ਲੁਧਿਆਣਾ ਵਿੱਚ ਕਰੋਨਾ ਰੋਕੂ ਟੀਕਾ ਮੁਹਿੰਮ ਅੱਜ ਤੋਂ

ਲੁਧਿਆਣਾ ਵਿੱਚ ਕਰੋਨਾ ਰੋਕੂ ਟੀਕਾ ਮੁਹਿੰਮ ਅੱਜ ਤੋਂ

ਲੁਧਿਆਣਾ ਵਿੱਚ ਸਿਵਲ ਸਰਜਨ ਦਫ਼ਤਰ ਦੇ ਬਾਹਰ ਵੈਕਸੀਨ ਦੀ ਸੁਰੱਖਿਆ ਕਰਦੇ ਹੋਏ ਸੁਰੱਖਿਆ ਕਰਮੀ। -ਫੋਟੋ: ਹਿਮਾਂਸ਼ੂ

ਗਗਨਦੀਪ ਅਰੋੜਾ
ਲੁਧਿਆਣਾ, 15 ਜਨਵਰੀ

ਕਰੋਨਾ ਦੇ ਕੇਸਾਂ ਵਿੱਚ ਸੂਬੇ ਵਿੱਚ ਪਹਿਲੇ ਨੰਬਰ ’ਤੇ ਰਹਿਣ ਵਾਲੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਤੋਂ ਕਰੋਨਾ ਵਾਇਰਸ ਦੀ ਵੈਕਸੀਨ ਮੁਹਿੰਮ ਸ਼ੁਰੂ ਕੀਤੀ ਜਾਏਗੀ। ਜਿਸਦੇ ਲਈ ਸੋਸ਼ਲ ਸਾਈਟਾਂ ਦੀ ਵੀ ਚੋਣ ਕਰ ਦਿੱਤੀ ਗਈ ਸੀ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਤਿਆਰੀ ਪੂਰੀ ਹੈ ਤੇ ਸਿਵਲ ਹਸਪਤਾਲ ਲੁਧਿਆਣਾ ਤੋਂ ਵੈਕਸੀਨ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਏਗੀ। ਲੁਧਿਆਣਾ ਵਿਚ ਹੁਣ ਤੱਕ ਕਰੋਨਾ ਦੇ 36 ਹਜ਼ਾਰ 500 ਡੋਜ਼ ਪੁੱਜ ਚੁੱਕੀਆਂ ਹਨ।

ਲੁਧਿਆਣਾ ’ਚ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ, ਖੰਨਾ ਤੇ ਜਗਰਾਉਂ ਸਬ ਡਵੀਜ਼ਨਲ ਹਸਪਤਾਲ ਅਤੇ ਡੀਐਮਸੀ ਹਸਪਤਾਲ ’ਚ ਕਰੋਨਾ ਦੇ ਟੀਕੇ ਲਗਾਏ ਜਾਣਗੇ। ਪਹਿਲੇ ਦਿਨ ਹਰ ਸੈਂਟਰ ’ਤੇ 100 ਤੋਂ ਘੱਟ ਵਰਕਰ ਬੁਲਾਏ ਗਏ ਹਨ ਤਾਂ ਕਿ ਕੋਈ ਪ੍ਰੇਸ਼ਾਨੀ ਨਾ ਹੋਵੇ। ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਪਹਿਲੇ ਦਿਨ ਸਿਵਲ ਹਸਪਤਾਲ ਵਿਚ 12 ਵਜੇ ਡੀਸੀ ਵੱਲੋਂ ਕਰੋਨਾ ਵੈਕਸੀਨ ਦੇ ਕੰਮ ਦਾ ਦੌਰਾ ਕੀਤਾ ਜਾਏਗਾ। ਇੱਥੇ ਸਵੇਰੇ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ। ਲੁਧਿਆਣਾ ’ਚ ਪਹਿਲੇ ਪੜਾਅ ਵਿਚ ਦਵਾਈ ਦੇ ਲਈ 31000 ਸਿਹਤ ਕਰਮੀਆਂ ਨੇ ਰਜਿਸਟਰਡ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All