾ: ਨਾਜ਼ਰ ਸਿੰਘ ਬਾਠ (ਨਿਊਜ਼ੀਲੈਂਡ) ਮੁੱਖ ਮਹਿਮਾਨ ਵਜ਼ੋਂ ਸ਼ਾਮਲ ਹੋਏ ,ਅਦੀਬਾਂ ਨੇ ਉਨ੍ਹਾਂ ਦੀ ਪੁਸਤਕ ‘ਅਦਿੱਖ ਸ਼ਕਤੀ, ਪ੍ਰਤੱਖ ਸ਼ਕਤੀ’ ਨੂੰ ਲੋਕ ਅਰਪਣ ਕੀਤਾ। ਅਗਲੇ ਪੜਾਅ ਵਿੱਚ ਰਚਨਾਵਾਂ ਦਾ ਦੌਰ ਸ਼ੁਰੂ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਜਸਵਿੰਦਰ ਛਿੰਦਾ ਨੇ ਗੀਤਕਾਰ ਰਾਜ ਰੂਮੀ ਨੂੰ ਸੱਦਾ ਦਿੱਤਾ ਜਿਸ ਨੇ ‘ਤਾਰੇ ਰੰਗ ਬਿਰੰਗੇ’ ਰਚਨਾ ਸੁਣਾ ਕੇ ਹਾਜ਼ਰੀ ਲਵਾਈ,ਸ਼ਾਇਰ ਮੁਨੀਸ਼ ਸਰਗਮ ਨੇ ‘ਕਰੋਨਾ ਕਰੋਨਾ ਕਰ ਰਹੀ ਸਾਰੀ ਦੁਨੀਆਂ’, ਜਗਤਾਰ ਕਲਸੀ ਨੇ ਮੋਨੋ-ਐਕਟਿੰਗ ,ਸੂਬੇਦਾਰ ਬਚਿੱਤਰ ਸਿੰਘ ਨੇ ਗੀਤ ‘ਉਨ੍ਹਾਂ ਕੋਲੋਂ ਪੁੱਛ ਸੱਜਣਾ, ਗਏ ਵਿੱਛੜ ਜਿਨ੍ਹਾਂ ਦੇ ਹਾਣੀ’ ਪੇਸ਼ ਕੀਤਾ। ਅੰਤ’ਚ ਮਹਿਫ਼ਿਲ-ਏ-ਅਦੀਬ ਵੱਲੋਂ ਸਰਬਸੰਮਤੀ ਨਾਲ ਡਾ.ਬਲਦੇਵ ਸਿੰਘ ਨੂੰ ਪ੍ਰਧਾਨ ਅਤੇ ਕੈਪਟਨ ਪੂਰਨ ਸਿੰਘ ਗਗੜਾ ਨੂੰ ਖਜ਼ਾਨਚੀ ਚੁਣਿਆ ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All