DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Crop Lifting: ਸਰਕਾਰ ਸ਼ੈਲਰ ਮਾਲਕਾਂ ਖ਼ਿਲਾਫ਼ ਸਖ਼ਤੀ ਦੇ ਰੌਂਅ ਵਿੱਚ

ਮੰਡੀਆਂ ਵਿਚ ਖਰੀਦ ਕੀਤੇ ਝੋਨੇ ਦੀ ਚੁਕਾੲੀ ਨਾ ਹੋੲੀ; ਬਾਹਰਲੇ ਸ਼ੈਲਰ ਮਾਲਕਾਂ ਨੂੰ ਝੋਨਾ ਚੁਕਾਉਣ ਦੀ ਤਿਆਰੀ

  • fb
  • twitter
  • whatsapp
  • whatsapp
featured-img featured-img
ਮਾਛੀਵਾੜਾ ਅਨਾਜ ਮੰਡੀ ਵਿਚ ਫਸਲ ਵੇਚਣ ਲਈ ਬੈਠੇ ਕਿਸਾਨ।
Advertisement

ਇੱਥੇ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਜ਼ੋਰਾਂ ’ਤੇ ਹੈ ਅਤੇ ਖਰੀਦ ਏਜੰਸੀਆਂ ਵੱਲੋਂ ਫਸਲ ਖਰੀਦ ਦਾ ਕੰਮ ਵੀ ਸੁਚਾਰੂ ਢੰਗ ਨਾਲ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸ਼ੈਲਰ ਮਾਲਕਾਂ ਵਲੋਂ ਹਾਈਬ੍ਰਿਡ ਝੋਨੇ ਵਿੱਚ ਟੋਟੇ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਅਤੇ ਪਿਛਲੇ ਸਾਲ ਦਾ ਝੋਨਾ ਵੀ ਅਜੇ ਗੋਦਾਮਾਂ ਵਿੱਚ ਹੋਣ ਕਾਰਨ, ਥਾਂ ਨਾ ਹੋਣ ’ਤੇ ਸਰਕਾਰ ਤੋਂ ਰਾਹਤ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਨਵਾਂ ਝੋਨਾ ਛੜਾਈ ਲਈ ਚੁੱਕਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਮਾਛੀਵਾੜਾ ਅਨਾਜ ਮੰਡੀ ਤੇ ਉਸ ਦੇ ਉਪ ਖਰੀਦ ਕੇਂਦਰਾਂ ਵਿੱਚ ਝੋਨਾ ਕਾਫੀ ਮਾਤਰਾ ਵਿੱਚ ਆ ਚੁੱਕਿਆ ਹੈ ਅਤੇ ਖਰੀਦ ਤੋਂ ਬਾਅਦ ਕਿਸਾਨਾਂ ਦਾ ਝੋਨਾ ਬੋਰੀਆਂ ਵਿਚ ਭਰ ਕੇ ਆੜ੍ਹਤੀਆਂ ਵੱਲੋਂ ਧਾਕਾਂ ਵੀ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜੇ 1-2 ਦਿਨ ਵਿੱਚ ਸਰਕਾਰ ਤੇ ਸ਼ੈਲਰ ਮਾਲਕਾਂ ਵਿਚ ਚੱਲਦਾ ਰੇੜਕਾ ਨਾ ਮੁੱਕਿਆ ਤਾਂ ਮੰਡੀਆਂ ਵਿਚ ਫਸਲ ਦੇ ਅੰਬਾਰ ਲੱਗ ਜਾਣਗੇ। ਇਸ ਦੇ ਮੱਦੇਨਜ਼ਰ ਖੁਰਾਕ ਸਪਲਾਈ ਵਿਭਾਗ ਵੱਲੋਂ ਸ਼ੈਲਰ ਮਾਲਕਾਂ ਖਿਲਾਫ਼ ਸਖ਼ਤ ਰੁਖ਼ ਅਪਨਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇੱਕ ਪਾਸੇ ਜਿੱਥੇ ਸਰਕਾਰ ਵਲੋਂ ਸ਼ੈਲਰ ਮਾਲਕਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਜੇ ਮੰਡੀ ਨਾਲ ਸਬੰਧਤ ਰਾਈਸ ਮਿੱਲਰ 2 ਦਿਨਾਂ ਵਿੱਚ ਝੋਨਾ ਚੁੱਕਣ ਲਈ ਇਕਰਾਰਨਾਮਾ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਇਹ ਝੋਨਾ ਹੋਰਨਾਂ ਮੰਡੀਆਂ ਨਾਲ ਸਬੰਧਤ ਬਾਹਰਲੇ ਸ਼ੈਲਰ ਮਾਲਕਾਂ ਨੂੰ ਭੇਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਖੁਰਾਕ ਸਪਲਾਈ ਵਿਭਾਗ ਵੱਲੋਂ ਸ਼ੈਲਰ ਮਾਲਕਾਂ ਨੂੰ ਪੱਤਰ ਵੀ ਜਾਰੀ ਕੀਤਾ ਗਿਆ ਹੈ ਕਿ ਮੰਡੀਆਂ ਵਿੱਚ ਪਹਿਲੀ ਅਕਤੂਬਰ ਤੋਂ ਖਰੀਦ ਸ਼ੁਰੂ ਹੋ ਚੁੱਕੀ ਹੈ ਜਿਸ ਸਬੰਧੀ ਫਸਲ ਦੀ ਚੁਕਾਈ ਤੁਰੰਤ ਜ਼ਰੂਰੀ ਹੈ। ਪੱਤਰ ਅਨੁਸਾਰ ਸ਼ੈਲਰ ਮਾਲਕ ਆਪਣੇ ਲੋੜੀਂਦੇ ਦਸਤਾਵੇਜ਼ ਵਿਭਾਗ ਕੋਲ ਜਮ੍ਹਾਂ ਕਰਵਾ ਕੇ ਫਸਲ ਚੁੱਕਣ ਲਈ ਇਕਰਾਰਨਾਮਾ ਕਰਨ। ਖੁਰਾਕ ਸਪਲਾਈ ਵਿਭਾਗ ਅਨੁਸਾਰ ਜੇ ਉਨ੍ਹਾਂ ਅਜਿਹਾ ਨਾ ਕੀਤਾ ਤਾਂ ਮੰਡੀਆਂ ਵਿਚ ਖਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਫਸਲ ਲਿਫਟਿੰਗ ਦੇ ਬਦਲਵੇਂ ਪ੍ਰਬੰਧ ਕਰਨੇ ਪੈਣਗੇ।

