ਕਰੋਨਾ: ਲੁਧਿਆਣਾ ’ਚ ਸਭ ਤੋਂ ਵੱਧ 246 ਨਵੇਂ ਕੇਸ

ਕਰੋਨਾ: ਲੁਧਿਆਣਾ ’ਚ ਸਭ ਤੋਂ ਵੱਧ 246 ਨਵੇਂ ਕੇਸ

ਪਟਿਆਲਾ ਦੇ ਸੀਲ ਕੀਤੇ ਹੋਏ ਮਾਈਕਰੋ ਕੰਟੇਨਮੈਂਟ ਜ਼ੋਨ ਵਿਚ ਤਾਇਨਾਤ ਪੰਜਾਬ ਪੁਲੀਸ ਦਾ ਮੁਲਾਜ਼ਮ। -ਫੋਟੋ: ਰਾਜੇਸ਼ ਸੱਚਰ

ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਅਗਸਤ

ਲੁਧਿਆਣਾ ਵਿਚ ਅੱਜ ਕਰੋਨਾ ਦੇ 246 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 10 ਮਰੀਜ਼ਾਂ ਦੀ ਮੌਤ ਹੋਈ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਸ਼ਰਮਾ ਨੇ ਨੇ ਦੱਸਿਆ ਕਿ ਲੁਧਿਆਣਾ ਵਿਚ ਕਰੋਨਾ ਦੇ ਕੁੱਲ 5032 ਕੇਸ ਹਨ, ਜਿਨ੍ਹਾਂ ਵਿਚੋਂ 587 ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਹਨ। 

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਨਾਲ ਅੱਜ ਇਕ ਮੌਤ ਹੋ ਗਈ ਤੇ 79 ਨਵੇਂ ਕੇਸ ਆਏ ਹਨ। ਸਿਹਤ ਵਿਭਾਗ ਮੁਤਾਬਿਕ ਜ਼ਿਲ੍ਹੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ ਹੁਣ 3056 ਹੋ ਗਈ ਹੈ। ਇਸੇ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ  ਮੰਤਰਾਲੇ ਵੱਲੋਂ ਕਰੋਨਾ ਦੇ ਮੱਦੇਨਜ਼ਰ ਐੱਨਆਰਆਈਜ਼ ਅਤੇ ਵਿਦੇਸ਼ੀ ਯਾਤਰੀਆਂ ਲਈ ਸੋਧੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਅਨੁਸਾਰ ਹੁਣ ਐੱਨਆਰਆਈਜ਼  14 ਦਿਨਾਂ ਵਿਚੋਂ ਇਕ ਹਫ਼ਤਾ ਸੰਸਥਾਗਤ ਇਕਾਂਤਵਾਸ ਵਿਚ ਤੇ ਸੱਤ ਦਿਨ ਆਪਣੇ ਘਰਾਂ ਵਿਚ ਇਕਾਂਤਵਾਸ ਹੋਣਗੇ। 

 ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾ ਮਹਾਮਾਰੀ ਦੌਰਾਨ ਅੱਜ ਜ਼ਿਲ੍ਹੇ ਵਿਚ 69 ਨਵੇਂ ਪਾਜ਼ੇਟਿਵ ਕੇਸ ਆਏ ਹਨ ਅਤੇ 4  ਕਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ।  ਸਿਹਤ ਵਿਭਾਗ ਮੁਤਾਬਕ ਅੱਜ ਦਵਿੰਦਰ ਸਿੰਘ ਵਾਸੀ ਰਈਆ (36),  ਬਲਜੀਤ ਕੌਰ (21) ਵਾਸੀ ਫਤਹਿਪੁਰ ਰਾਜਪੂਤਾਂ, ਸੁਰਜਨ ਸਿੰਘ (70) ਵਾਸੀ ਪਿੰਡ ਕੰਬੋਜ ਅਜਨਾਲਾ ਅਤੇ ਜਸਬੀਰ ਕੌਰ  (65) ਵਾਸੀ ਯੂਨੀਵਰਸਲ ਐਨਕਲੇਵ ਛੇਹਰਟਾ  ਦੀ ਮੌਤ ਹੋਈ ਹੈ। 

