ਕਾਰ ਪਾਰਕਿੰਗ ਤੋਂ ਵਿਵਾਦ; ਸਾਬਕਾ ਮੇਅਰ ਦੇ ਪੁੱਤ ਦੀ ਕੁੱਟਮਾਰ

ਕਾਰ ਪਾਰਕਿੰਗ ਤੋਂ ਵਿਵਾਦ; ਸਾਬਕਾ ਮੇਅਰ ਦੇ ਪੁੱਤ ਦੀ ਕੁੱਟਮਾਰ

ਝੜਪ ਦੌਰਾਨ ਅਮਨਜੋਤ ਸਿੰਘ ਵੱਲੋਂ ਕਾਬੂ ਕੀਤਾ ਗਿਆ ਨੌਜਵਾਨ

ਗਗਨਦੀਪ ਅਰੋੜਾ

ਲੁਧਿਆਣਾ, 4 ਮਾਰਚ

ਇੱਥੇ ਦੀ ਸਰਾਭਾ ਨਗਰ ਦੀ ਕਿਪਸ ਮਾਰਕੀਟ ’ਚ ਬੁੱਧਵਾਰ ਦੀ ਸ਼ਾਮ ਨੂੰ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਦੇ ਲੜਕੇ ਵਕੀਲ ਅਮਨਜੋਤ ਸਿੰਘ ਦੇ ਨਾਲ ਕਾਰ ਪਾਰਕਿੰਗ ਕਰਦੇ ਸਮੇਂ ਹੋਈ ਮਾਮੂਲੀ ਟੱਕਰ ਕੁੱਟਮਾਰ ਦਾ ਰੂਪ ਧਾਰਨ ਕਰ ਗਈ। ਤਿੰਨ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਕਾਰ ਦਾ ਸ਼ੀਸ਼ਾ ਵੀ ਤੋੜ ਦਿੱਤਾ। ਕੁੱਟਮਾਰ ਦਾ ਦੋਸ਼ ਕਾਂਗਰਸ ਦੇ ਮੌਜੂਦਾ ਡਿਪਟੀ ਮੇਅਰ ਸਰਬਜੀਤ ਕੌਰ ਸ਼ਿਮਲਾਪੁਰੀ ਦੇ ਲੜਕੇ ਗੁਰਪ੍ਰੀਤ ’ਤੇ ਲਾਇਆ ਜਾ ਰਿਹਾ ਹੈ। ਹਾਲਾਂਕਿ ਡਿਪਟੀ ਮੇਅਰ ਦੇ ਪਤੀ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਇਸ ਸ਼ਾਮਲ ਨਹੀਂ ਹੈ। ਕੁੱਟਮਾਰ ਦੌਰਾਨ ਮੁਲਜ਼ਮਾਂ ਨੇ ਵਕੀਲ ਅਮਨਜੋਤ ਸਿੰਘ ਦੀ ਪੱਗ ਦੀ ਕਥਿਤ ਬੇਅਦਬੀ ਵੀ ਕੀਤੀ ਤੇ ਸੋਨੇ ਦੀ ਚੇਨ ਵੀ ਲੁੱਟ ਕੇ ਲੈ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 5 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਵਕੀਲ ਅਮਨਜੋਤ ਸਿੰਘ ਦੀ ਸ਼ਿਕਾਇਤ ’ਤੇ ਹਰਜੋਤ ਸਿੰਘ, ਸਿਮਰਤਪਾਲ ਤੇ ਗੁਰਪ੍ਰੀਤ ਸਿੰਘ ਦੇ ਖਿਲਾਫ਼ ਕੇਸ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜੇਰੇ ਇਲਾਜ ਅਮਨਜੋਤ।

