DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੂਰਵਾਲਾ ਰੋਡ ਦੀ ਉਸਾਰੀ ਲਟਕੀ, ਲੋਕ ਪ੍ਰੇਸ਼ਾਨ

w ਡੇਢ ਮਹੀਨੇ ਤੋਂ ਕਾਰੋਬਾਰ ਠੱਪ ਹੋਣ ਦਾ ਦਾਅਵਾ; ਪਾਈਪਾਂ ਪਾਉਣ ਤੋਂ ਬਾਅਦ ਵੀ ਨਹੀਂ ਬਣਾਈ ਸੜਕ

  • fb
  • twitter
  • whatsapp
  • whatsapp
featured-img featured-img
ਨੂਰਵਾਲਾ ਰੋਡ ਦੀ ਪੁੱਟੀ ਹੋਈ ਸੜਕ ਦੀ ਝਲਕ।
Advertisement

ਨੂਰਵਾਲਾ ਰੋਡ ’ਤੇ ਸੀਵਰੇਜ ਅਤੇ ਨਹਿਰੀ ਪਾਣੀ ਦੀਆਂ ਪਾਈਪਾਂ ਪਾਉਣ ਦਾ ਕੰਮ ਪਿਛਲੇ ਕਰੀਬ ਡੇਢ ਮਹੀਨੇ ਤੋਂ ਚੱਲ ਰਿਹਾ ਹੈ। ਲਗਭਗ ਇੱਕ ਤੋਂ ਡੇਢ ਕਿਲੋਮੀਟਰ ਤੱਕ ਸੜਕ ’ਤੇ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਹੋਣ ਦੇ ਬਾਵਜੂਦ ਸੜਕ ਦੇ ਉਸਾਰੀ ਦਾ ਕਾਰਜ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ।

ਨਗਰ ਨਿਗਮ ਦੇ ਬੀ ਐਂਡ ਆਰ ਅਤੇ ਓ ਐਂਡ ਐੱਮ ਸੈੱਲ ਵਿਚਾਲੇ ਆਪਸੀ ਤਾਲਮੇਲ ਨਾ ਹੋਣ ਦਾ ਖਮਿਆਜ਼ਾ ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ। ਦੁਕਾਨਦਾਰਾਂ ਵੱਲੋਂ ਕਈ ਵਾਰ ਨਿਗਮ ਅਧਿਕਾਰੀਆਂ ਅਤੇ ਹਲਕਾ ਵਿਧਾਇਕ ਤੱਕ ਅਪੀਲ ਕਰਨ ਦੇ ਬਾਵਜੂਦ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਇਲਾਕੇ ਵਿੱਚ 72 ਲੱਖ ਰੁਪਏ ਦੀ ਲਾਗਤ ਨਾਲ ਡੇਢ ਕਿਲੋਮੀਟਰ ਤੱਕ ਲੁੱਕ ਵਾਲੀ ਸੜਕ ਬਣਨੀ ਹੈ ਅਤੇ ਸਵਾ ਕਰੋੜ ਦੀ ਲਾਗਤ ਨਾਲ ਸੀਵਰੇਜ ਦਾ ਕੰਮ ਚੱਲ ਰਿਹਾ ਹੈ।