ਸ਼ੈਲਰ ਮਾਲਕਾਂ ਵਲੋਂ ਅੱਜ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ

ਮਾਛੀਵਾੜਾ ਸ਼ੈਲਰ ਐਸੋਸ਼ੀਏਸ਼ਨ ਦੇ ਪ੍ਰਧਾਨ ਅਸ਼ੋਕ ਸੂਦ ਨੇ ਕਿਹਾ ਕਿ ਮੰਡੀਆਂ ਵਿੱਚ ਵਿਕਣ ਆ ਰਹੇ ਝੋਨੇ ਵਿਚ ਟੋਟੇ ਦੀ ਮਾਤਰਾ ਜ਼ਿਆਦਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਪਿਛਲੇ ਨਿਯਮਾਂ ਵਿੱਚ ਬਦਲਾਅ ਕਰਦੇ ਹੋਏ 25 ਦੀ ਥਾਂ 10 ਫ਼ੀਸਦੀ ਟੋਟਾ ਨਿਰਧਾਰਿਤ ਕਰ ਦਿੱਤਾ ਹੈ ਜੋ ਕਿ ਸ਼ੈਲਰ ਉਦਯੋਗ ਲਈ ਘਾਟੇ ਵਾਲਾ ਸੌਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਗੋਦਾਮਾਂ ਵਿੱਚ ਥਾ ਨਹੀਂ ਜਿਸ ਕਾਰਨ ਉਨ੍ਹਾਂ ਰਾਹਤ ਦੇਣ ਦੀ ਮੰਗ ਕੀਤੀ ਸੀ ਪਰ ਸਰਕਾਰ ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਪ੍ਰਧਾਨ ਸੂਦ ਨੇ ਕਿਹਾ ਕਿ ਚਾਰ ਅਕਤੂਬਰ ਨੂੰ ਸਮੂਹ ਸ਼ੈਲਰ ਮਾਲਕਾਂ ਦੀ ਮੀਟਿੰਗ ਬੁਲਾਈ ਗਈ ਹੈ। ਇਸ ਵਿਚ ਫੈਸਲਾ ਲਿਆ ਜਾਵੇਗਾ ਕਿ ਝੋਨੇ ਦੀ ਚੁਕਾਈ ਕਰਨੀ ਹੈ ਜਾਂ ਨਹੀਂ।

Advertisement
Advertisement
×