DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਗਰ ਕੌਂਸਲ ਦੀ ਮੀਟਿੰਗ ’ਚ ਭ੍ਰਿਸ਼ਟਾਚਾਰ ਦਾ ਮੁੱਦਾ ਭਖਿਆ

ਕਰੀਬ 11 ਕਰੋਡ਼ ਦੇ ਵਿਕਾਸ ਕਾਰਜਾਂ ’ਤੇ ਮੋਹਰ ਲਾਈ

  • fb
  • twitter
  • whatsapp
  • whatsapp
featured-img featured-img
ਕੌਂਸਲਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਾਰਜਸਾਧਕ ਅਫਸਰ ਮੁਕੇਸ਼ ਕੁਮਾਰ ਅਤੇ ਪ੍ਰਧਾਨ ਕੰਵਰਪਾਲ ਸਿੰਘ।
Advertisement

ਕੂੜੇ, ਸੀਵਰੇਜ ਅਤੇ ਵਾਰਡਾਂ ’ਚ ਪੀਣ ਵਾਲੇ ਪਾਣੀ ਵਰਗੀਆਂ ਗੰਭੀਰ ਸਮੱਸਿਆਵਾਂ ਕਾਰਨ ਹਮੇਸ਼ਾ ਵਿਵਾਦਾਂ ਵਿੱਚ ਰਹਿਣ ਵਾਲੀ ਨਗਰ ਕੌਂਸਲ ਜਗਰਾਉਂ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਅਤੇ ਕਾਰਜਸਾਧਕ ਅਫਸਰ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਸ਼ੁਰੂਆਤ ’ਚ ਹੀ ਸ਼ਹਿਰ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਲੈ ਕੇ ਚਰਚਾ ਦੌਰਾਨ ਹੀ ਵਿਰੋਧੀ ਧਿਰ ਨੇ ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਬਾਰੇ ਨਗਰ ਕੌਂਸਲ ਵੱਲੋਂ ਕੀਤੀ ਜਾ ਰਹੀ ਅਣਦੇਖੀ ’ਤੇ ਖੂਬ ਹੰਗਾਮਾ ਕੀਤਾ। ਰੌਲੇ-ਰੱਪੇ ਦੌਰਾਨ ਹੀ 10 ਕਰੋੜ 98 ਲੱਖ 34 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਲਈ ਟੈਂਡਰ ਪਾਸ ਕੀਤੇ ਗਏ। ਬਿਜਲੀ ਲਈ ਰੱਖੇ 2 ਕਰੋੜ 40 ਲੱਖ 29 ਹਜ਼ਾਰ ਰੁਪਏ ਨੂੰ ਲੈ ਕੇ ਫਿਰ ਹੰਗਾਮਾ ਸਿਖਰ ਤੱਕ ਪਹੁੰਚ ਗਿਆ। ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੇ ਹਾਊਸ ਵਿੱਚ ਹਾਜ਼ਰ ਕੌਂਸਲਰਾਂ ਸਾਹਮਣੇ ਸ਼ਹਿਰ ਵਿੱਚ ਹੋਣ ਵਾਲੇ ਕੰਮ ਪਾਰਦਰਸ਼ਤਾ ਨਾਲ ਕਰਵਾਉਣ ਦਾ ਦਾਅਵਾ ਅਤੇ ਵਾਅਦਾ ਕੀਤਾ। ਪ੍ਰਧਾਨ ਨੇ ਭਰੋਸਾ ਦਿੱਤਾ ਕਿ ਆਉਂਦੇ ਦਿਨਾਂ ਵਿੱਚ ਸ਼ਹਿਰ ਦੇ ਕਿਸੇ ਕੋਨੇ, ਗਲੀ, ਮੁਹੱਲੇ ਵਿੱਚ ਕੂੜਾ ਨਜ਼ਰ ਨਹੀਂ ਆਵੇਗਾ। ਉਨ੍ਹਾਂ ਆਖਿਆ ਕਿ ਕੂੜੇ ਦੇ ਡੰਪ ਸਾਫ ਕਰ ਕੇ ਰੈਮੀਡੇਸ਼ਨ ਕੀਤਾ ਜਾਵੇਗਾ। ਮੀਟਿੰਗ ਵਿੱਚ ਹਾਜ਼ਰ ਕੌਂਸਲਰ ਹਿਮਾਂਸ਼ੂ ਮਲਿਕ ਨੇ ਵਿਕਾਸ ਦੇ 92 ਕੰਮਾਂ ਦੀ ਸੂਚੀ ’ਚੋਂ ਆਪਣੇ ਵਾਰਡ ਦਾ ਜ਼ਿਕਰ ਕਰਦਿਆਂ ਆਖਿਆ ਕਿ ਜਿਹੜਾ ਕੰਮ ਪਹਿਲਾਂ ਸਿਰਫ 20 ਲੱਖ ’ਚ ਪਾਸ ਹੋਇਆ ਸੀ, ਉਹ ਦੁਬਾਰਾ 21.45 ਲੱਖ ਦਾ ਦਰਸਾਇਆ ਗਿਆ ਹੈ।

ਇਸ ਤੋਂ ਇਲਾਵਾ ਭੱਦਰਕਾਲੀ ਮੰਦਰ ਕੋਲ ਲੱਗੇ ਕੂੜੇ ਦੇ ਡੰਪ ਅਤੇ ਮਤਾ ਨੰਬਰ 16 ’ਤੇ ਹੰਗਾਮਾ ਹੋਇਆ। ਬਿਜਲੀ ਪ੍ਰਬੰਧਾਂ ਖਾਸਕਰ ਸਟਰੀਟ ਲਾਈਟਾਂ ਲਈ ਪਹਿਲਾਂ ਹੀ ਲੱਖਾਂ ਰੁਪਏ ਖਰਚ ਕੀਤੇ ਗਏ ਹਨ ਪਰ ਹਾਲਾਤ ਜਿਉਂ ਦੇ ਤਿਉਂ ਹਨ। ਹੁਣ ਫਿਰ ਦੁਬਾਰਾ ਕਰੋੜਾਂ ਰੁਪਏ ਇਸ ਕਾਰਜ ਲਈ ਰੱਖੇ ਗਏ ਹਨ, ਜਿਸਦਾ ਕੋਈ ਵੀ ਅਧਿਕਾਰੀਆਂ ਵੱਲੋਂ ਬਿਓਰਾ ਨਹੀਂ ਦਿੱਤਾ ਗਿਆ।

Advertisement

Advertisement
Advertisement
×