DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Cotton Leaf Curl Virus: ਨਰਮੇ ਦੇ ਪੱਤਾ ਮਰੋੜ ਰੋਗ ਦੀ ਰੋਕਥਾਮ ਲਈ ਸਮਝੌਤਾ

ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਪੱਤਾ ਮਰੋੜ ਬਿਮਾਰੀ ਵੱਡੀ ਸਮੱਸਿਆ

  • fb
  • twitter
  • whatsapp
  • whatsapp
featured-img featured-img
ਸਮਝੌਤੇ ਦੇ ਕਾਗਜ਼ ਦਿਖਾਉਂਦੇ ਹੋਏ ਦੋਵੇਂ ਸੰਸਥਾਵਾਂ ਦੇ ਨੁਮਾਇੰਦੇ।
Advertisement

ਪੀ ਏ ਯੂ ਨੇ ਮਹਾਰਾਸ਼ਟਰ ਸਥਿਤ ਕੰਪਨੀ ਮਾਹੀਕੋ ਨਾਲ ਨਰਮੇ ਦੀ ਪੱਤਾ ਮਰੋੜ ਬਿਮਾਰੀ ਦੀ ਰੋਕਥਾਮ ਕਰਨ ਵਾਲੀ ਤਕਨਾਲੋਜੀ ਪੀ ਏ ਯੂ ਆਰਮਰ-1 ਦੇ ਪਸਾਰ ਲਈ ਸਮਝੌਤਾ ਕੀਤਾ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀ ਤਰਫੋਂ ਅਤੇ ਡਾ. ਚੇਤਨ ਚਾਵੜਾ ਨੇ ਕੰਪਨੀ ਵੱਲੋਂ ਸਮਝੌਤੇ ਦੀਆਂ ਸ਼ਰਤਾਂ ਉੱਪਰ ਹਸਤਾਖਰ ਕੀਤੇ।

ਇਸ ਮੌਕੇ ਖੇਤੀਬਾੜੀ ਅਤੇ ਬਾਗਬਾਨੀ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਵਰਿੰਦਰ ਸਿੰਘ ਸੋਹੂ ਅਤੇ ਡਾ. ਮਹੇਸ਼ ਕੁਮਾਰ ਤੋਂ ਇਲਾਵਾ ਡਾ. ਖੁਸ਼ਦੀਪ ਸਿੰਘ ਧਰਨੀ ਅਤੇ ਖੇਤਰੀ ਖੋਜ ਫਰੀਦਕੋਟ ਦੇ ਨਿਰਦੇਸ਼ਕ ਡਾ. ਕੁਲਦੀਪ ਸਿੰਘ ਮੌਜੂਦ ਰਹੇ। ਡਾ. ਢੱਟ ਨੇ ਪੀ ਏ ਯੂ ਦੇ ਵਿਗਿਆਨੀਆਂ ਨੂੰ ਇਸ ਤਕਨਾਲੋਜੀ ਦੇ ਪਸਾਰ ਲਈ ਵਧਾਈ ਦਿੰਦਿਆਂ ਦੋਵਾਂ ਧਿਰਾਂ ਵਿਚਕਾਰ ਸਮਝੌਤੇ ਦਾ ਸਵਾਗਤ ਕੀਤਾ। ਪ੍ਰਮੁੱਖ ਨਰਮਾ ਬਰੀਡਰ ਡਾ. ਧਰਮਿੰਦਰ ਪਾਠਕ ਨੇ ਦੱਸਿਆ ਕਿ ਉੱਤਰ ਭਾਰਤ ਵਿਚ ਅਮਰੀਕਨ ਨਰਮੇ ਹੇਠ ਆਉਣ ਵਾਲੇ ਰਾਜਾਂ ਵਿਸ਼ੇਸ਼ ਤੌਰ ’ਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਨਰਮੇ ਦੀ ਪੱਤਾ ਮਰੋੜ ਬਿਮਾਰੀ ਵੱਡੀ ਸਮੱਸਿਆ ਹੈ। ਇਸ ਬਿਮਾਰੀ ਕਾਰਨ ਨਰਮੇ ਦੀ ਫਸਲ ਨੂੰ ਝਾੜ ਪੱਖੋਂ ਕਾਫੀ ਨੁਕਸਾਨ ਹੁੰਦਾ ਹੈ। ਵਿਸ਼ੇਸ਼ ਤੌਰ ’ਤੇ ਫਸਲ ਦੇ ਮੁੱਢਲੇ ਪੜਾਅ ਤੇ ਵਿਕਾਸ ਵੀ ਪ੍ਰਭਾਵਿਤ ਹੁੰਦਾ ਰਿਹਾ ਹੈ। ਪੀ ਏ ਯੂ ਨੇ ਇਸ ਦੀ ਰੋਕਥਾਮ ਲਈ ਪੀ ਏ ਯੂ ਆਰਮਰ-1 ਤਕਨਾਲੋਜੀ ਵਿਕਸਿਤ ਕੀਤੀ। ਮੌਜੂਦਾ ਸਮੇਂ ਨਰਮੇ ਦੇ ਪੱਤਾ ਮਰੋੜ ਰੋਗ ਦੀ ਅਸਰਦਾਰ ਰੋਕਥਾਮ ਲਈ ਇਹੋ ਇਕ ਮਾਤਰ ਬਦਲ ਨਜ਼ਰ ਆਉਂਦਾ ਹੈ।

Advertisement

Advertisement
Advertisement
×