ਜਵੱਦੀ ਦੇ ਸੀਐੱਚਸੀ ’ਚ ਬਣੇਗਾ ਕੋਵਿਡ ਕੇਅਰ ਸੈਂਟਰ

ਜਵੱਦੀ ਦੇ ਸੀਐੱਚਸੀ ’ਚ ਬਣੇਗਾ ਕੋਵਿਡ ਕੇਅਰ ਸੈਂਟਰ

ਲੋਕਾਂ ਨੂੰ ਮਾਸਕ ਵੰਡਦੇ ਹੋਏ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਹੋਰ।

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 3 ਅਗਸਤ

ਜਵੱਦੀ ਸਥਿਤ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਵਿੱਚ ਕੋਵਿਡ ਕੇਅਰ ਸੈਂਟਰ ਬਣਾਇਆ ਜਾਏਗਾ। ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇੱਕ ਹੋਰ ਕੋਵਿਡ ਕੇਅਰ ਸੈਂਟਰ ਜਵੱਦੀ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ ਕਿਉਂਕਿ ਇਕ ਪੂਰੀ ਮੰਜ਼ਿਲ ਖਾਲੀ ਪਈ ਹੈ ਜਿਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਅੱਜ ਸੀਐਚਸੀ ਜਵੱਦੀ ਦੌਰੇ ਦੌਰਾਨ ਕਿਹਾ ਕਿ ਪੰਚਮ ਹਸਪਤਾਲ ਦੇ ਡਾ.ਤ ਆਰਪੀ ਸਿੰਘ ਨੇ ਵੀ ਸੀਐੱਚਸੀ ਜਵੱਦੀ ਦਾ ਦੌਰਾ ਕੀਤਾ ਅਤੇ ਹਰ ਸੰਭਵ ਸਹਾਇਤਾ ਦੇਣ ਦੀ ਪੇਸ਼ਕਸ ਕੀਤੀ। ਮੰਤਰੀ ਆਸ਼ੂ ਨੇ ਹੋਰ ਪ੍ਰਾਈਵੇਟ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੇ ਔਖੇ ਸਮੇਂ ਦੌਰਾਨ ਅੱਗੇ ਆਉਣ ਅਤੇ ਸਰਕਾਰੀ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਦੇਣ। ਉਨ੍ਹਾਂ ਦੱਸਿਆ ਕਿ ਲੁਧਿਆਣਾ ਸ਼ਹਿਰ ਨਿਵਾਸੀਆਂ ਦੀ ਭਲਾਈ ਲਈ ਹੁਣ ਕੋਵਿਡ-19 ਟੈਸਟਿੰਗ ਸਿਵਲ ਹਸਪਤਾਲ ਲੁਧਿਆਣਾ, ਚੰਡੀਗੜ੍ਹ ਰੋਡ ’ਤੇ ਵਰਧਮਾਨ ਮਿਲਜ਼ ਨੇੜੇ ਮਦਰ ਚਾਈਲਡ ਹਸਪਤਾਲ, ਨਹਿਰੂ ਰੋਜ਼ ਗਾਰਡਨ ਨੇੜੇ ਮੈਰੀਟੋਰੀਅਸ ਸਕੂਲ, ਜਵੱਦੀ ਵਿੱਚ ਸੀਐੱਚਸੀ, ਸੁਭਾਸ਼ ਨਗਰ ਅਤੇ ਗਿਆਸਪੁਰਾ ਵਿੱਚ ਪੂਰੀ ਤਰ੍ਹਾਂ ਮੁਫ਼ਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਪੁਲੀਸ ਲਾਈਨਜ਼ (ਪੁਲੀਸ ਮੁਲਾਜ਼ਮਾਂ ਲਈ) ਅਤੇ ਕੇਂਦਰੀ ਜੇਲ੍ਹ ਵਿਚ (ਕੈਦੀਆਂ ਤੇ ਹਵਾਲਾਤੀਆਂ ਲਈ) ਅਤੇ ਮੋਬਾਈਲ ਟੀਮਾਂ ਦੁਆਰਾ ਕੰਟੇਨਮੈਂਟ/ਮਾਈਕਰੋ-ਕੰਟੇਨਮੈਂਟ ਜ਼ੋਨਾਂ ਵਿਚ ਸੈਂਪਲਿੰਗ ਵੀ ਕੀਤੀ ਜਾਂਦੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਲੁਧਿਆਣਾ ਨੇ ਭਗਵਾਨ ਮਹਾਵੀਰ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਕੋਵਿਡ ਕੇਅਰ ਸੈਂਟਰ ਵਜੋਂ ਚਲਾਉਣ ਲਈ ਸਹਿਮਤੀ ਦਿੱਤੀ ਹੈ। ਮੰਤਰੀ ਆਸ਼ੂ ਨੇ ਆਈਐੱਮਏ. ਲੁਧਿਆਣਾ ਅਤੇ ਭਗਵਾਨ ਮਹਾਵੀਰ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਦੋਵਾਂ ਦਾ ਧੰਨਵਾਦ ਕੀਤਾ।

