DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੰਦਗੀ ਕਾਰਨ ਕੰਮ ਛੱਡਣ ਲੱਗੇ ਡੇਅਰੀਆਂ ਦੇ ਕਾਮੇ

ਡੇਅਰੀ ਕੰਪਲੈਕਸ ਦੀਆਂ ਗਲੀਆਂ ਚਿੱਕਡ਼ ਨਾਲ ਭਰੀਆਂ; ਲੋਕਾਂ ਨੂੰ ਪੈਦਲ ਲੰਘਣਾ ਮੁਸ਼ਕਲ ਹੋਇਆ

  • fb
  • twitter
  • whatsapp
  • whatsapp
featured-img featured-img
ਤਾਜਪੁਰ ਰੋਡ ਨੇੜੇ ਡੇਅਰੀ ਕੰਪਲੈਕਸ ਦੀ ਇੱਕ ਗਲੀ ਵਿੱਚ ਭਰਿਆ ਚਿੱਕੜ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਤਾਜਪੁਰ ਰੋਡ ’ਤੇ ਪੈਂਦੇ ਡੇਅਰੀ ਕੰਪਲੈਕਸ ਦੀਆਂ ਸੜਕਾਂ ’ਤੇ ਪਿਛਲੇ ਕਈ ਮਹੀਨਿਆਂ ਤੋਂ ਫੈਲੀ ਗੰਦਗੀ ਕਰਕੇ ਹੁਣ ਡੇਅਰੀਆਂ ਵਿੱਚ ਕੰਮ ਕਰਦੇ ਕਾਮੇ, ਕੰਮ ਛੱਡ ਕੇ ਹੋਰਨਾਂ ਪਾਸੇ ਜਾਣੇ ਸ਼ੁਰੂ ਹੋ ਗਏ ਹਨ। ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਚੱਲ ਰਹੀ ਮੁਹਿੰਮ ਤਹਿਤ ਇਸ ਵਿੱਚ ਡੇਅਰੀਆਂ ਦਾ ਗੰਦਾ ਪਾਣੀ ਸੁੱਟਣਾ ਬੰਦ ਕੀਤਾ ਹੋਇਆ ਹੈ। ਇਹੋ ਵਜ੍ਹਾ ਹੈ ਕਿ ਲੰਮੇ ਸਮੇਂ ਤੋਂ ਕੰਪਲੈਕਸ ਦੀਆਂ ਗਲੀਆਂ ਵਿੱਚ ਗੋਹੇ ਦਾ ਚਿੱਕਣ ਅਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਲੋਕਾਂ ਨੂੰ ਲੰਘਣਾ ਵੀ ਔਖਾ ਹੋਇਆ ਪਿਆ ਹੈ।

ਪ੍ਰਦੂਸ਼ਿਤ ਹੋਏ ਬੁੱਢੇ ਦਰਿਆ ਨੂੰ ਦੁਬਾਰਾ ਸੁਰਜੀਤ ਕਰਨ ਦੇ ਮਕਸਦ ਨਾਲ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਡੇਅਰੀਆਂ ਵਿੱਚੋਂ ਬੁੱਢੇ ਦਰਿਆ ਵਿੱਚ ਡਿਗਦਾ ਗੰਦਾ ਪਾਣੀ ਮੁਹਿੰਮ ਵਿੱਚ ਵੱਡਾ ਅੜਿੱਕਾ ਬਣ ਰਿਹਾ ਸੀ। ਸੰਤ ਸੀਚੇਵਾਲ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤਾੜਨਾ ਕਰਕੇ ਡੇਅਰੀਆਂ ’ਚੋਂ ਆਉਂਦੇ ਗੰਦੇ ਪਾਣੀ ਨੂੰ ਪੂਰੀ ਤਰ੍ਹਾਂ ਬੰਦ ਕਰਵਾ ਦਿੱਤਾ ਗਿਆ। ਇਸ ਲਈ ਉਨ੍ਹਾਂ ਨੇ ਦਰਿਆ ਨਾਲ ਹੀ ਦੋ ਆਰਜ਼ੀ ਪੌਂਡ ਵੀ ਬਣਾਏ ਹਨ ਪਰ ਇਸ ਦੇ ਬਾਵਜੂਦ ਡੇਅਰੀ ਕੰਪੈਲਕਸ ਦੀਆਂ ਗਲੀਆਂ ਵਿੱਚ ਪਿਛਲੇ ਕਰੀਬ ਪੰਜ-ਛੇ ਮਹੀਨੇ ਤੋਂ ਗੋਹੇ ਦਾ ਚਿੱਕੜ ਅਤੇ ਪਾਣੀ ਖੜ੍ਹਾ ਹੋਇਆ ਪਿਆ ਹੈ। ਇਸ ਕਰਕੇ ਨਾ ਸਿਰਫ ਪਸ਼ੂਆਂ ਨੂੰ ਸਗੋਂ ਡੇਅਰੀ ਮਾਲਕਾਂ ਅਤੇ ਕਾਮਿਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾਣਾ ਵੀ ਮੁਸ਼ਕਲ ਹੋ ਗਿਆ ਹੈ। ਇੱਕ ਡੇਅਰੀ ’ਚ ਕੰਮ ਕਰਦੇ ਮੁਲਾਜ਼ਮ ਨੇ ਆਪਣਾ ਨਾਮ ਗੁਪਤ ਰੱਖਦਿਆਂ ਕਿਹਾ ਕਿ ਇਸ ਗੰਦਗੀ ਕਰਕੇ ਹੁਣ ਤਾਂ ਕਈ ਕਾਮੇ ਡੇਅਰੀਆਂ ਦਾ ਕੰਮ ਛੱਡ ਕੇ ਜਾਣੇ ਵੀ ਸ਼ੁਰੂ ਹੋ ਗਏ ਹਨ। ਇੱਕ ਵਾਰ ਕੰਮ ਛੱਡ ਕੇ ਗਿਆ ਕਾਮਾ, ਦੁਬਾਰਾ ਵਾਪਸ ਨਹੀਂ ਆ ਰਿਹਾ। ਉਸ ਦਾ ਕਹਿਣਾ ਸੀ ਕਿ ਡੇਅਰੀ ਕੰਪਲੈਕਸ ਵਿੱਚੋਂ ਗੋਹਾ ਚੁੱਕਣ ਲਈ ਗੱਡੀਆਂ ਵੀ ਲਾਈਆਂ ਸੀ ਪਰ ਕਈ ਡੇਅਰੀਆਂ ਵਾਲੇ ਪੈਸੇ ਨਹੀਂ ਦਿੰਦੇ ਸਨ। ਇਸ ਪਿੱਛੇ ਉਨ੍ਹਾਂ ਦਾ ਤਰਕ ਸੀ ਕਿ ਗੱਡੀਆਂ ਵਾਲੇ ਮਹੀਨੇ ’ਚ ਕਈ ਕਈ ਨਾਗੇ ਪਾ ਲੈਂਦੇ ਸਨ ਜਿਸ ਕਰਕੇ ਗੋਹਾ ਜਮ੍ਹਾਂ ਹੋ ਜਾਂਦਾ ਸੀ। ਉਸ ਨੇ ਕਿਹਾ ਕਿ ਗਲੀਆਂ ਵਿੱਚ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਪੈਦਲ ਲੰਘਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਨਾਲ ਬਿਮਾਰੀਆਂ ਲੱਗਣ ਦਾ ਵੀ ਖਤਰਾ ਬਣਦਾ ਜਾ ਰਿਹਾ ਹੈ।

Advertisement

Advertisement
Advertisement
×