ਕਰੋਨਾ: ਸਰਜਰੀ ਤੇ ਰੇਡੀਓਲੋਜੀ ਵਿਭਾਗ ਦੀਆਂ ਸੇਵਾਵਾਂ ਰੋਕੀਆਂ

ਕਰੋਨਾ: ਸਰਜਰੀ ਤੇ ਰੇਡੀਓਲੋਜੀ ਵਿਭਾਗ ਦੀਆਂ ਸੇਵਾਵਾਂ ਰੋਕੀਆਂ

ਮਾਛੀਵਾਡ਼ਾ ਵਿੱਚ ਕੰਟੇਨਮੈਂਟ ਜ਼ੋਨ ’ਚ ਰੈਪਿਡ ਟੈਸਟ ਕਰਦੀ ਹੋਈ ਸਿਹਤ ਵਿਭਾਗ ਦੀ ਟੀਮ।-ਫੋਟੋ: ਟੱਕਰ

ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਅਗਸਤ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸਰਜਰੀ ਅਤੇ ਰੇਡੀਓਲੋਜੀ ਵਿਭਾਗ ਨੇ ਆਪਣੀਆਂ ਸੇਵਾਵਾਂ ਅਗਲੇ ਨਿਰਦੇਸ਼ਾਂ ਤੱਕ ਮੁਲਤਵੀ ਕਰ ਦਿੱਤੀਆਂ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਡੀਨ ਵੈਟਰਨਰੀ ਸਾਇੰਸ ਕਾਲਜ ਡਾ. ਪ੍ਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਐਕਸ-ਰੇ, ਅਲਟਰਾਸਾਊਂਡ ਅਤੇ ਛੋਟੇ ਤੇ ਵੱਡੇ ਜਾਨਵਰਾਂ ਦੇ ਅਪਰੇਸ਼ਨਾਂ ਦਾ ਕੰਮ ਅਜੇ ਰੋਕ ਦਿੱਤਾ ਗਿਆ ਹੈ। ਊਨ੍ਹਾਂ ਕਿਹਾ ਕਿ ਇਸ ਵਿਭਾਗ ਵਿੱਚ ਕਾਰਜਸ਼ੀਲ ਦੋ ਸਹਾਇਕਾਂ ਦੇ ਸਾਂਝੇ ਰਿਸ਼ਤੇਦਾਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਸਹਾਇਕ ਉਸ ਰਿਸ਼ਤੇਦਾਰ ਦੇ ਸੰਪਰਕ ਦੇ ਨਾਲ- ਨਾਲ ਵਿਭਾਗ ਦੇ ਹੋਰ ਕਰਮਚਾਰੀਆਂ ਅਤੇ ਡਾਕਟਰਾਂ ਦੇ ਸੰਪਰਕ ਵਿਚ ਵੀ ਸਨ। ਹੁਣ ਸਾਰੇ ਵਿਭਾਗ ਦੇ ਕਰਮਚਾਰੀ ਅਤੇ ਡਾਕਟਰ ਸਵੈ-ਇਕਾਂਤਵਾਸ ’ਤੇ ਚਲੇ ਗਏ ਹਨ। ਡਾ. ਬਰਾੜ ਨੇ ਕਿਹਾ ਕਿ ਇਸ ਹਸਪਤਾਲ ਵਿਚ ਰੋਜ਼ ਸੈਂਕੜੇ ਕਿਸਾਨ ਆਪਣੇ ਪਸ਼ੂਆਂ ਦੇ ਇਲਾਜ ਲਈ ਆਉਂਦੇ ਹਨ। ਇਸ ਲਈ ਸੁਰੱਖਿਆ ਲਈ ਇਹ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ।

