DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Teacher's Day 2026: ਡੀ ਸੀ ਨੇ ਵਿਦਿਆਰਥੀਆਂ ਦੀਆਂ ਵਿਸ਼ੇਸ਼ ਕਲਾਸਾਂ ਲਾਈਆਂ

ਅਧਿਆਪਕ ਦਿਵਸ ਮੌਕੇ ਅੱਠ ਅਧਿਆਪਕਾਂ ਦਾ ਸਨਮਾਨ ਕੀਤਾ

  • fb
  • twitter
  • whatsapp
  • whatsapp
featured-img featured-img
ਬੱਚਿਆਂ ਦੀਆਂ ਵਿਸ਼ੇਸ਼ ਕਲਾਸਾਂ ਲਾਉਂਦੇ ਹੋਏ ਡੀ ਸੀ ਹਿਮਾਂਸ਼ੂ ਜੈਨ।
Advertisement

ਅਧਿਆਪਕ ਦਿਵਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਸਥਾਪਤ ਕਰਨ ਲਈ ਅਧਿਆਪਕ ਦੀ ਭੂਮਿਕਾ ਨਿਭਾਉਂਦਿਆਂ ਸਕੂਲ ਆਫ ਐਮੀਨੈਂਸ, ਕਿਦਵਈ ਨਗਰ ਅਤੇ ਸਕੂਲ ਆਫ਼ ਐਮੀਨੈਂਸ, ਮਿਲਰਗੰਜ ਵਿੱਚ ਵਿਸ਼ੇਸ਼ ਕਲਾਸਰੂਮ ਸੈਸ਼ਨ ਕਰਵਾਏ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਡਿੰਪਲ ਮਦਾਨ ਅਤੇ ਗਵਰਨੈਂਸ ਸੈੱਲ ਦੇ ਮੁਖੀ ਸ੍ਰੀ ਅੰਬਰ ਬੰਦੋਪਾਧਿਆਏ ਵੀ ਮੌਜੂਦ ਸਨ।

ਸਕੂਲ ਆਫ ਐਮੀਨੈਂਸ, ਕਿਦਵਈ ਨਗਰ ਵਿੱਚ ਡਿਪਟੀ ਕਮਿਸ਼ਨਰ ਨੇ ਨੌਂਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ‘ਪਦਾਰਥ ਦਾ ਵਰਗੀਕਰਨ’ ਵਿਸ਼ਾ ਪੜ੍ਹਾਇਆ। ਇਸੇ ਤਰ੍ਹਾਂ ਸਕੂਲ ਆਫ਼ ਐਮੀਨੈਂਸ, ਮਿਲਰਗੰਜ ਵਿੱਚ ਉਨ੍ਹਾਂ ਨੇ ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ‘ਅੰਸ਼’ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਦੋਵੇਂ ਵਿਸ਼ਿਆਂ ਦੀ ਚੋਣ ਪਰਾਖ (ਨੈਸ਼ਨਲ ਅਚੀਵਮੈਂਟ ਸਰਵੇ) ਰਿਪੋਰਟ ਵਿੱਚ ਸਾਹਮਣੇ ਆਏ ਸਿੱਖਣ ਦੇ ਨਤੀਜਿਆਂ ਨਾਲ ਮੇਲ ਖਾਂਦੇ ਪਾੜਿਆਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ।

Advertisement

ਡਿਪਟੀ ਕਮਿਸ਼ਨਰ ਵੱਲੋਂ ਹੱਥੀਂ ਪ੍ਰਯੋਗਾਂ, ਸੌਖੀਆਂ ਗਤੀਵਿਧੀਆਂ ਅਤੇ ਅਸਲ ਜੀਵਨ ਦੀਆਂ ਉਦਾਹਰਨਾਂ ਰਾਹੀਂ ਵਿਦਿਆਰਥੀਆਂ ਨੂੰ ਰੱਟੇ ਦੀ ਬਜਾਏ ਸਮਝ-ਅਧਾਰਤ ਸਿੱਖਿਆ ਵੱਲ ਉਤਸ਼ਾਹਿਤ ਕੀਤਾ ਗਿਆ। ਇਸ ਦੌਰਾਨ ਸ੍ਰੀ ਜੈਨ ਨੇ ਵਿਦਿਆਰਥੀਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ, ਵੱਡੇ ਸੁਪਨੇ ਦੇਖਣ ਅਤੇ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਨਿਰੰਤਰ ਯਤਨ ਕਰਨ ਲਈ ਪ੍ਰੇਰਿਆ। ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਅਧਿਆਪਕ ਦਿਵਸ ਦੇ ਮੌਕੇ ’ਤੇ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਅਤੇ ਸਮਰਪਣ ਲਈ ਜ਼ਿਲ੍ਹੇ ਦੇ ਅੱਠ ਉੱਤਮ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਨਮਾਨਿਤ ਅਧਿਆਪਕਾਂ ਵਿੱਚ ਸ਼ੈਫੀ ਮੱਕੜ (ਸਾਇੰਸ ਮਿਸਟ੍ਰੈੱਸ), ਰਾਜਵਿੰਦਰ ਕੌਰ (ਬਾਇਓਲੋਜੀ ਲੈਕਚਰਾਰ), ਪੂਜਾ (ਅੰਗਰੇਜ਼ੀ ਮਿਸਟ੍ਰੈੱਸ), ਡਾ. ਰਵਿੰਦਰ ਸਿੰਘ (ਪੰਜਾਬੀ ਲੈਕਚਰਾਰ), ਰਾਜਦੀਪ ਗੌਤਮ (ਰਸਾਇਣ ਵਿਗਿਆਨ), ਅਰਜੁਨ ਕੁਮਾਰ (ਡੀ ਪੀ ਈ), ਸੁਰਜੀਤ ਕੌਰ (ਪੰਜਾਬੀ ਮਿਸਟ੍ਰੈੱਸ) ਅਤੇ ਰਾਜਵਿੰਦਰ ਕੌਰ (ਸਮਾਜਿਕ ਅਧਿਐਨ ਮਿਸਟ੍ਰੈੱਸ) ਆਦਿ ਦੇ ਨਾਂ ਸ਼ਾਮਲ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਆਪਕਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕ ਬੱਚਿਆਂ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

Advertisement

Advertisement
×