ਸੀ ਪੀ ਆਈ (ਐੱਮ) ਵੱਲੋਂ ਕਾਂਗਰਸ ਦੀ ਹਮਾਇਤ ਦਾ ਐਲਾਨ
ਜ਼ਿਲਾ ਪਰਿਸ਼ਦ ਜ਼ੋਨ ਨੀਲੋਂ ਕਲਾਂ ਤੋਂ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਸੀ ਪੀ ਆਈ (ਐੱਮ) ਅਤੇ ਉਸ ਨਾਲ ਸਬੰਧਿਤ ਜਥੇਬੰਦੀਆਂ ਨੇ ਇੰਡੀਆ ਗੱਠਜੋੜ (ਤਰਜ ’ਤੇ) ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਅੱਜ ਸੂਬਾਈ ਆਗੂ ਨਿੱਕਾ ਸਿੰਘ ਖੇੜਾ ਵੱਲੋਂ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਮੌਜੂਦਗੀ ਵਿਚ ਪਿੰਡ ਖੇੜਾ ਵਿੱਚ ਇੱਕ ਭਰਵਾਂ ਇਕੱਠ ਕਰ ਪਾਰਟੀ ਨੂੰ ਡੱਟਵਾਂ ਸਾਥ ਦੇਣ ਦਾ ਐਲਾਨ ਕੀਤਾ। ਹਲਕਾ ਇੰਚਾਰਜ ਰਾਜਾ ਗਿੱਲ ਨੇ ਕਿਹਾ ਕਿ ਸੀ.ਪੀ.ਆਈ. (ਐੱਮ) ਵਲੋਂ ਦਿੱਤੇ ਸਮਰਥਨ ਨਾਲ ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿਚ ਹੋਰ ਮਜ਼ਬੂਤੀ ਮਿਲੇਗੀ ਅਤੇ ਇੱਥੋਂ ਜ਼ਿਲਾ ਪਰਿਸ਼ਦ ਤੇ ਬਲਾਕ ਸਮਿਤੀ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ। ਸੂਬਾਈ ਆਗੂ ਨਿੱਕਾ ਖੇੜਾ ਨੇ ਕਿਹਾ ਕਿ ਉਹ ਜ਼ਿਲ੍ਹਾ ਪਰਿਸ਼ਦ ਜ਼ੋਨ ਨੀਲੋਂ ਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਦੀਪ ਸਿੰਘ ਬਾਜਵਾ ਅਤੇ ਬਲਾਕ ਸਮਿਤੀ ਉਮੀਦਵਾਰਾਂ ਦੇ ਹੱਕ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨਗੇ ਤਾਂ ਜੋ ਉਹ ਸ਼ਾਨਦਾਰ ਜਿੱਤ ਪ੍ਰਾਪਤ ਕਰ ਸਕਣ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ, ਸੁਖਦੀਪ ਸਿੰਘ ਸੋਨੀ, ਸਰਪੰਚ ਰਜਿੰਦਰ ਸਿੰਘ ਖੇੜਾ, ਸਕੱਤਰ ਪ੍ਰਕਾਸ਼ ਸਿੰਘ ਉਧੋਵਾਲ, ਖਜਾਨਚੀ ਹਰਦੇਵ ਸਿੰਘ ਬਾਗ, ਅਸ਼ੋਕ ਖੇੜਾ, ਛਿੰਦਰਪਾਲ ਸਿੰਘ, ਜਸਵੰਤ ਸਿੰਘ, ਬਲਕਾਰ ਸਿੰਘ, ਪਰਮਜੀਤ ਸਿੰਘ, ਕਰਨ ਮਾਛੀਵਾੜਾ, ਸੁੱਚਾ ਸਿੰਘ, ਅਸ਼ਵਨੀ ਕੁਮਾਰ, ਚੱਤਰ ਸਿੰਘ, ਮਲਕੀਤ ਖੇੜਾ, ਹਰੀ ਰਾਮ, ਰਣਜੀਤ ਸਿੰਘ, ਬਲਵਿੰਦਰ ਸਿੰਘ ਖੇੜਾ, ਜੱਸਾ ਖੇੜਾ, ਰੋਹਿਤ ਹੇਡੋਂ, ਵਿਕਰਮਜੀਤ ਖੇੜਾ, ਸੀਮਾ ਗਿੱਲ ਅਤੇ ਸ਼ਰਨਦੀਪ ਸਿੰਘ ਖੇੜਾ ਵੀ ਮੌਜੂਦ ਸਨ।