ਇਕਾਂਤਵਾਸ ਵਾਲੇ ਕਾਮੇ ਡਿਊਟੀ ਉਤੇ ਹਾਜ਼ਰ ਮੰਨੇ ਜਾਣਗੇ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹਾ ਲੁਧਿਆਣਾ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਆਦੇਸ ਜਾਰੀ ਕੀਤੇ ਹਨ, ਜੋ ਕੰਟੇਨਮੈਂਟ ਜ਼ੋਨ ਅਤੇ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਏ ਜਾਂਦੇ ਹਨ, ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਉਨ੍ਹਾਂ ਵਿੱਚ ਰਹਿਣ ਵਾਲੇ ਕਾਮੇ ਅਤੇ ਹੋਰ ਲੋਕ ਉਸ ਖੇਤਰ ਵਿੱਚੋਂ ਨਿਰਧਾਰਤ 14 ਦਿਨ ਬਾਹਰ ਨਹੀਂ ਜਾ ਸਕਦੇ।ਇਸ ਕਰਕੇ ਨਿੱਜੀ ਵਪਾਰਕ ਜਾਂ ਸਰਕਾਰੀ ਅਦਾਰਿਆਂ ਵਿਚ ਕੰਮ ਕਰਨ ਵਾਲੇ ਕਾਮੇ ਲੋਕ ਵੀ ਬਾਹਰ ਨਹੀਂ ਜਾ ਸਕਦੇ। ਡੀਸੀ ਸ਼ਰਮਾ ਨੇ ਦੱਸਿਆ ਕਿ ਅਜਿਹੇ ਕਾਮੇ ਲੋਕਾਂ ਨੂੰ ਇਨ੍ਹਾਂ 14 ਦਿਨਾਂ ਦੌਰਾਨ ਡਿਊਟੀ ’ਤੇ ਹਾਜ਼ਰ ਮੰਨਿਆ ਜਾਵੇਗਾ। ਉਨ੍ਹਾਂ ਸਬੰਧਤ ਸਾਰੀਆਂ ਧਿਰਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।

ਦੋ ਗਰਭਵਤੀ ਔਰਤਾਂ ਦੀ ਰਿਪੋਰਟ ਆਈ ਪਾਜ਼ੇਟਿਵ

ਜਗਰਾਉਂ (ਪੱਤਰ ਪ੍ਰੇਰਕ): ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸਿੱਧਵਾਂ ਬੇਟ ਵਿੱਚ ਦੋ ਗਰਭਵਤੀ ਔਰਤਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਨਾਲ ਵਿਭਾਗ ਦੇ ਜੱਚਾ-ਬੱਚਾ ਸੈੱਲ ਨੇ ਵੀ ਸਰਗਰਮੀਆਂ ਵਧਾ ਦਿੱਤੀਆਂ ਹਨ। ਸਿਵਲ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਡਾ. ਸੁਰਿੰਦਰ ਸਿੰਘ ਝੰਮਟ ਨੇ ਲੋਕਾਂ ਨੂੰ ਸਰਕਾਰੀ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।

ਮਾਛੀਵਾੜਾ ’ਚ ਕਰੋਨਾ ਦੇ 7 ਮਾਮਲੇ ਸਾਹਮਣੇ ਆਏ

ਮਾਛੀਵਾੜਾ (ਪੱਤਰ ਪ੍ਰੇਰਕ):ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ’ਚ ਧਾਰਮਿਕ ਡੇਰੇ ਦੇ ਮੁੱਖ ਸੇਵਾਦਾਰ, ਗੁਰੋਂ ਕਲੌਨੀ ਦਾ ਵਿਅਕਤੀ, ਭੱਟੀਆਂ ’ਚ ਧਾਗਾ ਫੈਕਟਰੀ ਦੇ 2 ਮੁਲਾਜ਼ਮ, ਮਾਛੀਵਾੜਾ ਸ਼ਹਿਰ ਦੇ 45 ਸਾਲਾ ਵਿਅਕਤੀ ਤੋਂ ਇਲਾਵਾ 2 ਮਾਮਲੇ ਜਸਦੇਵ ਨਗਰ ਵਿੱਚ ਸਾਹਮਣੇ ਆਏ ਹਨ। ਮਾਛੀਵਾੜਾ ਇਲਾਕੇ ’ਚ ਹੁਣ ਤੱਕ ਕੋਰੋਨਾ ਦੇ 50 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਮੌਕੇ ਐੱਸਡੀਐਮ ਸਮਰਾਲਾ ਗੀਤਿਕਾ ਸਿੰਘ ਨੇ ਦੱਸਿਆ ਕਿ ਕਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਵਿਭਾਗ ਤੇ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਕਿ ਹੁਣ ਸਿਵਲ ਹਸਪਤਾਲ ’ਚ ਜਿੱਥੇ ਪਹਿਲਾਂ ਰੋਜ਼ਾਨਾ 50 ਕਰੋਨਾ ਦੇ ਟੈਸਟ ਹੁੰਦੇ ਸਨ ਹੁਣ ਉਥੇ 150 ਵਿਅਕਤੀਆਂ ਦੀ ਜਾਂਚ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All