ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਸਤੰਬਰ
ਇਥੇ ਰੇਲਵੇ ਲਾਈਨ ਪਾਰ ਕਰਨ ਸਮੇਂ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਦੇਰ ਰਾਤ ਵਾਪਰੀ ਘਟਨਾ ਦੀ ਸੂਚਨਾ ਮਿਲਦੇ ਹੀ ਜੀਆਰਪੀ ਚੌਕੀ ਖੰਨਾ ਦੇ ਇੰਚਾਰਜ ਏਐਸਆਈ ਕੁਲਦੀਪ ਸਿੰਘ ਪੁਲੀਸ ਟੀਮ ਸਮੇਤ ਪੁੱਜੇ। ਉਨ੍ਹਾਂ ਦੱਸਿਆ ਕਿ ਰੇਲਗੱਡੀ ਲੁਧਿਆਣਾ ਤੋਂ ਦਿੱਲੀ ਜਾ ਰਹੀ ਸੀ ਤਾਂ ਲਲਹੇੜੀ ਰੋਡ ਓਵਰਬ੍ਰਿਜ ਕੋਲ ਇਕ ਵਿਅਕਤੀ ਰਾਤ ਸਮੇਂ ਰੇਲਵੇ ਲਾਈਨ ਪਾਰ ਕਰ ਰਿਹਾ ਸੀ ਅਤੇ ਅਚਾਨਕ ਟ੍ਰੇਨ ਆਉਣ ਕਾਰਨ ਉਸਦੀ ਲਪੇਟ ਵਿਚ ਆ ਗਿਆ। ਪੁਲੀਸ ਨੇ ਦੱਿਸਆ ਕਿ ਹਾਲੇ ਤੱਕ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ।