ਖ਼ਬਰ ਦਾ ਅਸਰ

ਕੌਂਸਲ ਵੱਲੋਂ ਗ਼ੈਰਕਾਨੂੰਨੀ ਕਲੋਨੀਆਂ ਦੇ ਮਾਲਕਾਂ ਨੂੰ ਨੋਟਿਸ

ਇੱਕ ਕਲੋਨੀ ਵਿੱਚ ਬਣੇ ਰਹੇ ਮਕਾਨ ਦਾ ਨਕਸ਼ਾ ਵੀ ਕੌਂਸਲ ਵੱਲੋਂ ਹੋਇਆ ਸੀ ਪਾਸ

ਕੌਂਸਲ ਵੱਲੋਂ ਗ਼ੈਰਕਾਨੂੰਨੀ ਕਲੋਨੀਆਂ ਦੇ ਮਾਲਕਾਂ ਨੂੰ ਨੋਟਿਸ

ਇਲਾਕੇ ਵਿੱਚ ਉਸਾਰੀ ਜਾ ਰਹੀ ਗ਼ੈਰਕਾਨੂੰਨੀ ਕਲੋਨੀ ਦੀ ਫਾਈਲ ਫੋਟੋ।

ਜੋਗਿੰਦਰ ਸਿੰਘ ਓਬਰਾਏ
ਖੰਨਾ, 8 ਮਈ

ਸ਼ਹਿਰ ’ਚ ਬਣ ਰਹੀਆਂ ਗ਼ੈਰ ਕਾਨੂੰਨੀ ਕਲੋਨੀਆਂ ਸਬੰਧੀ ਪਿਛਲੇ ਦਿਨੀਂ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਖ਼ਬਰ ਤੋਂ ਬਾਅਦ ਹੁਣ ਕੌਂਸਲ ਪੂਰੀ ਤਰ੍ਹਾਂ ਹਰਕਤ ’ਚ ਆ ਗਈ। ਜਿਸ ਦੀ ਸ਼ੁਰੂਆਤ ਕਰਦਿਆਂ ਅੱਜ ਲਲਹੇੜੀ ਰੋਡ ’ਤੇ ਪ੍ਰੋਫੈ਼ਸਰ ਕਲੋਨੀ ਦੇ ਪਿੱਛੇ ਬਣ ਰਹੀਆਂ ਦੋ ਗ਼਼ੇਰਕਾਨੂੰਨੀ ਕਲੋਨੀਆਂ ਵਾਲੀ ਜ਼ਮੀਨ ਦੇ ਮਾਲਕ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ 4 ਤੇ 3 ਏਕੜ ਦੀਆਂ ਦੋਵੇਂ ਕਲੋਨੀਆਂ ਦੀ ਜ਼ਮੀਨ ਦੀ ਮਲਕੀਅਤ ਇਕ ਹੀ ਵਿਅਕਤੀ ਦੇ ਨਾਂ ’ਤੇ ਹੈ।ਕੌਂਸਲ ਵੱਲੋਂ ਇਹ ਨੋਟਿਸ ਪਵਿੱਤਰ ਸਿੰਘ ਵਾਸੀ ਲਲਹੇੜੀ ਰੋਡ ਦੇ ਨਾਂ ਭੇਜਿਆ ਗਿਆ। ਇਸ ਨੋਟਿਸ ਮਗਰੋਂ ਕੌਂਸਲ ਦੀ ਕਾਰਵਾਈ ਅਧਿਕਾਰਿਕ ਰੂਪ ਨਾਲ ਸ਼ੁਰੂ ਹੋਈ ਹੈ। ਇਸੇ ਤਰ੍ਹਾਂ ਕੌਂਸਲ ਵੱਲੋਂ ਸਮਰਾਲਾ ਰੋਡ ਸਥਿਤ ਮਾਡਲ ਟਾਊਨ ’ਚ ਸਾਢੇ ਛੇ ਏਕੜ ’ਚ ਕੱਟੀ ਜਾ ਰਹੀ ਕਲੋਨੀ ਦੇ ਮਾਲਕ ਦਾ ਪਤਾ ਲਾਉਣ ਲਈ ਰੈਵੀਨਿਊ ਵਿਭਾਗ ਨਾਲ ਸੰਪਰਕ ਕੀਤਾ ਗਿਆ ਤੇ ਸ਼ਹਿਰ ਦੀ ਨਵੀਂ ਅਬਾਦੀ ’ਚ ਬਣਾਈ ਕਲੋਨੀ ਦੀ ਜਾਂਚ ਵੀ ਅਰੰਭ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾ ਲਲਹੇੜੀ ਰੋਡ ਤੇ ਪ੍ਰੋਫੈ਼ਸਰ ਕਲੋਨੀ ਪਿੱਛੇ ਕੱਟੀ ਗਈ ਤਿੰਨ ਏਕੜ ਦੀ ਕਲੋਨੀ ’ਚ ਤਿੰਨ ਮਕਾਨ ਵੀ ਬਨਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਵਿਚ ਕਲੋਨੀ ਗ਼ੈਰਕਾਨੂੰਨੀ ਹੋਣ ਦੇ ਬਾਵਜੂਦ ਨਗਰ ਕੌਂਸਲ ਨੇ ਇਕ ਮਕਾਨ ਦਾ ਨਕਸ਼ਾ ਪਾਸ ਕੀਤਾ ਸੀ, ਜਿਸ ਦੀ ਜਾਂਚ ਵੀ ਅੰਦਰ ਖਾਤੇ ਅਰੰਭ ਹੋ ਗਈ ਹੈ। ਜੇਕਰ ਅਜਿਹਾ ਹੋਇਆ ਹੈ ਤਾਂ ਸਬੰਧਤ ਅਧਿਕਾਰੀ ਵੀ ਜਾਂਚ ਦੇ ਘੇਰੇ ਵਿਚ ਆਉਣਗੇ। ਇਸ ਮੌਕੇ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਜਤਿੰਦਰ ਪਾਠਕ ਨੇ ਕਿਹਾ ਕਿ ਗ਼ੈਰਕਾਨੂੰਨੀ ਕਲੋਨੀਆਂ ਖ਼ਿਲਾਫ਼ ਕਾਰਵਾਈ ’ਚ ਢਿੱਲ ਨਹੀਂ ਵਰਤੀ ਜਾਵੇਗੀ। ਜੇਕਰ ਕੌਂਸਲ ਦਾ ਕੋਈ ਅਧਿਕਾਰੀ ਤੇ ਕਰਮਚਾਰੀ ਇਸ ’ਚ ਸ਼ਾਮਲ ਹੋਇਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕਲੋਨਾਈਜ਼ਰ ਖ਼ਿਲਾਫ਼ ਕਾਰਵਾਈ ਸ਼ੁਰੂ: ਕਾਰਜਸਾਧਕ ਅਧਿਕਾਰੀ

