DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ੈਬਰਾ ਕਰਾਸਿੰਗ ਸਮੇਂ ਪੈਂਦੇ ਅੜਿੱਕੇ ਕਾਰਨ ਸੜਕ ਪਾਰ ਕਰਨਾ ‘ਦੁਸ਼ਵਾਰ’

ਫੁੱਟਪਾਥ ਅਤੇ ਜੰਗਲੇ ਲੱਗੇ ਹੋਣ ਕਾਰਨ ਲੋਕ ਹੋਰ ਥਾਵਾਂ ਤੋਂ ਸੜਕ ਪਾਰ ਕਰਨ ਲਈ ਮਜਬੂਰ

  • fb
  • twitter
  • whatsapp
  • whatsapp
featured-img featured-img
ਜ਼ੈਬਰਾ ਕਰਾਸਿੰਗ ਵਿਚਕਾਰ ਬਣੀ ਪਟੜੀ ’ਤੇ ਲੱਗੇ ਖੰਭਾ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਪਿਛਲੇ ਕੁਝ ਸਾਲਾਂ ਤੋਂ ਲੁਧਿਆਣਾ ਵਿੱਚ ਗੱਡੀਆਂ ਦੀ ਗਿਣਤੀ ਵਿੱਚ ਕਈ ਗੁਣਾਂ ਵਾਧਾ ਹੋਇਆ ਹੈ। ਚੌਕਾਂ ’ਤੇ ਟਰੈਫਿਕ ਪੁਲੀਸ ਤਾਇਨਾਤ ਕੀਤੀ ਹੋਈ ਹੈ, ਪਰ ਕਈ ਟਰੈਫਿਕ ਲਾਈਟਾਂ ਨੇੜੇ ਰਾਹਗੀਰਾਂ ਲਈ ਬਣੇ ਜ਼ੈਬਰਾ ਕਰਾਸਿੰਗ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ। ਰਾਹ ’ਚ ਫੁੱਟਪਾਥ ਅਤੇ ਜੰਗਲੇ ਲੱਗੇ ਹੋਣ ਕਰਕੇ ਲੋਕਾਂ ਨੂੰ ਹੋਰਨਾਂ ਥਾਵਾਂ ਤੋਂ ਸੜਕ ਪਾਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਜੋ ਕਈ ਵਾਰ ਹਾਦਸੇ ਦਾ ਕਾਰਨ ਬਣ ਜਾਂਦੇ ਹਨ। ਦੂਜੇ ਪਾਸੇ, ਏ ਸੀ ਪੀ (ਟਰੈਫਿਕ) ਦਾ ਕਹਿਣਾ ਹੈ ਕਿ ਇਹ ਮਾਮਲਾ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਜਾ ਚੁੱਕਾ ਹੈ।

ਲੁਧਿਆਣਾ ਵਿੱਚ ਟਰੈਫਿਕ ਪੁਲੀਸ ਵੱਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਸ਼ਹਿਰ ਦੀਆਂ ਅਜਿਹੀਆਂ ਸੜਕਾਂ ਦੀ ਪਛਾਣ ਕੀਤੀ ਗਈ ਜਿੱਥੇ ਟਰੈਫਿਕ ਵੱਧ ਜਾਮ ਹੁੰਦਾ ਹੈ। ਇਨ੍ਹਾਂ ਸੜਕਾਂ ’ਤੇ ਟਰੈਫਿਕ ਨੂੰ ਸੁਚਾਰੂ ਚੁਲਾਉਣ ਲਈ ਬਦਲਵੇਂ ਰਾਹਾਂ ਦੀ ਤਲਾਸ਼ ਕੀਤੀ ਗਈ। ਜ਼ੈਬਰਾ ਕਰਾਸਿੰਗ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਚਿਤਾਵਨੀਆਂ ਦਿੱਤੀਆਂ ਗਈਆਂ, ਚਲਾਨ ਵੀ ਕੀਤੇ ਗਏ। ਸ਼ਹਿਰ ਵਿੱਚ ਅਜਿਹੀਆਂ ਕਈ ਸੜਕਾਂ ਹਨ ਜਿੱਥੇ ਜ਼ੈਬਰਾ ਕਰਾਸਿੰਗ ਕਰਦੇ ਸਮੇਂ ਰਾਹਗੀਰਾਂ ਨੂੰ ਅੱਗੇ ਕੋਈ ਸਿੱਧਾ ਰਾਹ ਨਹੀਂ ਮਿਲਦਾ। ਕਈ ਜ਼ੈਬਰਾ ਕਰਾਸਿੰਗ ਅੱਗੋਂ ਡਿਵਾਈਡਰ ਬਣੇ ਹੋਏ ਹਨ, ਬਿਜਲੀ ਦੇ ਖੰਭੇ ਲੱਗੇ ਹੋਏ ਹਨ, ਕਈਆਂ ਅੱਗੇ ਪੈਂਦੇ ਫੁੱਟਪਾਥਾਂ ’ਤੇ ਜੰਗਲੇ ਲੱਗੇ ਹੋਣ ਕਰਕੇ ਰਸਤਾ ਬੰਦ ਪਿਆ ਹੈ। ਇਸੇ ਤਰ੍ਹਾਂ ਕਈ ਸੜਕਾਂ ’ਤੇ ਜ਼ੈਬਰਾ ਲਾਈਨਾਂ ਇੰਨੀਆਂ ਫਿੱਕੀਆਂ ਹੋ ਗਈਆਂ ਹਨ ਕਿ ਕਿਸੇ ਨੂੰ ਦਿਖਾਈ ਨਹੀਂ ਦਿੰਦੀਆਂ ਜਿਸ ਕਰਕੇ ਗੱਡੀਆਂ ਵਾਲੇ ਅਣਜਾਣੇ ’ਚ ਹੀ ਆਪਣੀ ਗੱਡੀਆਂ ਅੱਗੇ ਤੱਕ ਲੈ ਆਉਂਦੇ ਹਨ ਅਤੇ ਪੈਦਲ ਰਾਹਗੀਰਾਂ ਨੂੰ ਸੜਕ ਪਾਰਕ ਕਰਨ ਲਈ ਕੋਈ ਥਾਂ ਨਹੀਂ ਮਿਲਦਾ।

Advertisement

ਅੜਿੱਕੇ ਹਟਾਉਣ ਲਈ ਵਿਭਾਗਾਂ ਨੂੰ ਸੂਚਿਤ ਕੀਤਾ ਜਾ ਚੁੱਕੈ: ਏ ਸੀ ਪੀ

ਏ ਸੀ ਪੀ ਟਰੈਫਿਕ ਗੁਰਦੇਵ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਵੀ ਆਇਆ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ’ਤੇ ਜ਼ੈਬਰਾ ਲਾਈਨਾਂ ਗੂੜ੍ਹੀਆਂ ਕਰਨ ਅਤੇ ਇਨ੍ਹਾਂ ਰਾਹੀਂ ਸੜਕ ਪਾਰ ਕਰਦੇ ਸਮੇਂ ਪੈਂਦੇ ਅੜਿੱਕੇ ਹਟਾਉਣ ਬਾਰੇ ਵੀ ਸਬੰਧਤ ਵਿਭਾਗਾਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।

Advertisement
Advertisement
×