DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਮਗੜ੍ਹ ਸਿਵੀਆਂ ’ਚ ਪੰਚਾਇਤੀ ਜ਼ਮੀਨ ਦੀ ਬੋਲੀ ’ਤੇ ਵਿਵਾਦ

ਪਿਛਲੇ 84 ਸਾਲਾਂ ਤੋਂ ਵਾਹੀ ਕਰ ਰਹੇ ਕਿਸਾਨ ਨੇ ਧੱਕੇਸ਼ਾਹੀ ਦੇ ਦੋਸ਼ ਲਾਏ

  • fb
  • twitter
  • whatsapp
  • whatsapp
featured-img featured-img
ਕਿਸਾਨ ਬਲਦੇਵ ਸਿੰਘ ਅਤੇ ਸਾਥੀ ਧੱਕੇਸ਼ਾਹੀ ਦੇ ਦੋਸ਼ ਲਾਉਂਦੇ ਹੋਏ।
Advertisement

ਇੱਥੋਂ ਨੇੜਲੇ ਪਿੰਡ ਰਾਮਗੜ੍ਹ ਸਿਵੀਆਂ ’ਚ ਪੰਚਾਇਤੀ ਜ਼ਮੀਨ ਦੀ ਬੋਲੀ ਸਬੰਧੀ ਵਿਵਾਦ ਖੜ੍ਹਾ ਹੋ ਗਿਆ ਹੈ। ਪੰਚਾਇਤ ਵਿਭਾਗ ਨੇ ਜ਼ਮੀਨ ਉਪਰ ਗ੍ਰਾਮ ਪੰਚਾਇਤ ਦਾ ਹੱਕ ਹੋਣ ਬਾਰੇ ਆਖਿਆ ਹੈ ਜਦਕਿ ਇਸੇ ਪਿੰਡ ਦੇ ਕਿਸਾਨ ਬਲਦੇਵ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਕਾਰਕੁਨਾਂ ਦੀ ਹਾਜ਼ਰੀ ’ਚ ਜ਼ਮੀਨ ਦੀ ਬੋਲੀ ਕਰਵਾਉਣ ਆਏ ਪੰਚਾਇਤ ਵਿਭਾਗ ਦੇ ਮੁਲਾਜ਼ਮਾਂ ਦਾ ਵਿਰੋਧ ਕੀਤਾ। ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਪਿੰਡ ਦੀ ਧਾਰਮਿਕ ਸੰਸਥਾ ਦੀ ਮਾਲਕੀ ਵਾਲੀ ਹੈ ਤੇ ਇਹ ਉਨ੍ਹਾਂ ਦੇ ਪੁਰਖਿਆਂ ਨੂੰ ਕਰੀਬ 84 ਵਰ੍ਹੇ ਪਹਿਲਾਂ ਸੰਸਥਾ ਦੇ ਤਤਕਾਲੀ ਮੁਖੀਆਂ ਵੱਲੋਂ ਕਿਰਤ ਕਰਨ ਲਈ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਜ਼ਮੀਨ ਦਾ ਕੇਸ ਅਦਾਲਤ ’ਚ ਵਿਚਾਰਧੀਨ ਹੈ ਤੇ ਜ਼ਮੀਨ ਦੀ ਬੋਲੀ ਕਰਵਾਉਣ ਲਈ ਪੰਚਾਇਤ ਸਕੱਤਰ ਤੇ ਹੋਰ ਅਧਿਕਾਰੀ ਪਿੰਡ ਪੁੱਜੇ। ਇਸ ਦੌਰਾਨ ਕਿਸਾਨ ਜਥੇਬੰਦੀ ਅਤੇ ਕਿਸਾਨ ਬਲਦੇਵ ਸਿੰਘ ਦੇ ਹਮਾਇਤੀਆਂ ਦਾ ਤਰਕ ਸੀ ਕਿ ਜ਼ਮੀਨ ਬਲਦੇਵ ਸਿੰਘ ਨੂੰ ਹੀ ਦਿੱਤੀ ਜਾਵੇ।

ਪੰਚਾਇਤ ਅਤੇ ਮਾਲ ਵਿਭਾਗ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਜ਼ਮੀਨ ਦਾ ਫ਼ੈਸਲਾ ਗ੍ਰਾਮ ਪੰਚਾਇਤ ਦੇ ਹੱਕ ਅਤੇ ਕਿਸਾਨ ਬਲਦੇਵ ਸਿੰਘ ਖ਼ਿਲਾਫ਼ ਹੋ ਗਿਆ ਹੈ ਤੇ ਇਸ ਕਰਕੇ ਜ਼ਮੀਨ ਦੀ ਬੋਲੀ ਕਰਵਾਈ ਜਾ ਰਹੀ ਹੈ। ਕਿਸਾਨ ਯੂਨੀਅਨ ਦੇ ਆਗੂਆਂ ਨੇ ਇਸ ਕਾਰਵਾਈ ਨੂੰ ਇੱਕਤਰਫਾ ਅਤੇ ਕਿਸਾਨ ਦੇ ਵਿਰੋਧ ਵਿੱਚ ਦੱਸਦਿਆਂ ਦੋਸ਼ ਲਾਇਆ ਕਿ ਵਿਭਾਗ ਵੱਲੋਂ ਅਦਾਲਤੀ ਫ਼ੈਸਲੇ ਦਾ ਪੱਤਰ ਵੀ ਨਹੀਂ ਦਿਖਾਇਆ ਜਾ ਰਿਹਾ ਜਿਸ ਕਰਕੇ ਮਾਮਲਾ ਸ਼ੱਕੀ ਜਾਪਦਾ ਹੈ।

Advertisement

Advertisement

Advertisement
×