 ਬਠਿੰਡਾ (ਸ਼ਗਨ ਕਟਾਰੀਆ): ਅੱਜ ਜ਼ਿਲ੍ਹੇ ਵਿਚ ਕਰੋਨਾ ਦੇ ਨਵੇਂ 56 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਮੁਤਾਬਕ ਇਸ ਸਮੇਂ ਜ਼ਿਲ੍ਹੇ ’ਚ ਕੁੱਲ 447 ਐਕਟਿਵ ਕੇਸ ਹਨ।  

ਜ਼ਖ਼ਮੀ ਕਰੋਨਾ ਪੀੜਤ ਲੜਕੀ ਦੀ ਮੌਤ

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਹਸਪਤਾਲ ਦੇ ਉਪਰੋਂ ਛਾਲ ਮਾਰਨ ਵਾਲੀ ਪਿੰਡ ਉਧੋਵਾਲ ਮੰਡ ਵਾਸੀ ਕਰੋਨਾ ਪੀੜਤ ਸੰਦੀਪ ਕੌਰ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੰਦੀਪ ਕੌਰ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਨੂੰ ਆਪ੍ਰੇਸ਼ਨ ਲਈ ਕੁਝ ਦਿਨ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਪੀ.ਜੀ.ਆਈ. ਚੰਡੀਗੜ੍ਹ ਦਾਖਲ ਕਰਵਾਇਆ ਗਿਆ ਸੀ। ਅਪ੍ਰੇਸ਼ਨ ਤੋਂ ਪਹਿਲਾਂ ਉਸਦਾ ਕਰੋਨਾ  ਟੈਸਟ ਕੀਤਾ ਗਿਆ ਜਿਸ ’ਚ ਉਹ ਪਾਜ਼ੇਟਿਵ ਪਾਈ ਗਈ ਸੀ ਅਤੇ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਉਹ ਸਿਵਲ ਹਸਪਤਾਲ ਲੁਧਿਆਣਾ ਦੀ ਪਹਿਲੀ ਮੰਜ਼ਿਲ ’ਤੇ ਦਾਖਲ ਸੀ, ਜਿੱਥੋਂ ਊਸਨੇ 7 ਅਗਸਤ ਨੂੰ ਭੱਜਣ ਦੀ ਕੋਸ਼ਿਸ਼ ਦੌਰਾਨ ਚਬੂਤਰੇ ਤੋਂ ਛਾਲ ਮਾਰ ਦਿੱਤੀ। ਅੱਜ ਹਸਪਤਾਲ ਲਾਸ਼ ਲੈਣ ਪਹੁੰਚੇ ਪਰਿਵਾਰਕ ਮੈਂਬਰਾਂ ਨੂੰ ਡੀਐੱਮਸੀ ਹਸਪਤਾਲ ਨੇ 63 ਹਜ਼ਾਰ ਰੁਪਏ ਦਾ ਬਿੱਲ ਦਿੰਦਿਆਂ ਅਦਾਇਗੀ ਕਰਨ ’ਤੇ ਲਾਸ਼ ਦੇਣ ਦੀ ਗੱਲ ਕਹੀ। ਲੜਕੀ ਦੇ ਪਰਿਵਾਰਕ ਮੈਂਬਰ ਨਿਰਮਲ ਸਿੰਘ ਨੇ ਦੱਸਿਆ  ਕਿ ਹਸਪਤਾਲ ਵੱਲੋਂ ਸਿਰਫ 2 ਦਿਨ ਇਲਾਜ ਕਰਨ ਦੇ 63 ਹਜ਼ਾਰ ਰੁਪਏ ਵਸੂਲਣੇ ਗ਼ੈਰਵਾਜਬ ਹਨ। ਦਯਾਨੰਦ ਹਸਪਤਾਲ ਅਨੁਸਾਰ ਲੜਕੀ ਦੇ ਮੌਤ ਦੇ ਕਾਰਨ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਲੱਗੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All