DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Congress Protest: ਕਾਂਗਰਸ ਨੂੰ ਕੋਈ ਤਾਕਤ ਨਹੀਂ ਹਰਾ ਸਕਦੀ: ਰਵਿੰਦਰ ਡਾਲਵੀ

ਕਾਂਗਰਸੀ ਵਰਕਰਾਂ ਨੂੰ ਇਕਜੁੱਟ ਹੋਣ ਦਾ ਸੱਦਾ; ਚੋਣ ਕਮਿਸ਼ਨਰ ਅਤੇ ਮੋਦੀ ਸਰਕਾਰ ਦੇ ਪੁਤਲੇ ਸਾਡ਼ੇ

  • fb
  • twitter
  • whatsapp
  • whatsapp
featured-img featured-img
ਪੁਤਲੇ ਫੂਕਣ ਮੌਕੇ ਰਵਿੰਦਰ ਡਾਲਵੀ ਨਾਲ ਕੈਪਟਨ ਸੰਦੀਪ ਸੰਧੂ ਅਤੇ ਹੋਰ।
Advertisement

ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਮੋਦੀ ਸਰਕਾਰ ਦੀ ਵੋਟ ਚੋਰੀ ਖ਼ਿਲਾਫ਼ ਕਾਂਗਰਸ ਵੱਲੋਂ ਮੁਜ਼ਾਹਰਿਆਂ ਦੇ ਉਲੀਕੇ ਪ੍ਰੋਗਰਾਮ ਤਹਿਤ ਅੱਜ ਇਥੇ ਪੁਤਲੇ ਫੂਕੇ ਗਏ। ਚੋਣ ਕਮਿਸ਼ਨਰ ਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਣ ਸਮੇਂ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਵਿੰਦਰ ਡਾਲਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਹਲਕੇ ਦੇ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਵਿੱਚ ਕਾਂਗਰਸ ਦੀ ਮਜ਼ਬੂਤੀ ਲਈ ਜੀਅ-ਜਾਨ ਨਾਲ ਡਟ ਜਾਣ ਲਈ ਜੋਸ਼ ਭਰਿਆ।

ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਅਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੀ ਅਗਵਾਈ ਹੇਠ ਰੱਖੇ ਇਸ ਪ੍ਰੋਗਰਾਮ ਵਿੱਚ ਬੋਲਦਿਆਂ ਰਵਿੰਦਰ ਡਾਲਵੀ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਆਪਣੇ ਕਈ ਮਹੀਨੇ ਦੇ ਦੌਰੇ ਦੌਰਾਨ ਇਕ ਗੱਲ ਭਲੀਭਾਂਤ ਜਾਣ ਲਈ ਹੈ ਕਿ ਕਾਂਗਰਸ ਨੂੰ ਸੂਬੇ ਵਿੱਚ ਕੋਈ ਤਾਕਤ ਨਹੀਂ ਹਰਾ ਸਕਦੀ, ਬਸ਼ਰਤੇ ਕਿ ਕਾਂਗਰਸੀ ਹੀ ਕਾਂਗਰਸ ਖ਼ਿਲਾਫ਼ ਨਾ ਜਾਣ। ਇਸ ਲਈ ਉਨ੍ਹਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹੋ ਸਹੀ ਸਮਾਂ ਹੈ ਕਿ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਅਤੇ ਪੰਜਾਬ ਵਿੱਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ। ਕਾਂਗਰਸ ਹੀ ਇਕੋ ਇਕ ਅਜਿਹੀ ਪਾਰਟੀ ਹੈ ਜਿੱਥੇ ਆਪਣੀ ਗੱਲ ਕਹਿਣ ਦੀ ਹਰੇਕ ਨੂੰ ਪੂਰੀ ਖੁੱਲ੍ਹ ਹੈ। ਇਸੇ ਪਾਰਟੀ ਦੀ ਹਾਈ ਕਮਾਂਡ ਵਰਕਰਾਂ ਦੀਆਂ ਭਾਵਨਾਵਾਂ ਮੁਤਾਬਕ ਕੰਮ ਕਰਦੀ ਤੇ ਫ਼ੈਸਲੇ ਲੈਂਦੀ ਹੈ। ਉਨ੍ਹਾਂ ਹਲਕਾ ਦਾਖਾ ਵਿੱਚ ਪਾਰਟੀ ਦੇ ਸਾਰੇ ਵਿੰਗ ਮਜ਼ਬੂਤ ਤੇ ਸਰਗਰਮ ਕਰਨ ਲਈ ਵੀ ਕਿਹਾ। ਚੋਣ ਕਮਿਸ਼ਨਰ ਦੇ ਕੰਮਕਾਜ ’ਤੇ ਪੈਦਾ ਵਿਵਾਦ ਦੀ ਗੱਲ ਕਰਦਿਆਂ ਡਾਲਵੀ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠ ਸਾਰੀਆਂ ਵਿਰੋਧੀਆਂ ਪਾਰਟੀਆਂ ਹੁਣ ਇਕ ਮੰਚ ’ਤੇ ਆ ਗਈਆਂ ਹਨ।

Advertisement

ਭਾਜਪਾ ਤੇ ਮੋਦੀ ਸਰਕਾਰ ਨੂੰ ਫਾਇਦਾ ਪਹੁੰਚਾਉਣ ਦੀ ਚੋਣ ਕਮਿਸ਼ਨਰ ਦੀ ਹੁਣ ਹੋਰ ਮਨਮਾਨੀ ਨਹੀਂ ਚੱਲਣ ਦਿੱਤੀ ਜਾਵੇਗੀ। ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਤੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਨਸ਼ੇ ਦੇ ਮੁੱਦੇ ‘ਤੇ ‘ਆਪ’ ਦੀ ਸੂਬਾ ਤੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਹੁਣ ਨਸ਼ੇ ਖ਼ਤਮ ਕਰਨ ਦੀਆਂ ਗੱਲ ਕਰ ਰਹੀ ਭਾਜਪਾ ਦੱਸੇ ਕਿ ਦਸ ਸਾਲ ਦੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਹੀ ਸੂਬੇ ਵਿੱਚ ‘ਚਿੱਟਾ’ ਤੇ ਹੋਰ ਨਸ਼ੇ ਨਹੀਂ ਆਏ। ਭਗਵੰਤ ਮਾਨ ਸਰਕਾਰ ਵੀ ਨਸ਼ੇ ਖ਼ਤਮ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ। ਇਸ ਮੌਕੇ ਪ੍ਰੇਮ ਸਿੰਘ ਸੇਖੋਂ, ਸੁਖਵਿੰਦਰ ਸਿੰਘ ਪਮਾਲੀ, ਗੁਰਮੀਤ ਸਿੰਘ ਮਿੰਟੂ ਰੂਮੀ ਹਾਜ਼ਰ ਸਨ।

Advertisement

Advertisement
×