ਕਰੋਨਾ: ਲੁਧਿਆਣਾ ਵਿਚ ਦੋ ਮਰੀਜ਼ਾਂ ਦੀ ਮੌਤ

ਕਰੋਨਾ: ਲੁਧਿਆਣਾ ਵਿਚ ਦੋ ਮਰੀਜ਼ਾਂ ਦੀ ਮੌਤ

ਕਰੋਨਾ ਜਾਂਚ ਲਈ ਨਮੂਨਾ ਲੈਂਦਾ ਹੋਇਆ ਸਿਹਤ ਕਾਮਾ। -ਫੋਟੋ: ਇੰਦਰਜੀਤ ਵਰਮਾ

ਗਗਨਦੀਪ ਅਰੋੜਾ
ਲੁਧਿਆਣਾ, 28 ਅਕਤੂਬਰ

ਜ਼ਿਲ੍ਹਾ ਲੁਧਿਆਣਾ ਵਿੱਚ ਕਰੋਨਾ ਦੇ ਕੇਸ ਲਗਾਤਾਰ ਘਟ ਰਹੇ ਹਨ, ਪਰ ਮੌਤਾਂ ਦੀ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ। ਅੱਜ ਵੀ ਲੁਧਿਆਣਾ ਵਿੱਚ ਕਰੋਨਾ ਦੇ ਨਾਲ ਦੋ ਮਰੀਜ਼ਾਂ ਦੀ ਮੌਤ ਹੋ ਗਈ ਜਦੋਂਕਿ 38 ਨਵੇਂ ਕਰੋਨਾ ਦੇ ਪਾਜ਼ੇਟਿਵ ਕੇਸ ਵੀ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 20,134 ਪੁੱਜ ਗਈ ਹੈ। ਇੱਥੇ ਦੱਸ ਦੇਈਏ ਕਿ ਕੇਸਾਂ ਦੀ ਘਟਦੀ ਗਿਣਤੀ ਦੇ ਨਾਲ ਲੁਧਿਆਣਾ ਦੇ ਲੋਕ ਵੀ ਲਾਪਰਵਾਹ ਹੁੰਦੇ ਜਾ ਰਹੇ ਹਨ। ਬਾਜ਼ਾਰਾਂ ਵਿਚ ਲੋਕਾਂ ਦੇ ਮੂੰਹ ਤੋਂ ਮਾਸਕ ਗਾਇਬ ਹੋ ਗਿਆ ਹੈ ਤੇ ਲੋਕ ਸਮਾਜਿਕ ਦੂਰ ਵੀ ਭੁੱਲਦੇ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਪਿਛਲੇ 24 ਘੰਟੇ ਦੌਰਾਨ 38 ਨਵੇਂ ਕਰੋਨਾ ਦੇ ਕੇਸ ਸਾਹਮਣੇ ਆਏ ਹਨ। ਇਸ ਨਾਲ ਹੀ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 20,134 ਹੋ ਗਈ ਹੈ। ਦੂਜੇ ਪਾਸੇ, ਰਾਹਤ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ 19,062 ਲੋਕ ਕਰੋਨਾ ਨੂੰ ਹੁਣ ਤੱਕ ਹਰਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿਚ ਹੁਣ 236 ਮਰੀਜ਼ ਹੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਅੱਜ 2 ਲੋਕਾਂ ਦੀ ਕਰੋਨਾ ਨਾਲ ਮੌਤ ਹੋਈ ਹੈ, ਜਿਸ ਤੋਂ ਬਾਅਦ ਕਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 833 ਹੋ ਗਈ ਹੈ।

95 ਫ਼ੀਸਦੀ ਮਰੀਜ਼ ਤੰਦਰੁਸਤ ਹੋਏ: ਡੀਸੀ

ਲੁਧਿਆਣਾ: ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਅੱਜ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਸ਼ਹਿਰ ਵਾਸੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਡੀਸੀ ਨੇ ਦੱਸਿਆ ਕਿ ਮੌਜੂਦਾ ਸਮੇਂ ਕਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਕਰੀਬ 95 ਫ਼ੀਸਦੀ ਲੋਕ ਤੰਦਰੁਸਤ ਹੋ ਚੁੱਕੇ ਹਨ। ਡੀਸੀ ਨੇ ਕਿਹਾ ਕਿ ਇਹ ਸਭ ਸ਼ਹਿਰ ਵਾਸੀਆਂ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ। ਡੀਸੀ ਵਰਿੰਦਰ ਸ਼ਰਮਾ ਨੇ ਅੱਗੇ ਕਿਹਾ ਕਿ ਕੋਈ ਵੀ ਬਿਮਾਰੀ ਜਦੋਂ ਪਹਿਲੇ ਪੜਾਅ ਵਿੱਚ ਹੁੰਦੀ ਹੈ ਤਾਂ ਉਸ ਦਾ ਇਲਾਜ ਨਾ ਹੋਣ ਕਰ ਕੇ ਪਸਾਰ ਜ਼ਿਆਦਾ ਹੁੰਦਾ ਹੈ। ਉਨ੍ਹਾਂ ਕਿਹਾ ਸਾਡੇ ਪੰਜਾਬ ਸੂਬੇ ਲਈ ਰਾਹਤ ਦੀ ਗੱਲ ਇਹ ਰਹੀ ਹੈ ਕਿ ਦਿੱਲੀ ਜਾਂ ਮੁੰਬਈ ਦੇ ਮੁਕਾਬਲੇ ਪੰਜਾਬ ਵਿੱਚ ਵਿੱਢੀ ਮੁਹਿੰਮ ਮਿਸ਼ਨ ਫਤਿਹ ਅਧੀਨ ਪਹਿਲਾਂ ਹੀ ਅਹਿਮ ਕੱਦਮ ਚੁੱਕ ਲਏ ਗਏ। ਉਨ੍ਹਾਂ ਅੱਗੇ ਕਿਹਾ ਕਿ ਕਰੋਨਾ ਢਲਾਣ ਵੱਲ ਜਾ ਰਹੀ ਹੈ ਪਰ ਫੇਰ ਵੀ ਸਾਨੂੰ ਅਵੇਸਲੇ ਹੋਣ ਦੀ ਬਜਾਏ ਸਾਵਧਾਨ ਹੋ ਕੇ ਚੱਲਣ ਦੀ ਲੋੜ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All