DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ludhiana news: ਨੂੰਹਾਂ ਵੱਲੋਂ ਸੱਸ ਦੀ ਅਰਥੀ ਨੂੰ ਮੋਢਾ ਦੇ ਮਿਸਾਲ ਕਾਇਮ

ਅੱਖਾਂ ਦਾਨ ਕੀਤੀਆਂ; ਰੀਤੀ-ਰਿਵਾਜਾਂ ਨਾਲ ਅੰਤਿਮ ਯਾਤਰਾ ਕੱਢੀ

  • fb
  • twitter
  • whatsapp
  • whatsapp
featured-img featured-img
ਸੁਖਦੇਵ ਕੌਰ ਦੀ ਅਰਥੀ ਨੂੰ ਮੋਢਾ ਦਿੰਦੀਆਂ ਹੋਈਆਂ ਉਨ੍ਹਾਂ ਦੀਆਂ ਨੂੰਹਾਂ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸ਼ਹਿਰ ਦੇ ਪ੍ਰਤਾਪ ਸਿੰਘ ਵਾਲਾ ਇਲਾਕੇ ਵਿੱਚ ਸਾਰੇ ਹੀ ਸਮਾਜਿਕ ਮਾਨਤਾਵਾਂ ਨੂੰ ਦੂਰ ਕਰਦਿਆਂ ਇੱਕ ਪਰਿਵਾਰ ਨੇ ਸਮਾਜਿਕ ਬਦਲਾਅ ਦੀ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ। ਪਿੰਡ ਪ੍ਰਤਾਪ ਸਿੰਘ ਦੀ ਰਹਿਣ ਵਾਲੀ ਸੁਖਦੇਵ ਕੌਰ ਦੀਆਂ ਨੂੰਹਾਂ ਨੇ ਆਪਣੀ ਸੱਸ ਸੁਖਦੇਵ ਕੌਰ ਦੀ ਅੰਤਿਮ ਯਾਤਰਾ ਦੌਰਾਨ ਅਰਥੀ ਨੂੰ ਮੋਢਾ ਦਿੱਤਾ। ਦੋਵੇਂ ਨੂੰਹਾਂ ਮਨਪ੍ਰੀਤ ਕੌਰ ਅਤੇ ਰਾਜਵੀਰ ਕੌਰ ਨੇ ਅਰਥੀ ਦੇ ਅਗਲੇ ਹਿੱਸੇ ਨੂੰ ਆਪਣੇ ਮੋਢਿਆਂ ’ਤੇ ਸੰਭਾਲਿਆ, ਜਦਕਿ ਦੋਵਾਂ ਪੁੱਤਰਾਂ ਯਾਦਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਪਿੱਛੋਂ ਸਹਾਰਾ ਦੇ ਕੇ ਆਪਣੀ ਮਾਂ ਨੂੰ ਭਾਵਪੂਰਤ ਵਿਦਾਈ ਦਿੱਤੀ।

ਸਾਲਾਂ ਪੁਰਾਣੀਆਂ ਰਵਾਇਤਾਂ ਨੂੰ ਪਿੱਛੇ ਛੱਡਦਿਆਂ ਇਸ ਪਰਿਵਾਰ ਨੇ ਮ੍ਰਿਤਕਾ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਮ੍ਰਿਤਕ ਸਰੀਰ ਅਤੇ ਅੱਖਾਂ ਦਾਨ ਕਰ ਕੇ ਸਮਾਜ ਨੂੰ ਨਵੀਂ ਦਿਸ਼ਾ ਦਿਖਾਈ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਕਾਰਨ ਸੁਖਦੇਵ ਕੌਰ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰਾਂ ਨੇ 10 ਸਾਲ ਪਹਿਲਾਂ ਲਏ ਸੰਕਲਪ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ‘ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ’ ਦੀ ਮਾਹਿਰ ਟੀਮ ਨੇ ਪਹੁੰਚ ਕੇ ਮ੍ਰਿਤਕਾ ਦੀਆਂ ਅੱਖਾਂ ਦਾਨ ਲਈਆਂ, ਜੋ ਹੁਣ ਕਿਸੇ ਦ੍ਰਿਸ਼ਟੀਹੀਣ ਵਿਅਕਤੀ ਦੀ ਜ਼ਿੰਦਗੀ ਵਿੱਚ ਚਾਨਣ ਫੈਲਾਉਣਗੀਆਂ। ਇਸ ਤੋਂ ਬਾਅਦ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅਰਦਾਸ ਕਰਨ ਉਪਰੰਤ ਨੂੰਹਾਂ ਅਤੇ ਪੁੱਤਰਾਂ ਨੇ ਮਿਲ ਕੇ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗਈ ਐਂਬੂਲੈਂਸ ਤੱਕ ਪਹੁੰਚਾਇਆ। ਪਿੰਡ ਦੇ ਸਰਪੰਚ ਗੁਰਮੇਜ ਸਿੰਘ ਕਾਮਰੇਡ ਨੇ ਹਰੀ ਝੰਡੀ ਦਿਖਾ ਕੇ ਐਂਬੂਲੈਂਸ ਨੂੰ ਫ਼ਿਰੋਜ਼ਪੁਰ ਸਥਿਤ ਹਾਰਮਨੀ ਆਯੁਰਵੈਦਿਕ ਕਾਲਜ ਐਂਡ ਹਸਪਤਾਲ ਲਈ ਰਵਾਨਾ ਕੀਤਾ। ਹੁਣ ਇਸ ਸੰਸਥਾ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਮ੍ਰਿਤਕ ਦੇਹ ’ਤੇ ਆਪਣੀ ਪੜ੍ਹਾਈ ਅਤੇ ਪ੍ਰੈਕਟੀਕਲ ਕਰਨਗੇ, ਜਿਸ ਨਾਲ ਭਵਿੱਖ ਦੇ ਡਾਕਟਰਾਂ ਨੂੰ ਖੋਜ ਵਿੱਚ ਮਦਦ ਮਿਲੇਗੀ। ਸੁਖਦੇਵ ਕੌਰ ਨੇ ਦਹਾਕਾ ਪਹਿਲਾਂ ਹੀ ਦੇਹ ਦਾਨ ਦਾ ਫ਼ਾਰਮ ਭਰਿਆ ਸੀ, ਜਿਸ ਵਿੱਚ ਉਨ੍ਹਾਂ ਦੇ ਪੁੱਤਰਾਂ ਨੇ ਵੀ ਪੂਰੀ ਸਹਿਮਤੀ ਜਤਾਈ ਸੀ। ਸਰਪੰਚ ਗੁਰਮੇਜ ਸਿੰਘ ਨੇ ਇਸ ਮਹਾਨ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਮ ਤੌਰ ’ਤੇ ਮੌਤ ਤੋਂ ਬਾਅਦ ਸਰੀਰ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਂਦਾ ਹੈ, ਪਰ ਸੁਖਦੇਵ ਕੌਰ ਦਾ ਇਹ ਮਹਾਨ ਤਿਆਗ ਉਨ੍ਹਾਂ ਨੂੰ ਅਮਰ ਕਰ ਗਿਆ। ਉਨ੍ਹਾਂ ਵੱਲੋਂ ਕੀਤਾ ਗਿਆ ਇਹ ਪਰੋਪਕਾਰ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਅਤੇ ਮੈਡੀਕਲ ਪੜ੍ਹਾਈ ਵਿੱਚ ਅਹਿਮ ਭੂਮਿਕਾ ਨਿਭਾਵੇਗਾ।

Advertisement

Advertisement
Advertisement
×