Congress Protest: ਪ੍ਰਧਾਨ ਮੰਤਰੀ ਅਤੇ ਚੋਣ ਕਮਿਸ਼ਨਰ ਦੇ ਪੁਤਲੇ ਸਾੜੇ
ਕਾਂਗਰਸੀਆਂ ਵੱਲੋਂ ਮੋਦੀ ਅਤੇ ਗਿਆਨੇਸ਼ ਖ਼ਿਲਾਫ਼ ਨਾਅਰੇਬਾਜ਼ੀ
ਵੋਟ ਚੋਰੀ ਅਤੇ ਚੋਣ ਪ੍ਰਕਿਰਿਆ ਵਿੱਚ ਬੇ-ਨਿਯਮੀਆਂ ਦੇ ਦੋਸ਼ਾਂ ਨੂੰ ਲੈ ਕੇ ਅੱਜ ਰਾਏਕੋਟ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਪੁਤਲੇ ਫੂਕੇ। ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ, ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਚੇਅਰਮੈਨ ਮੈਨੀਫੈਸਟੋ ਕਮੇਟੀ ਪ੍ਰਦੇਸ਼ ਕਾਂਗਰਸ, ਰਵਿੰਦਰ ਦਲਵੀ ਸਹਿ ਇੰਚਾਰਜ, ਮੇਜਰ ਸਿੰਘ ਮੁੱਲਾਂਪੁਰ ਪ੍ਰਧਾਨ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਵੋਟ ਚੋਰੀ ਕੀਤੀ ਗਈ ਹੈ। ਆਗੂਆਂ ਨੇ 2024 ਲੋਕ ਸਭਾ ਚੋਣਾਂ ਨਾਲ ਸਬੰਧਤ ਚੋਣ ਬੇਨਿਯਮੀਆਂ ’ਤੇ ਵੀ ਸਵਾਲ ਉਠਾਏ ਅਤੇ ਚੋਣ ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਮੰਗ ਕੀਤੀ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰਦਿਆਂ ਡਾ. ਅਮਰ ਸਿੰਘ ਅਤੇ ਰਵਿੰਦਰ ਡਲਵੀ ਨੇ ਕਿਹਾ ਕਿ ਹੁਣ ਤਾਂ ਮੁੱਖ ਚੋਣ ਕਮਿਸ਼ਨਰ ਦੇ ਨਾਲ ਦੇ ਦੋ ਕਮਿਸ਼ਨਰਾਂ ਨੇ ਹੀ ਚੋਣ ਕਮਿਸ਼ਨ ਦੇ ਕੰਮਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਚੋਣ ਪ੍ਰਕਿਰਿਆ ਵਿੱਚ ਧਾਂਦਲੀਆਂ ਨੇ ਚੋਣ ਕਮਿਸ਼ਨ ਅਤੇ ਭਾਜਪਾ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਹੈ। ਰੋਸ ਪ੍ਰਗਟ ਕਰਨ ਸਮੇਂ ਕਾਂਗਰਸੀ ਵਰਕਰਾਂ ਨੇ ਵੋਟ ਚੋਰੀ ਨਹੀਂ ਚਲੇਗੀ ਆਦਿ ਨਾਅਰੇ ਲਾਏ। ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ ਬੋਪਾਰਾਏ, ਰਵਿੰਦਰ ਸਿੰਘ ਅੱਬੂਵਾਲ, ਰਛਪਾਲ ਸਿੰਘ ਸੀਲੋਆਣੀ ਬਲਾਕ ਸਮਿਤੀ, ਜਿਲ੍ਹਾ ਪਰਿਸ਼ਦ ਸਤਵੰਤ ਸਿੰਘ ਸੁਧਾਰ, ਸੁਖਭਿੰਦਰ ਸਿੰਘ ਨਿੱਕਾ ਝੋਰੜਾਂ, ਰਾਜਾ ਬਰਾੜ ਆਂਡਲੂ, ਮੇਜਰ ਸਿੰਘ ਧੂਰਕੋਟ, ਬਿੱਲੂ ਜੱਟਪੁਰਾ,ਅਵਤਾਰ ਗਾਂਧੀ, ਗੁਰਸੇਵਕ ਭੈਣੀ ਬੜਿੰਗਾਂ, ਲਖਵੀਰ ਸਿੰਘ ਸਰਪੰਚ, ਸਰਪੰਚ ਐੱਸ ਨਵੀ ਅਕਾਲਗੜ੍ਹ ,ਕਮਲਜੀਤ ਕੌਰ ਹਿੱਸੋਵਾਲ ਹਾਜ਼ਰ ਸਨ।

