DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Cultural Event: ਨਾਟਕ ‘ਵਕਤ ਤੈਨੂੰ ਸਲਾਮ ਹੈ’ ਨੇ ਸਮਾਂ ਬੰਨ੍ਹਿਆ

ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਸੁਖਦੇਵ ਨੂੰ ਸਮਰਪਿਤ ਸਮਾਗਮ ਕਰਾਇਆ

  • fb
  • twitter
  • whatsapp
  • whatsapp
featured-img featured-img
ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿੱਚ ਨਾਟਕ ਖੇਡਦੇ ਹੋਏ ਕਲਾਕਾਰ। -ਫੋਟੋ: ਸ਼ੇਤਰਾ
Advertisement

ਸਥਾਨਕ ਗੁਰਸ਼ਰਨ ਕਲਾ ਭਵਨ ਵਿੱਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਕਰਵਾਏ ਸਮਾਗਮ ਦਾ ਉਦਘਾਟਨ ਸਾਂਝੇ ਰੂਪ ਵਿੱਚ ਡਾਕਟਰ ਨਿਰਮਲ ਜੌੜਾ, ਲੇਖਕ ਅਮਰੀਕ ਤਲਵੰਡੀ, ਮਾਸਟਰ ਉਜਾਗਰ ਸਿੰਘ, ਕਵੀ ਸਾਧੂ ਸਿੰਘ, ਅੰਜੂ ਚੌਧਰੀ, ਸੁਖਵਿੰਦਰ ਸਿੰਘ, ਨਾਟਕਕਾਰ ਸ਼ਬਦੀਸ਼, ਜਰਮਨਜੀਤ ਛੱਜਲਵੱਡੀ ਨੇ ਕੀਤਾ। ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਸੁਖਦੇਵ ਨੂੰ ਸਮਰਪਿਤ ਕੀਤਾ ਗਿਆ ਸੀ।

ਇਸ ਮੌਕੇ ਡਾ. ਜੌੜਾ ਨੇ ਲੋਕ ਕਲਾ ਮੰਚ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਸ੍ਰੀ ਤਲਵੰਡੀ ਦੇ ਯਤਨਾਂ ਸਦਕਾ ਹਰਚਰਨ ਸਿੰਘ ਸੰਧੂ ਦੀ ਪੁਸਤਕ ‘ਜਿਨ੍ਹਾਂ ਨੈਣ ਨੀਂਦਰਾਂਵਾਲੇ’ ਰਿਲੀਜ਼ ਕੀਤੀ ਗਈ। ਉਪਰੰਤ ਸੁਚੇਤਕ ਕਲਾ ਮੰਚ ਮੁਹਾਲੀ ਦੀ ਟੀਮ ਨੇ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਨਾਟਕ ‘ਵਕਤ ਤੈਨੂੰ ਸਲਾਮ ਹੈ’ ਖੇਡਿਆ। ਗਰਮੀ ਦੇ ਬਾਵਜੂਦ ਵੱਡੀ ਗਿਣਤੀ ਦਰਸ਼ਕਾਂ ਨੇ ਨਾਟਕ ਦੇਖਿਆ। ਨਾਟਕ ਨੂੰ ਪੰਜਾਬੀ ਰੂਪ ਕਵੀ ਲੇਖਕ ਸ਼ਬਦੀਸ਼ ਨੇ ਦਿੱਤਾ ਸੀ। ਨਾਟਕ ਰਾਹੀਂ ਦਰਸਾਇਆ ਗਿਆ ਕਿ ਅੰਧ ਵਿਸ਼ਵਾਸ਼ ਅਤੇ ਅਡੰਬਰ ਕਈ ਵਾਰ ਕੀਮਤੀ ਜ਼ਿੰਦਗੀਆਂ ਨਾਲ ਖਿਲਵਾੜ ਕਰ ਜਾਂਦੇ ਹਨ। ਵਿਦਵਾਨ ਪੰਡਿਤ ਦੀ ਅੰਧ ਵਿਸ਼ਵਾਸੀ ਸੋਚ ਨੇ ਉਸ ਦਾ ਆਪਣਾ ਘਰ ਹੀ ਬਰਬਾਦ ਕਰ ਦਿੱਤਾ। ਨਾਟਕ ਦੀ ਨਿਰਦੇਸ਼ਨਾ ਤੇ ਪੇਸ਼ਕਾਰੀ ਬਹੁਤ ਕਾਮਯਾਬ ਸੀ। ਲੋਕ ਕਲਾ ਮੰਚ ਵੱਲੋਂ ਨਾਟਕ ਟੀਮ ਦਾ ਸਨਮਾਨ ਕੀਤਾ ਗਿਆ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮਾਸਟਰ ਦੀਪਕ ਰਾਏ ਨੇ ਨਿਭਾਈ।

Advertisement

ਇਸ ਮੌਕੇ ਪਰਮਜੀਤ ਪੰਮੀ, ਕਮਲਜੀਤ ਮੋਹੀ, ਰਣਵੀਰ ਸਿੰਘ, ਲਖਵੀਰ ਸਿੰਘ, ਕਿਰਨਦੀਪ ਕੌਰ, ਹਰਜੀਤ ਸਿੰਘ, ਡਾ. ਅਭਿਨੈ ਬਾਂਸਲ, ਅਮੋਦ ਸਿੰਘ ਚਾਨਾ, ਕਰਮਪ੍ਰੀਤ ਕੌਰ, ਨੀਰਜਾ ਬਾਂਸਲ, ਸੁਖਦੀਪ ਸਿੰਘ ਚਾਨਾ, ਪਰਗਟ ਸਿੰਘ ਲੈਕਚਰਾਰ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।

Advertisement

Advertisement
×