ਕੈਬਨਿਟ ਮੰਤਰੀ ਨੇ ਲੋੜਵੰਦਾਂ ਨੂੰ ਮਾਸਕ ਵੰਡੇ  

ਲੁਧਿਆਣਾ (ਗਗਨਦੀਪ ਅਰੋੜਾ): ਸਰਕਾਰ ਦੇ ਮਿਸ਼ਨ ਫ਼ਤਹਿ ਨੂੰ ਸਫਲ ਬਣਾਉਣ ਲਈ ਸੂਬੇ ਵਿੱਚ 10 ਲੱਖ ਧੋਣ ਵਾਲੇ ਮਾਸਕ ਵੰਡੇ ਜਾਣਗੇ। ਮਿਸ਼ਨ ਫ਼ਤਹਿ ਲੋਗੋ ਵਾਲੇ 80 ਹਜ਼ਾਰ ਮਾਸਕ ਇਕੱਲੇ ਜ਼ਿਲ੍ਹਾ ਲੁਧਿਆਣਾ ਵਿੱਚ ਵੰਡੇ ਜਾਣਗੇ। ਇਹ ਜਾਣਕਾਰੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ। ਮੰਤਰੀ ਆਸ਼ੂ ਵੱਲੋਂ ਅੱਜ ਲੁਧਿਆਣਾ ਸ਼ਹਿਰ ਦੇ ਜਵੱਦੀ ਖੇਤਰ ਪਾਰਕ ਵਿੱਚ ਲੋੜਵੰਦਾਂ ਨੂੰ ਇਹ ਮਾਸਕ ਵੰਡਣੇ ਸ਼ੁਰੂ ਕੀਤੇ ਗਏ।ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮੋਬਾਈਲ ਐਪ ਤਿਆਰ ਕੀਤੀ ਹੈ ਜਿਸ ਰਾਹੀਂ ਜ਼ਿਲ੍ਹਾ ਲੁਧਿਆਣਾ ਦੇ ਨਿੱਜੀ ਹਸਪਤਾਲਾਂ ਵਿਚ ਖਾਲੀ ਬਿਸਤਰਿਆਂ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕਦਾ ਹੈ। ਊਨ੍ਹਾਂ ਕਿਹਾ ਕਿ ਹਫਤੇ ਦੇ ਅੰਦਰ ਸ਼ਹਿਰ ਵਾਸੀਆਂ ਲਈ ਰਸਮੀ ਤੌਰ ’ਤੇ ਇਹ ਐਪ ਲਾਂਚ ਕਰ ਦਿੱਤੀ ਜਾਵੇਗੀ।

ਵੈਟਰਨਰੀ ਯੂਨੀਵਰਸਿਟੀ ’ਚ ਹੋਵੇਗੀ ਕੋਵਿਡ ਜਾਂਚ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ’ਚ ਹੁਣ ਕਰੋਨਾ ਜਾਂਚ ਸ਼ੁਰੂ ਹੋਣ ਜਾ ਰਹੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਇਸ ਦੀ ਪ੍ਰਵਾਨਗੀ ਦੇ ਦਿੱਤੀ ਹੈ।  ਯੂਨੀਵਰਸਿਟੀ ਵਾਈਸ ਚਾਂਸਲਰ ਡਾਕਟਰ ਇੰਦਰਜੀਤ ਸਿੰਘ ਵੀ ਲੈਬ ਦੀ ਚੱਲ ਰਹੀ ਤਿਆਰੀ ਦਾ ਜਾਇਜ਼ਾ ਲੈਣ ਲਈ ਪੁੱਜੇ। ਯੂਨੀਵਰਸਿਟੀ ਨਿਰਦੇਸ਼ਕ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਚਾਰ ਕਰੋਨਾ ਟੈਸਟ ਲੈਬ ਖੋਲ੍ਹਣ ਦੀ ਆਗਿਆ ਦਿੱਤੀ ਸੀ, ਇਸ ’ਚ ਇੱਕ ਲੈਬ ਹੁਣ ਯੂਨੀਵਰਸਿਟੀ ’ਚ ਖੁੱਲ੍ਹਣ ਜਾ ਰਹੀ ਹੈ। ਯੂਨੀਵਰਸਿਟੀ ਦੇ 10 ਵਿਗਿਆਨੀ ਪਹਿਲਾਂ ਤੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਸਾਹਿਬ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਤੋਂ ਕਰੋਨਾ ਜਾਂਚ ਕਿੱਟਾਂ ਆਉਂਦੇ ਹੀ ਕੰਮ ਸ਼ੁਰੂ ਹੋ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All