DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੁੱਖ ਮੰਤਰੀ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ

ਅਧਿਆਪਕਾਂ ਵੱਲੋਂ ਆਗਾਮੀ ਚੋਣਾਂ ’ਚ ਸਬਕ ਸਿਖਾੳੁਣ ਦੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਮੁੱਖ ਮੰਤਰੀ ਦੇ ਟਵੀਟ ਦੀਆਂ ਕਾਪੀਆਂ ਸਾੜਦੇ ਹੋਏ ਮੁਲਾਜ਼ਮ।
Advertisement

ਇੱਥੋਂ ਦੇ ਅਮਲੋਹ ਰੋਡ ਚੌਕ ਵਿੱਚ ਅੱਜ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੀ ਕਮੇਟੀ ਵੱਲੋਂ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ।

ਇਸ ਮੌਕੇ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗ ਤੋਂ ਜਵਾਬ ਦੇਣ, ਮੁਲਾਜ਼ਮਾਂ ਵਿਰੁੱਧ ਗ਼ੈਰ-ਜ਼ਿੰਮੇਵਾਰੀ ਭਰਿਆ ਟਵੀਟ ‘ਹੜਤਾਲ ਅਤੇ ਗੱਲਬਾਤ ਇਕੋਂ ਸਮੇਂ ਨਹੀਂ ਚੱਲ ਸਕਦੇ’ ਅਤੇ ਸਮੂਹਿਕ ਛੁੱਟੀ ਲੈ ਕੇ ਸਰਕਾਰੀ ਮੁਲਾਜ਼ਮਾਂ ਦੀ 27 ਅਗਸਤ ਦੀ ਹੜਤਾਲ ਵਿਚ ਸ਼ਮੂਲੀਅਤ ਕਰਨ ਵਾਲੇ ਮੁਲਾਜ਼ਮਾਂ ਦੀ ਸੂਚਨਾ ਮੰਗਣ ਵਾਲੇ ਫਰਮਾਨ ਵਿਰੁੱਧ ਰੋਸ ਰੈਲੀ ਕੱਢੀ ਗਈ।

Advertisement

ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਹੱਕੀਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲੀ, ਜੁਲਾਈ 2020 ਦਾ ਪੱਤਰ ਰੱਦ ਕਰਕੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ, 35400 ਰੁਪਏ ਸਕੇਲ ਲਾਗੂ ਕਰਨਾ, ਡੀ ਏ ਦਾ ਬਕਾਇਆ ਇਕ ਕਿਸ਼ਤ ਵਿਚ ਜਾਰੀ ਕਰਨਾ, ਪੇ-ਕਮਿਸ਼ਨ ਦਾ ਏਰੀਅਰ ਜਾਰੀ ਕਰਨ, ਏ ਸੀ ਪੀ ਸਕੀਮ ਅਧੀਨ ਲਾਭ ਦੇਣ, ਪ੍ਰੋਬੇਸਨਸਮਾਂ ਇਕ ਸਾਲ ਕਰਕੇ ਪੂਰੀ ਤਨਖਾਹ ਤੇ ਭੱਤੇ ਦੇਣ ਸਣੇ ਹੋਰ ਮੰਗਾਂ ਨਾ ਮੰਨੀਆਂ ਤਾਂ ‘ਆਪ’ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਖਮਿਆਜ਼ਾ ਭੁਗਤਣਾ ਪਵੇਗਾ। ਇਸ ਮੌਕੇ ਪਰਮਜੀਤ ਸਿੰਘ ਵਰਮਾ, ਸਤਵੀਰ ਸਿੰਘ ਰੌਣੀ, ਹਰਪਿੰਦਰ ਸ਼ਾਹੀ, ਹਰਬੰਸ ਸਿੰਘ ਪੱਪਾ, ਰਾਜਵਰਿੰਦਰ ਸਿੰਘ, ਰਾਜੇਸ਼ ਗਿਰੀ, ਹਰਜਿੰਦਰ ਕੌਰ, ਗੁਰਪ੍ਰੀਤ ਸਿੰਘ ਮਾਹੀ, ਭੁਪਿੰਦਰ ਤ੍ਰਿਵੇਦੀ, ਹਰਦੀਪ ਸਿੰਘ, ਪ੍ਰਦੀਪ ਸਿੰਘ, ਅਮਨਦੀਪ ਸਿੰਘ, ਗੁਰਬਚਨ ਸਿੰਘ, ਗੁਰਪ੍ਰੀਤ ਸਿੰਘ, ਸੰਜੇ ਪੁਰੀ, ਨਾਇਬ ਸਿੰਘ, ਹਰਦੀਪ ਸਿੰਘ, ਨਿਮਰਪ੍ਰੀਤ ਕੌਰ ਗਿੱਲ, ਬਲਜੀਤ ਕੌਰ, ਤਰਨਜੀਤ ਕੌਰ, ਐਡਵੋਕੇਟ ਲਵਪ੍ਰੀਤ ਸਿੰਘ, ਪਰਮਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

Advertisement

Advertisement
×