Cosmic Universe Season 3: ਨਰਿੰਦਰ ਕੌਰ ਨੇ ਕਾਲਖ ਦੀ ਪਛਾਣ ਵਧਾਈ
ਪਿੰਡ ਕਾਲਖ ਦੀ ਧੀ ਡਾ. ਨਰਿੰਦਰ ਕੌਰ ਆਸਟਰੇਲੀਆ ਪੁੱਤਰੀ ਸਾਧੂ ਸਿੰਘ ਨੇ ‘ਕੌਸਮਿਕ ਯੂਨੀਵਰਸ ਸੀਜ਼ਨ- 3’ ਕਵੀਨ ਆਫ ਹਰਟ ਦਾ ਗੋਲਡ ਖ਼ਿਤਾਬ ਜਿੱਤਿਆ। ਉਸ ਨੇ ਇਨਫਰੇਮ ਈਵੈਂਟ ਵੱਲੋਂ ਮੁੰਬਈ ਵਿੱਚ ਕਰਵਾਏ ਗਏ ਵੱਕਾਰੀ ਕੌਮਾਂਤਰੀ ਬਿਊਟੀ ਪੇਜੈਂਟ ਮੁਕਾਬਲੇ ਦੇ ਆਖਰੀ ਗੇੜ...
Advertisement
ਪਿੰਡ ਕਾਲਖ ਦੀ ਧੀ ਡਾ. ਨਰਿੰਦਰ ਕੌਰ ਆਸਟਰੇਲੀਆ ਪੁੱਤਰੀ ਸਾਧੂ ਸਿੰਘ ਨੇ ‘ਕੌਸਮਿਕ ਯੂਨੀਵਰਸ ਸੀਜ਼ਨ- 3’ ਕਵੀਨ ਆਫ ਹਰਟ ਦਾ ਗੋਲਡ ਖ਼ਿਤਾਬ ਜਿੱਤਿਆ। ਉਸ ਨੇ ਇਨਫਰੇਮ ਈਵੈਂਟ ਵੱਲੋਂ ਮੁੰਬਈ ਵਿੱਚ ਕਰਵਾਏ ਗਏ ਵੱਕਾਰੀ ਕੌਮਾਂਤਰੀ ਬਿਊਟੀ ਪੇਜੈਂਟ ਮੁਕਾਬਲੇ ਦੇ ਆਖਰੀ ਗੇੜ ਦੌਰਾਨ ਆਪਣੀ ਖ਼ੂਬਸੂਰਤੀ, ਬੁੱਧੀਮਤਾ ਅਤੇ ਸ਼ਾਨਦਾਰ ਸ਼ਖਸੀਅਤ ਦਾ ਪ੍ਰਦਰਸ਼ਨ ਕਰਦਿਆਂ ਮੁੱਖ ਖ਼ਿਤਾਬ ਆਪਣੇ ਨਾਮ ਕਰ ਕੇ ਪਿੰਡ ਅਤੇ ਇਲਾਕੇ ਦਾ ਨਾਮ ਵਿਸ਼ਵ ਪੱਧਰ ’ਤੇ ਰੌਸ਼ਨ ਕੀਤਾ ਹੈ। ਡਾ. ਨਰਿੰਦਰ ਕੌਰ ਨੇ ਦੱਸਿਆ ਕਿ ਇਸ ਸ਼ਾਨਦਾਰ ਗਾਲਾ ਨਾਈਟ ਵਿੱਚ ਬਾਲੀਵੁੱਡ ਅਦਾਕਾਰਾ ਈਸ਼ਾ ਕੋਪੀਕਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂਆਂ ਨੂੰ ਸਨਮਾਨਿਤ ਕੀਤਾ। ਉਸ ਦੀ ਮਾਣਮੱਤੀ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਸਰਪੰਚ ਬਿਕਰਮਜੀਤ ਸਿੰਘ , ਰੁਪਿੰਦਰ ਸਿੰਘ, ਮਨਦੀਪ ਸਿੰਘ ਕਾਲਖ, ਲੰਬੜਦਾਰ ਸੰਤੋਖ ਸਿੰਘ, ਮਾਸਟਰ ਗੁਰਜੀਤ ਸਿੰਘ , ਇਕਬਾਲ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਸਾਡੇ ਪਿੰਡ ਲਈ ਨਹੀਂ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ।
Advertisement
Advertisement
×

