DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

 ਡੀ ਏ ਵੀ ਸਕੂਲ ਦੇ ਵਿਦਿਆਰਥੀਆਂ ਨੇ ਹੋਲੀ ਖੇਡੀ

ਸਥਾਨਕ ਡੀ ਏ ਵੀ ਸੈਨੇਟਰੀ ਪਬਲਿਕ ਸਕੂਲ ਦੇ ਨਰਸਰੀ ਤੋਂ ਦੂਜੀ ਜਮਾਤ ਤਕ ਦੇ ਵਿਦਿਆਰਥੀ ਅੱਜ ਇਥੋਂ ਦੀ ਗਊਸ਼ਾਲਾ ਪਹੁੰਚੇ ਅਤੇ ਉਥੇ ਖੁਸ਼ੀ ਤੇ ਉਤਸ਼ਾਹ ਨਾਲ ਹੋਲੀ ਖੇਡੀ। ਇਸ ਮੌਕੇ ਵਿਦਿਆਰਥੀਆਂ ਨੇ ਫੁੱਲਾਂ ਅਤੇ ਕੁਦਰਤੀ ਰੰਗਾਂ ਨਾਲ ਹੋਲੀ ਖੇਡੀ ਅਤੇ...

  • fb
  • twitter
  • whatsapp
  • whatsapp
featured-img featured-img
ਹੋਲੀ ਖੇਡਦੇ ਹੋਏ ਡੀ ਏ ਵੀ ਸਕੂਲ ਦੇ ਵਿਦਿਆਰਥੀ। -ਫੋਟੋ: ਸ਼ੇਤਰਾ
Advertisement

ਸਥਾਨਕ ਡੀ ਏ ਵੀ ਸੈਨੇਟਰੀ ਪਬਲਿਕ ਸਕੂਲ ਦੇ ਨਰਸਰੀ ਤੋਂ ਦੂਜੀ ਜਮਾਤ ਤਕ ਦੇ ਵਿਦਿਆਰਥੀ ਅੱਜ ਇਥੋਂ ਦੀ ਗਊਸ਼ਾਲਾ ਪਹੁੰਚੇ ਅਤੇ ਉਥੇ ਖੁਸ਼ੀ ਤੇ ਉਤਸ਼ਾਹ ਨਾਲ ਹੋਲੀ ਖੇਡੀ। ਇਸ ਮੌਕੇ ਵਿਦਿਆਰਥੀਆਂ ਨੇ ਫੁੱਲਾਂ ਅਤੇ ਕੁਦਰਤੀ ਰੰਗਾਂ ਨਾਲ ਹੋਲੀ ਖੇਡੀ ਅਤੇ ਪਿਆਰ, ਸਾਂਝ ਅਤੇ ਪਸ਼ੂਆਂ ਦੀ ਸੰਭਾਲ ਦਾ ਸੰਦੇਸ਼ ਦਿੱਤਾ। ਨੰਨੇ-ਮੁੰਨੇ ਬੱਚਿਆਂ ਨੇ ਭਗਤੀਮਈ ਭਜਨਾਂ ’ਤੇ ਸੁੰਦਰ ਨ੍ਰਿਤ ਪੇਸ਼ ਕੀਤਾ। ਸਾਰੇ ਵਿਦਿਆਰਥੀਆਂ ਲਈ ਨਾਸ਼ਤੇ ਦੀ ਵੀ ਪ੍ਰਬੰਧ ਕੀਤਾ ਗਿਆ ਸੀ। ਬੱਚਿਆਂ ਨੇ ਇਸ ਰੰਗੀਲੇ ਅਤੇ ਅਰਥਪੂਰਨ ਸਮਾਰੋਹ ਦਾ ਪੂਰਾ ਆਨੰਦ ਲਿਆ ਅਤੇ ਇਹ ਦਿਨ ਸਭ ਲਈ ਯਾਦਗਾਰ ਬਣ ਗਿਆ। ਇਸ ਮੌਕੇ ਪ੍ਰਿੰ. ਵੇਦ ਵ੍ਰਤ ਪਲਾਹ, ਅਧਿਆਪਕਾ ਮੈਡਮ ਸੀਮਾ, ਮਨਦੀਪ ਕੌਰ ਤੇ ਹੋਰਨਾਂ ਨੇ ਵਿਦਿਆਰਥੀਆਂ ਨੂੰ ਹੋਲੀ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ।

Advertisement

Advertisement
Advertisement
×