ਕਰੋਨਾ: ਲੁਧਿਆਣਾ ’ਚ 127 ਨਵੇਂ ਕੇਸ ਮਿਲੇ

ਕਰੋਨਾ: ਲੁਧਿਆਣਾ ’ਚ 127 ਨਵੇਂ ਕੇਸ ਮਿਲੇ

ਪਟਿਆਲਾ ’ਚ ਕਰੋਨਾ ਦੇ ਸ਼ੱਕੀ ਮਰੀਜ਼ਾਂ ਦਾ ਸੈਂਪਲ ਲਏ ਜਾਣ ਦਾ ਦ੍ਰਿਸ਼। -ਫੋਟੋ: ਰਾਜੇਸ਼ ਸੱਚਰ

ਗਗਨਦੀਪ ਅਰੋੜਾ
ਲੁਧਿਆਣਾ, 7 ਅਗਸਤ

ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 127 ਨਵੇਂ ਕੇਸਾਂ ਅਤੇ 11 ਮੌਤਾਂ ਦੀ ਪੁਸ਼ਟੀ ਹੋਈ ਹੈ। ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਆਏ ਕੇਸਾਂ ’ਚ 34 ਕੇਸ ਫਲੂ ਕਾਰਨਰ, 34 ਕੇਸ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ’ਚ ਆਉਣ ਵਾਲੇ, 8 ਕੇਸ ਓਪੀਡੀ, ਤਿੰਨ ਪੁਲੀਸ ਮੁਲਾਜ਼ਮ, ਪੰਜ ਸਿਹਤ ਮੁਲਾਜ਼ਮ, ਦੋ ਕੈਦੀ, ਦੋ ਡੋਮੈਸਟਿਕ ਟ੍ਰੈਵਲਰ, ਇੱਕ ਗਰਭਵਤੀ ਔਰਤ ਅਤੇ 18 ਸਿਵਲ ਹਸਪਤਾਲ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 20 ਮਰੀਜ਼ਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।

ਪਟਿਆਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹੇ ਵਿੱਚ ਅੱਜ 115 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਅੱਜ ਅਗਰਸੈਨ ਕਲੋਨੀ ਸਮਾਣਾ ਦੇ ਵਸਨੀਕ 67 ਸਾਲਾ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ। ਅੱਜ 40 ਮਰੀਜ਼ ਪਟਿਆਲਾ ਸ਼ਹਿਰ, 10 ਨਾਭਾ, 18 ਰਾਜਪੁਰਾ, 20 ਸਮਾਣਾ, 4 ਪਾਤੜਾ ਤੋਂ ਤੇ 23 ਪਿੰਡਾਂ ਤੋਂ ਆਏ ਹਨ।

ਅੰਮ੍ਰਿਤਸਰ (ਟਨਸ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 59 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਕਰੋਨਾ ਕੇਸਾਂ ਦੀ ਕੁੱਲ ਗਿਣਤੀ 2195 ਹੋ ਗਈ ਹੈ। ਇਸ ਤੋਂ ਇਲਾਵਾ ਅੱਜ ਦੋ ਕਰੋਨਾ ਪੀੜਤਾਂ ਦੀ ਮੌਤ ਹੋ ਗਈ। ਵੇਰਵਿਆਂ ਮੁਤਾਬਕ ਕਰੋਨਾ ਕਾਰਨ ਅੱਜ ਵੇਰਕਾ ਦੇ ਕੱਲੂਵਾਲਾ ਖੂਹ ਦੀ ਰਹਿਣ ਵਾਲੀ 80 ਵਰ੍ਹਿਆਂ ਦੀ ਚਰਨ ਕੌਰ ਅਤੇ ਜੱਜ ਨਗਰ ਦੇ ਰਹਿਣ ਵਾਲੇ 25 ਵਰ੍ਹਿਆਂ ਦੇ ਰਿੰਕੂ ਦੀ ਮੌਤ ਹੋਈ ਹੈ।

ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਇਲਾਕੇ ਵਿੱਚ ਅੱਜ ਕਰੋਨਾ ਦੇ 37 ਨਵੇਂ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਕੁੱਲ ਮਰੀਜ਼ਾਂ ਦੀ ਗਿਣਤੀ 284 ਹੋ ਗਈ ਹੈ। 323 ਮਰੀਜ਼ਾਂ ਦੇ ਨਮੂਨਿਆਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਸ਼ਹਿਰ ਦੇ ਦੋ ਨਾਮੀ ਡਾਕਟਰ ਅਤੇ ਪਿੰਡ ਨਾਈਵਾਲਾ ਦੀ ਗਰਭਵਤੀ ਔਰਤ ਵੀ ਅੱਜ ਕਰੋਨਾ ਦੀ ਲਪੇਟ ਵਿੱਚ ਆਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All