DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚੰਡੀਗੜ੍ਹ ਧਰਨੇ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ

ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਜ਼ਿਲ੍ਹਾ ਲੁਧਿਆਣਾ ਅਧੀਨ ਸਾਰੇ ਬਲਾਕਾਂ ਅਧੀਨ ਕੰਮ ਕਰਦੀਆਂ ਇਕਾਈਆਂ ਦੀ ਸਾਂਝੀ ਇਕੱਤਰਤਾ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਹੋਈ। ਮੀਟਿੰਗ’ਚ ਦੋ ਸੌ ਦੇ ਕਰੀਬ ਵਰਕਰਾਂ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ...

  • fb
  • twitter
  • whatsapp
  • whatsapp
featured-img featured-img
ਰਾਏਕੋਟ ’ਚ ਕਿਸਾਨ ਜਥੇਬੰਦੀ ਦੀ ਮੀਟਿੰਗ ਦੀ ਝਲਕ।
Advertisement

ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਜ਼ਿਲ੍ਹਾ ਲੁਧਿਆਣਾ ਅਧੀਨ ਸਾਰੇ ਬਲਾਕਾਂ ਅਧੀਨ ਕੰਮ ਕਰਦੀਆਂ ਇਕਾਈਆਂ ਦੀ ਸਾਂਝੀ ਇਕੱਤਰਤਾ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਹੋਈ। ਮੀਟਿੰਗ’ਚ ਦੋ ਸੌ ਦੇ ਕਰੀਬ ਵਰਕਰਾਂ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਹਾਜ਼ਰ ਹੋਏ।

ਆਗੂਆਂ ਪੰਜਾਬ ਦੇ ਪਾਣੀਆਂ ਦੇ ਹੱਕ ਬਹਾਲ ਕਰਨ ਲਈ, ਡੈਮ ਸੇਫਟੀ ਐਕਟ ਰੱਦ ਕਰਨ, ਅਮਰੀਕਾ-ਵਪਾਰ ਸਮਝੌਤਾ ਰੱਦ ਕਰਨ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਰੱਦ ਕਰਨ, 23 ਫਸਲਾਂ ’ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਨਿਸ਼ਚਿਤ ਕਰਨ, ਬਿਜਲੀ ਐਕਟ-ਬੀਜ ਐਕਟ 2020 ਰੱਦ ਕਰਨ, ਮਗਨਰੇਗਾ ਸਕੀਮ ਮੁੱੜ੍ਹ ਬਹਾਲ ਕਰਨ, ਹੜ੍ਹਾਂ ਅਤੇ ਗੜਿਆਂ ਦੇ ਮੁਆਵਜੇ ਜਾਰੀ ਕਰਨ ਆਦਿ ਮੁੱਖ ਮੰਗਾਂ ਦੀ ਪੂਰਤੀ ਲਈ ਚੰਡੀਗੜ੍ਹ ’ਚ ਪਹਿਲੀ ਸਤੰਬਰ ਤੋਂ ਹਫਤੇ ਲਈ ਲੱਗ ਰਹੇ ਦਿਨ-ਰਾਤ ਧਰਨੇ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।

Advertisement

ਮੀਟਿੰਗ ਵਿੱਚ ਇੰਦਰਜੀਤ ਸਿੰਘ ਲੋਧੀਵਾਲ, ਹਾਕਮ ਸਿੰਘ ਭੱਟੀਆਂ, ਗੁਰਵਿੰਦਰ ਸਿੰਘ ਗੋਗੀ, ਅਮਨ ਸ਼ਰਮਾ, ਰਾਜਿੰਦਰ ਭਨੋਹੜ, ਇੰਦਰਜੀਤ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ, ਸਰਬਜੀਤ ਸਿੰਘ ਰਾਏਕੋਟ, ਬੇਅੰਤ ਸਿੰਘ ਬਣੀਏਵਾਲ, ਜਗਜੀਤ ਸਿੰਘ ਕਲੇਰ, ਸਰਬਜੀਤ ਸਿੰਘ ਗਿੱਲ, ਰਣਬੀਰ ਸਿੰਘ ਰੁੜਕਾ, ਅਜੀਤ ਸਿੰਘ ਧਾਂਦਰਾ, ਪਾਲ ਸਿੰਘ ਡੱਲਾ, ਨਿਰਮਲ ਸਿੰਘ ਭੰਮੀਪੁਰਾ, ਜਸਵਿੰਦਰ ਸਿੰਘ ਭੁਮਾਲ ਆਦਿ ਵੱਖ ਵੱਖ ਇਕਾਈ ਪ੍ਰਧਾਨ ਹਾਜ਼ਰ ਸਨ।

Advertisement

Advertisement
×