DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰਸ਼ਰਨ ਕਲਾ ਭਵਨ ’ਚ ਕਵਿਤਾ ਹਾਲ ਦਾ ਨਿਰਮਾਣ

ਹਰਬਖਸ਼ ਸਿੰਘ ਸਰੋਆ ਦੇ ਪਰਿਵਾਰ ਨੇ ਭਵਨ ਦਾ ਨਿਰਮਾਣ ਕਰਵਾਇਆ

  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਸੰਬੋਧਨ ਕਰਦਾ ਹੋਇਆ ਬੁਲਾਰਾ।
Advertisement

ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਸੱਦੇ ’ਤੇ ਕੈਲਗਰੀ ਨਿਵਾਸੀ ਹਰਬਖਸ਼ ਸਿੰਘ ਸਰੋਆ, ਸੂਰੀਆ ਪ੍ਰਤਾਪ ਸਿੰਘ, ਜਰਨੈਲ ਤੱਗੜ, ਅਵਤਾਰ ਤੱਗੜ ਨੇ ਗੁਰਸ਼ਰਨ ਕਲਾ ਭਵਨ ਵਿੱਚ ਇਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਹਰਬਖਸ਼ ਸਿੰਘ ਸਰੋਆ ਵੱਲੋਂ ਆਪਣੀ ਕਿਰਤ ਕਮਾਈ ਨਾਲ ਗੁਰਸ਼ਰਨ ਕਲਾ ਭਵਨ ਵਿਚ ਉਸਾਰੇ ਗਏ ਹਾਲ ਦਾ ਨਾਮਕਰਨ ਕੀਤਾ ਗਿਆ। ਇਸ ਹਾਲ ਨੂੰ ‘ਕਵਿਤਾ ਭਵਨ’ ਦਾ ਨਾਂ ਦਿੱਤਾ ਗਿਆ ਹੈ। ਇਸ ਹਾਲ ਵਿੱਚ ਕਵੀ ਦਰਬਾਰ ਕਰਵਾਏ ਜਾਇਆ ਕਰਨਗੇ। ਹਾਲ ਪੰਜਾਬੀ ਮਾਤ ਭਾਸ਼ਾ ਦੇ ਪੰਜ ਨਾਮਵਰ ਕਵੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮੌਕੇ ਰਵਨੀਤ ਕੌਰ ਲੈਕਚਰਾਰ ਨੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਆਪਣੀ ਕਵਿਤਾ ਪੇਸ਼ ਕੀਤੀ। ਉਪਰੰਤ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਮੰਚ ਦੇ ਕਾਰਜਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮਾਸਟਰ ਭਜਨ ਸਿੰਘ ਦੀ ਪ੍ਰੇਰਨਾ ਸਦਕਾ ਹੀ ਸਰੋਆ ਪਰਿਵਾਰ ਨੇ ਭਵਨ ਵਿੱਚ ਹਾਲ ਕਮਰਾ ਉਸਾਰਿਆ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਬਣਾਉਣਾ ਚਾਹੁੰਦੇ ਹਨ। ਉੱਘੇ ਲੇਖਕ ਅਮਰੀਕ ਤਲਵੰਡੀ ਨੇ ਹਾਲ ਲਈ ਸਰੋਆ ਪਰਿਵਾਰ ਦੀ ਸ਼ਲਾਘਾ ਕੀਤੀ। ਲੈਕਚਰਾਰ ਇਕਬਾਲ ਸਿੰਘ ਪੂੜੈਣ ਤੇ ਪ੍ਰਿੰਸੀਪਲ ਰਾਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਜਰਨੈਲ ਤੱਗੜ ਨੇ ਲੋਕ ਕਲਾ ਮੰਚ ਨਾਲ ਪਿਛਲੇ ਤੇਰਾਂ ਸਾਲ ਪੁਰਾਣੀ ਸਾਂਝ ਦਾ ਜ਼ਿਕਰ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਹਰਬਖਸ਼ ਸਰੋਆ ਨੇ ਕਿਹਾ ਕਿ ਉਨ੍ਹਾਂ ਦੀ ਗੁਰਸ਼ਰਨ ਸਿੰਘ ਭਾਅ ਨਾਲ ਸਾਂਝ ਸੀ ਤੇ ਉਹ ਹੁਣ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਕੰਮ ਤੋਂ ਪ੍ਰਭਾਵਿਤ ਹਨ। ਇਸ ਮੌਕੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਦੀਪਕ ਰਾਏ ਨੇ ਬਾਖੂਬੀ ਨਿਭਾਈ। ਅਖ਼ੀਰ ਵਿੱਚ ਅੰਜੂ ਚੌਧਰੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮਾਸਟਰ ਉਜਾਗਰ ਸਿੰਘ, ਅਵਤਾਰ ਕੌਰ ਤੱਗੜ, ਐਡਵੋਕੇਟ ਗੁਰਚਰਨਜੀਤ, ਮਾਸਟਰ ਲਖਿੰਦਰ ਸਿੰਘ, ਲੈਕਚਰਾਰ ਪਰਗਟ ਸਿੰਘ, ਹਰਦੀਪ ਸਿੰਘ ਨੂਰਪੁਰਾ, ਲੈਕਚਰਾਰ ਅਰਵਿੰਦ ਕੌਰ, ਕਮਲਜੀਤ ਮੋਹੀ, ਪਰਦੀਪ ਕੌਰ, ਨੈਨਾ ਸ਼ਰਮਾ, ਭਾਗ ਸਿੰਘ, ਲਖਵੀਰ ਸਿੰਘ, ਮਾਸਟਰ ਗੁਰਜੀਤ ਸਿੰਘ, ਅਭਿਨੈ ਬਾਂਸਲ, ਕਿਰਨਦੀਪ ਕੌਰ ਆਦਿ ਵੀ ਸਮਾਗਮ ਵਿੱਚ ਹਾਜ਼ਰ ਸਨ।

Advertisement
Advertisement
×