DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

contract workers union: ਰੋਡਵੇਜ਼ ਮੁਲਾਜ਼ਮਾਂ ਵੱਲੋਂ ਮੰਗਾਂ ਅਤੇ ਮਸਲਿਆਂ ’ਤੇ ਚਰਚਾ

ਇੱਥੇ ਪੰਜਾਬ ਰੋਡਵੇਜ਼ ਡਿੱਪੂ ਵਿੱਚ ਪਨਬੱਸ, ਪੀ ਆਰ ਟੀ ਸੀ ਆਰਜ਼ੀ ਮੁਲਾਜ਼ਮ ਯੂਨੀਅਨ ਵੱਲੋਂ ਡਿੱਪੂ ਕਮੇਟੀਆਂ ਅਤੇ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਹਰਮਿੰਦਰ ਸਿੰਘ ਸਿੱਧੂ ਅਤੇ ਮੁਹੰਮਦ ਰਫੀ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ...

  • fb
  • twitter
  • whatsapp
  • whatsapp
featured-img featured-img
ਰੋਡਵੇਜ਼ ਮੁਲਾਜ਼ਮ ਆਗੂ ਮੀਟਿੰਗ ਦੌਰਾਨ ਚਰਚਾ ਕਰਦੇ ਹੋਏ। -ਫੋਟੋ: ਢਿੱਲੋਂ
Advertisement

ਇੱਥੇ ਪੰਜਾਬ ਰੋਡਵੇਜ਼ ਡਿੱਪੂ ਵਿੱਚ ਪਨਬੱਸ, ਪੀ ਆਰ ਟੀ ਸੀ ਆਰਜ਼ੀ ਮੁਲਾਜ਼ਮ ਯੂਨੀਅਨ ਵੱਲੋਂ ਡਿੱਪੂ ਕਮੇਟੀਆਂ ਅਤੇ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਹਰਮਿੰਦਰ ਸਿੰਘ ਸਿੱਧੂ ਅਤੇ ਮੁਹੰਮਦ ਰਫੀ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਵਰਕਰਾਂ ਦੀਆਂ ਹੱਕੀ ਮੰਗਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਕਈ ਵਾਰ ਸਰਕਾਰ ਨੇ ਮੰਗਾਂ ਬਾਰੇ ਵਾਅਦਾ-ਖ਼ਿਲਾਫ਼ੀ ਵੀ ਕੀਤੀ। ਇਸ ਕਰ ਕੇ ਵਰਕਰਾਂ ਦੇ ਮਨਾਂ ਵਿੱਚ ਸਰਕਾਰਾਂ ਦੀਆਂ ਸੌੜੀਆਂ ਨੀਤੀਆਂ ਖ਼ਿਲਾਫ਼ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਹੁਣ 2 ਜੂਨ ਨੂੰ ਸਰਕਾਰ ਪੱਖ ਦੇ ਅਧਿਕਾਰੀਆਂ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਹੋ ਰਹੀ ਹੈ। ਜੇ ਇਸ ਵਾਰ ਵੀ ਸਰਕਾਰ ਉਨ੍ਹਾਂ ਦੇ ਮਸਲਿਆਂ ਦਾ ਹੱਲ ਨਹੀਂ ਕਰਦੀ ਤਾਂ ਆਉਂਦੇ ਦਿਨਾਂ ਵਿੱਚ ਤਿੱਖੇ ਫ਼ੈਸਲੇ ਜਿਵੇਂ ਅਣਮਿਥੇ ਸਮੇਂ ਦੀ ਹੜਤਾਲ ਵਰਗੇ ਆਦਿ ਲਏ ਜਾ ਸਕਦੇ ਹਨ।

ਚੇਅਰਮੈਨ ਜਸਪਾਲ ਸਿੰਘ ਅਤੇ ਦਵਿੰਦਰ ਸਿੰਘ ਭੀਮ ਨੇ ਸੂਬਾ ਕਮੇਟੀ ਨੂੰ ਵੀ ਸਖ਼ਤ ਸ਼ਬਦਾਂ ’ਚ ਅਪੀਲ ਕੀਤੀ ਕਿ ਹੁਣ ਸੰਘਰਸ਼ ਤਿੱਖਾ ਕੀਤਾ ਜਾਵੇ, ਸਰਕਾਰ ਮਸਲੇ ਸੁਝਾਉਣ ਦੀ ਥਾਂ ਵਰਕਰਾਂ ਉੱਪਰ ਕੇਸ ਪਾ ਕੇ ਜੇਲ੍ਹਾਂ ਵਿੱਚ ਡੱਕ ਰਹੀ ਹੈ। ਟਰਾਂਸਪੋਰਟ ਵਿਭਾਗ ਸਰਕਾਰ ਦੀਆਂ ਨੀਤੀਆਂ ਕਾਰਨ ਨਿੱਜੀਕਰਨ ਵੱਲ ਵਧ ਰਿਹਾ ਹੈ। ਪ੍ਰਧਾਨ ਬੂਟਾ ਸਿੰਘ, ਸ਼ਿੰਦਰਪਾਲ ਸਿੰਘ, ਸਤਨਾਮ ਸਿੰਘ ਅਤੇ ਰਾਜ ਖਾਨ ਨੇ ਆਖਿਆ ਕਿ ਉਮੀਦ ਹੈ ਸਰਕਾਰ 2 ਜੂਨ ਵਾਲੀ ਮੀਟਿੰਗ ’ਚ ਚੰਗੇ ਫ਼ੈਸਲੇ ਲਵੇਗੀ।

Advertisement

Advertisement
Advertisement
×