ਇਸ ਮੌਕੇ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਗ਼ੈਰਕਾਨੂੰਨੀ ਕਲੋਨਾਈਜ਼ਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਕਿਸੇ ਕਲੋਨੀ ’ਚ ਗ਼ੈਰਕਾਨੂੰਨੀ ਨਿਰਮਾਣ ਹੋਇਆ ਹੈ ਤਾਂ ਜ਼ਰੂਰਤ ਪੈਣ ’ਤੇ ਬੁਲਡੋਜ਼ਰ ਚਲਾਇਆ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕੋਈ ਵੀ ਸ਼ਹਿਰ ’ਚ ਗ਼ੈਰਕਾਨੂੰਨੀ ਨਿਰਮਾਣ ਨਾ ਕਰੇ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮੁੱਖ ਖ਼ਬਰਾਂ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

ਨਤੀਜਿਆਂ ਦੇ ਵਿਵਾਦ ਦੇ ਨਿਪਟਾਰੇ ਲਈ ਸ਼ਿਕਾਇਤ ਨਿਵਾਰਣ ਢਾਂਚਾ ਕਾਇਮ; ਮਾ...

ਕੇਂਦਰ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਧੋਪਾਧਿਆੲੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵਿੱਢੀ

ਕੇਂਦਰ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਧੋਪਾਧਿਆੲੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵਿੱਢੀ

ਮੈਮੋਰੰਡਮ ਜਾਰੀ ਕਰਦਿਆਂ 30 ਦਿਨਾਂ ਵਿੱਚ ਜਵਾਬ ਮੰਗਿਆ, ਪੈਨਸ਼ਨ ਜਾਂ ਗਰੈ...

ਕਰੋਨਾ ਕਰਕੇ ਐਤਕੀਂ ਸੰਕੇਤਕ ਰਹੇਗੀ ਅਮਰਨਾਥ ਯਾਤਰਾ

ਕਰੋਨਾ ਕਰਕੇ ਐਤਕੀਂ ਸੰਕੇਤਕ ਰਹੇਗੀ ਅਮਰਨਾਥ ਯਾਤਰਾ

ਅਮਰਨਾਥ ਗੁਫ਼ਾ ਦੇ ਵਰਚੁਅਲ ਦਰਸ਼ਨਾਂ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ

ਸ਼ਹਿਰ

View All