Advertisement

ਭਾਜਪਾ ਆਗੂ ਅਮਨ ਅਰੋੜਾ ਨੇ ਦੱਸਿਆ ਕਿ ਸੀਵਰੇਜ ਪਾਈਪ ਪਾਉਣ ਦਾ ਕੰਮ ਅਪਰੈਲ ਮਹੀਨੇ ਸ਼ੁਰੂ ਹੋਇਆ ਸੀ। ਠੇਕੇਦਾਰ ਦੀ ਲਾਪਰਵਾਹੀ ਕਾਰਨ ਇਸ ਸੜਕ ’ਤੇ ਹੁਣ ਤੱਕ ਦੋ ਹਾਦਸੇ ਵੀ ਵਾਪਰ ਚੁੱਕੇ ਹਨ, ਪਰ ਫਿਰ ਵੀ ਕੰਮ ਵਿੱਚ ਤੇਜ਼ੀ ਨਹੀਂ ਲਿਆਂਦੀ ਗਈ। ਅਧਿਕਾਰੀਆਂ ਦੀ ਅਣਦੇਖੀ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ। ਧੂੜ-ਮਿੱਟੀ ਕਾਰਨ ਨਾ ਤਾਂ ਖਾਣ-ਪੀਣ ਵਾਲੀਆਂ ਦੁਕਾਨਾਂ ’ਤੇ ਗਾਹਕ ਆ ਰਹੇ ਹਨ ਅਤੇ ਨਾ ਹੀ ਕੱਪੜਾ ਵਪਾਰੀਆਂ ਕੋਲ। ਹਾਲਤ ਇਹ ਹੈ ਕਿ ਆਟੋ ਚਾਲਕ ਅਤੇ ਸਕੂਲੀ ਬੱਸਾਂ ਵੀ ਇਸ ਰੂਟ ਤੋਂ ਲੰਘਣ ਤੋਂ ਗੁਰੇਜ਼ ਕਰ ਰਹੀਆਂ ਹਨ, ਜਿਸ ਕਾਰਨ ਸਕੂਲੀ ਬੱਚਿਆਂ ਅਤੇ ਮਾਪਿਆਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਵਿਧਾਇਕ ਵੱਲੋਂ 20 ਮਈ ਤੱਕ ਸੜਕ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹਫ਼ਤਾ ਬੀਤਣ ਮਗਰੋਂ ਵੀ ਕੰਮ ਸ਼ੁਰੂ ਨਹੀਂ ਹੋਇਆ।

Advertisement

ਸਥਾਨਕ ਦੁਕਾਨਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੀਵਰੇਜ ਪਾਈਪ ਲਾਈਨ ਦਾ ਕੰਮ ਲਾਪਰਵਾਹੀ ਨਾਲ ਕੀਤਾ ਜਾ ਰਿਹਾ ਹੈ। ਜਿੱਥੇ ਵੀ ਵੱਡੀਆਂ ਹੌਦੀਆਂ (ਮੈਨਹੋਲ) ਬਣਾਈਆਂ ਜਾ ਰਹੀਆਂ ਹਨ, ਉੱਥੇ ਆਲੇ-ਦੁਆਲੇ ਕੋਈ ਸੁਰੱਖਿਆ ਬੈਰੀਕੇਡ ਲਗਾਉਣ ਦੀ ਬਜਾਏ ਉਨ੍ਹਾਂ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ ਹੈ, ਜੋ ਰਾਤ ਵੇਲੇ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ।

ਓ ਐਂਡ ਐੱਮ ਸੈੱਲ ਦੇ ਐਕਸੀਅਨ ਕਮਲ ਰਾਮ ਮੁਤਾਬਕ ਉਨ੍ਹਾਂ ਦਾ ਕੰਮ ਕਾਫ਼ੀ ਹੱਦ ਤੱਕ ਪੂਰਾ ਹੋ ਚੁੱਕਾ ਹੈ। ਮੈਨਹੋਲਾਂ ’ਤੇ ਲੋਹੇ ਦੀਆਂ ਸ਼ੀਟਾਂ ਇੱਕ-ਦੋ ਦਿਨਾਂ ਵਿੱਚ ਲਗਾ ਦਿੱਤੀਆਂ ਜਾਣਗੀਆਂ। ਮੁੱਖ ਸੜਕ ਦੀ ਕਰਾਸਿੰਗ ਕਾਰਨ ਥੋੜ੍ਹਾ ਸਮਾਂ ਲੱਗ ਰਿਹਾ ਹੈ, ਪਰ ਬੀ ਐਂਡ ਆਰ ਵਿਭਾਗ ਇੱਕ ਪਾਸੇ ਤੋਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਸਕਦਾ ਹੈ। ਇਸ ਸਬੰਧੀ ਜਲਦ ਹੀ ਮੀਟਿੰਗ ਕੀਤੀ ਜਾਵੇਗੀ।

ਬੀ ਐਂਡ ਆਰ ਵਿਭਾਗ ਦੇ ਐੱਸ ਈ ਰਣਜੀਤ ਸਿੰਘ ਅਤੇ ਐੱਸ ਡੀ ਓ ਅਮਨਦੀਪ ਸਿੰਘ ਨੇ ਦੱਸਿਆ ਕਿ ਓ ਐਂਡ ਐਮ ਸੈੱਲ ਵੱਲੋਂ ਸ਼ੁਰੂ ਕੀਤਾ ਕੰਮ ਹਾਲੇ ਕੁਝ ਥਾਵਾਂ ’ਤੇ ਅਧੂਰਾ ਹੈ।

Advertisement
×