ਕਰੋਨਾ: 12 ਮੌਤਾਂ ਤੇ 334 ਪਾਜ਼ੇਟਿਵ ਕੇਸ

ਲੁਧਿਆਣਾ ਜ਼ਿਲ੍ਹੇ ਵਿਚ ਅੱਜ 5521 ਸ਼ੱਕੀਆਂ ਦੇ ਨਮੂਨੇ ਲਏ

ਕਰੋਨਾ: 12 ਮੌਤਾਂ ਤੇ 334 ਪਾਜ਼ੇਟਿਵ ਕੇਸ

ਸਿਹਤ ਵਿਭਾਗ ਦੀ ਟੀਮ ਕਰੋਨਾ ਜਾਂਚ ਲਈ ਪੁਲੀਸ ਮੁਲਾਜ਼ਮਾਂ ਦੇ ਨਮੂਨੇ ਲੈਂਦੀ ਹੋਈ। -ਫੋਟੋ: ਇੰਦਰਜੀਤ ਵਰਮਾ

ਗਗਨਦੀਪ ਅਰੋੜਾ

ਲੁਧਿਆਣਾ, 18 ਸਤੰਬਰ

ਜ਼ਿਲ੍ਹਾ ਲੁਧਿਆਣਾ ਵਿਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਸ਼ੁੱਕਰਵਾਰ ਨੂੰ ਵੀ ਲੁਧਿਆਣਾ ਵਿੱਚ 334 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਕਰੋਨਾ ਕਾਰਨ 12 ਮਰੀਜ਼ਾਂ ਦੀ ਮੌਤ ਹੋ ਗਈ। ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 5521 ਸੈਂਪਲ ਲਏ ਗਏ।

ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਸ਼ਹਿਰ ਵਿਚ 334 ਨਵੇਂ ਕੇਸਾਂ ਦੇ ਨਾਲ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 15,704 ਹੋ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਵਿੱਚੋਂ 84.19 ਫੀਸਦੀ ਮਰੀਜ਼ (13,221 ਪਾਜ਼ੇਟਿਵ ਮਰੀਜ਼) ਠੀਕ ਵੀ ਹੋ ਚੁੱਕੇ ਹਨ। ਮੌਜੂਦਾ ਸਮੇਂ ਵਿਚ 1834 ਪਾਜ਼ੇਟਿਵ ਮਰੀਜ਼ਾਂ ਦਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਜਾਰੀ ਹੈ। ਅੱਜ ਜ਼ਿਲ੍ਹੇ ਵਿਚ 18 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿਚੋਂ 12 ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ, 1 ਬਠਿੰਡਾ, 1 ਮੋਗਾ, 2 ਪਠਾਨਕੋਟ, 1 ਜਲੰਧਰ, 1 ਸੰਗਰੂਰ ਨਾਲ ਸਬੰਧਿਤ ਹਨ।

ਉਨ੍ਹਾਂ ਦੱਸਿਆ ਕਿ ਹੁਣ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 646 ਅਤੇ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਮਰੀਜ਼ਾਂ ਦੀ ਗਿਣਤੀ 187 ਹੋ ਗਈ ਹੈ।

ਜਗਰਾਉਂ ਦੀ ਕਰੋਨਾ ਪਾਜ਼ੇਟਿਵ ਔਰਤ ਦੀ ਮੌਤ

ਜਗਰਾਉਂ (ਪੱਤਰ ਪ੍ਰੇਰਕ): ਨੋਡਲ ਅਫ਼ਸਰ ਡਾ. ਸੰਗੀਨਾ ਗੁਪਤਾ ਨੇ ਦੱਸਿਆ ਕਿ ਅਗਵਾੜ ਡਾਲਾ (ਜਗਰਾਉਂ) ਦੀ ਵਸਨੀਕ ਕਰੋਨਾ ਪਾਜ਼ੇਟਿਵ 63 ਸਾਲਾ ਕੈਲਾਸ਼ ਕੌਰ ਦੀ ਮੌਤ ਹੋ ਗਈ। ਉਹ ਫ਼ਰੀਦਕੋਟ ਸਰਕਾਰੀ ਮੈਡੀਕਲ ਕਾਲਜ ’ਚ ਜ਼ੇਰੇ ਇਲਾਜ ਸੀ। ਵਿਭਾਗ ਦੀ ਟੀਮ ਵੱਲੋਂ ਉਸ ਸਸਕਾਰ ਕਰ ਦਿੱਤਾ ਗਿਆ। ਅੱਜ ਕੁੱਲ 110 ਕਰੋਨਾ ਸੈਂਪਲ ਲਏ ਗਏ ਜਿਨਾਂ ਵਿੱਚੋਂ ਤਿੰਨ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All