ਵਕੀਲ ਅਮਨਜੋਤ ਸਿੰਘ ਨੇ ਦੱਸਿਆ ਕਿ ਉਹ ਕਿਪਸ ਮਾਰਕੀਟ ’ਚ ਬੁੱਧਵਾਰ ਦੁਪਹਿਰ ਆਪਣੇ ਮੋਬਾਈਲ ਦਾ ਡੇਟਾ ਟਰਾਂਂਸਫਰ ਕਰਵਾਉਣ ਲਈ ਗਿਆ ਸੀ। ਉਹ ਉਸ ਸਮੇਂ ਆਪਣੀ ਕਾਰ ਨੂੰ ਪਾਰਕਿੰਗ ’ਚ ਲਾਉਣ ਲੱਗਿਆ ਤਾਂ ਉਸਦੀ ਕਾਰ ਦੂਸਰੀ ਕਾਰ ਨਾਲ ਮਾਮੂਲੀ ਜਿਹੀ ਖਹਿ ਗਈ। ਇਸ ਤੋਂ ਬਾਅਦ ਦੂਸਰੀ ਕਾਰ ’ਚ ਬੈਠੇ ਤਿੰਨੇ ਨੌਜਵਾਨਾਂ ਨੇ ਉਤਰ ਕੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੌਜਵਾਨਾਂ ’ਚੋਂ ਇੱਕ ਨੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਤੇ ਉਸ ਨਾਲ ਹੱਥੋਪਾਈ ਕਰਦੇ ਹੋਏ ਕੁੱਟਮਾਰ ਕੀਤੀ ਅਤੇ ਉਹ ਜ਼ਖਮੀ ਹੋ ਗਿਆ। ਆਸਪਾਸ ਦੇ ਲੋਕਾਂ ਨੇ ਬਚਾਅ ਕਰਦੇ ਹੋਏ ਪੁਲੀਸ ਨੂੰ ਸੂਚਨਾ ਦਿੱਤੀ।

ਇਸੇ ਦੌਰਾਨ ਨੌਜਵਾਨ ਨੇ ਕਥਿਤ ਧਮਕੀਆਂ ਦਿੱਤੀਆਂ ਕਿ ਉਹ ਡਿਪਟੀ ਮੇਅਰ ਦਾ ਲੜਕਾ ਹੈ, ਉਸਦਾ ਕੋਈ ਕੁਝ ਨਹੀਂ ਕਰ ਸਕਦਾ। ਅਮਨਜੋਤ ਦਾ ਦੋਸ਼ ਹੈ ਕਿ ਮੌਜੂਦਾ ਡਿਪਟੀ ਮੇਅਰ ਦੇ ਲੜਕੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕੀਤੀ ਹੈ। ਜਦੋਂ ਇਸ ਮਾਮਲੇ ’ਚ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਿਪਟੀ ਮੇਅਰ ਦੇ ਪਤੀ ਜਰਨੈਲ ਸਿੰਘ ਸ਼ਿਮਲਾਪੁਰੀ ਦਾ ਉਨ੍ਹਾਂ ਨੂੰ ਫੋਨ ਆਇਆ ਸੀ। ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਇਸ ਕੁੱਟਮਾਰ ’ਚ ਸ਼ਾਮਲ ਨਹੀਂ ਹੈ। ਉਨ੍ਹਾਂ ਜਰਨੈਲ ਸਿੰਘ ਨੂੰ ਇਸ ਮਾਮਲੇ ’ਚ ਫਿਰ ਕਾਰਵਾਈ ਕਰਵਾਉਣ ਲਈ ਵੀ ਕਿਹਾ ਹੈ। ਬਾਕੀ ਪੁਲੀਸ ਜਾਂਚ ਕਰ ਰਹੀ ਹੈ।

ਜਦੋਂ ਇਸ ਸੰਬੰਧੀ ਡਿਪਟੀ ਮੇਅਰ ਦੇ ਪਤੀ ਜਰਨੈਲ ਸ਼ਿਮਲਾਪੁਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੜਕੇ ਦਾ ਕੁੱਟਮਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਪੁਲੀਸ ਵੱਲੋਂ ਤਿੰਨ ਖ਼ਿਲਾਫ਼ ਕੇਸ ਦਰਜ

ਥਾਣਾ ਡਵੀਜ਼ਨ ਨੰ. 5 ਦੇ ਐਸ.ਐਚ.ਓ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਤਿੰਨਾਂ ’ਚ ਡਿਪਟੀ ਮੇਅਰ ਦਾ ਲੜਕਾ ਕੌਣ ਹੈ, ਕੁਝ ਪਤਾ ਨਹੀਂ। ਉਸਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੇਅਰ ਦੇ ਲੜਕੇ ਨੇ ਕੁੱਟਮਾਰ ਕੀਤੀ ਹੈ ਜਾਂ ਫਿਰ ਨਹੀਂ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All