DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Congress Party Protest: ਪੁਤਲਾ ਫੂਕ ਮੁਜ਼ਾਹਰੇ ਨੇ ਬੱਚੇ ਹਾਲੋਂ ਬੇਹਾਲ ਕੀਤੇ

ਜਾਮ ਵਿੱਚ ਫਸੀਆਂ ਸਕੂਲੀ ਬੱਸਾਂ; ਪੁਤਲਾ ਫੂਕਣ ਮਗਰੋਂ ਖੁੱਲ੍ਹਿਆ ਜਾਮ

  • fb
  • twitter
  • whatsapp
  • whatsapp
featured-img featured-img
ਜਾਮ ਦੌਰਾਨ ਖੜ੍ਹੀਆਂ ਸਕੂਲਾਂ ਦੀਆਂ ਵੈਨਾਂ ਅਤੇ ਹੋਰ ਵਾਹਨ।
Advertisement

ਕਾਂਗਰਸ ਪਾਰਟੀ ਵੱਲੋਂ ਇਥੇ ਰੱਖਿਆ ਅਰਥੀ ਫੂਕ ਮੁਜ਼ਾਹਰਾ ਸਕੂਲੀ ਬੱਚਿਆਂ ਲਈ ਮੁਸੀਬਤ ਬਣ ਗਿਆ। ਜ਼ਿਕਰਯੋਗ ਹੈ ਕਿ ਅੱਜ ਕਾਂਗਰਸ ਦੀ ਲੰਮਿਆਂ ਵਾਲਾ ਬਾਗ ਵਿਖੇ ਵੱਖ-ਵੱਖ ਬਲਾਕਾਂ ਦੀ ਮੀਟਿੰਗ ਰੱਖੀ ਗਈ ਸੀ। ਮੀਟਿੰਗ ਉਪਰੰਤ ਜਦੋਂ ਪੁਤਲਾ ਫੂਕਣ ਦਾ ਸਮਾਂ ਆਇਆ ਤਾਂ ਸਾਰੇ ਕਾਂਗਰਸੀ ਬਾਹਰ ਸੜਕ ‘ਤੇ ਆ ਗਏ। ਉਸੇ ਵਕਤ ਸਕੂਲਾਂ ਵਿੱਚ ਛੁੱਟੀ ਹੋ ਗਈ। ਪੁਤਲਾ ਫੂਕਣ ਦੀ ਤਿਆਰੀ ਤੋਂ ਲੈ ਕੇ ਅੱਗ ਲਾਉਣ ਤਕ ਵੀਹ ਮਿੰਟ ਤੋਂ ਵੱਧ ਦਾ ਸਮਾਂ ਲੱਗ ਗਿਆ। ਇਸ ਦੌਰਾਨ ਲੰਮਾ ਜਾਮ ਲੱਗ ਗਿਆ ਅਤੇ ਜਾਮ ਵਿੱਚ ਸਾਰੀਆਂ ਸਕੂਲੀ ਵੈਨਾਂ, ਬੱਸਾਂ ਤੇ ਵਾਹਨ ਫਸੇ ਹੀ ਨਜ਼ਰ ਆ ਰਹੇ ਸਨ। ਇਨ੍ਹਾਂ ਵਿੱਚ ਜ਼ਿਆਦਾਤਰ ਵਾਹਨ ਡੀ ਏ ਵੀ ਸਕੂਲ ਦੇ ਸਨ ਜੋ ਇਸ ਸੜਕ ‘ਤੇ ਨੇੜੇ ਹੀ ਸਥਿਤ ਹੈ। ਗਰਮੀ ਕਰ ਕੇ ਬੇਹਾਲ ਬੱਚਿਆਂ ‘ਤੇ ਤਰਕ ਖਾ ਕੇ ਲੋਕਾਂ, ਬੱਚਿਆਂ ਦੇ ਮਾਪਿਆਂ ਤੇ ਵੈਨ ਡਰਾਈਵਰਾਂ ਨੇ ਕਾਂਗਰਸੀਆਂ ਦੀਆਂ ਲਾਂਘੇ ਲਈ ਮਿੰਨਤਾਂ ਕੀਤੀਆਂ ਪਰ ਉਨ੍ਹਾਂ ਨੂੰ ਰਸਤਾ ਅਰਥੀ ਫੂਕੇ ਜਾਣ ਤੋਂ ਬਾਅਦ ਵੀ ਕਾਫੀ ਸਮੇਂ ਨਾਲ ਹੀ ਮਿਲ ਸਕਿਆ। ਅਸਲ ’ਚ ਸਥਾਨਕ ਲੰਮਿਆਂ ਵਾਲਾ ਬਾਗ ਦੇ ਮੂਹਰੇ ਕਾਂਗਰਸੀ ਅਹੁਦੇਦਾਰ ਤੇ ਵਰਕਰ ਸਹਿ-ਇੰਚਾਰਜ ਰਵਿੰਦਰ ਡਾਲਵੀ ਦੀ ਅਗਵਾਈ ਵਿੱਚ ਚੋਣ ਕਮਿਸ਼ਨਰ ਦਾ ਪੁਤਲਾ ਫੂਕਣ ਆਏ ਸਨ। ਇਸ ਮੌਕੇ ਮੌਜੂਦ ਹਰਦੀਪ ਸਿੰਘ, ਮੁਕੇਸ਼ ਕੁਮਾਰ ਤੇ ਹੋਰਾਂ ਮੰਗ ਕੀਤੀ ਕਿ ਸੜਕਾਂ ‘ਤੇ ਅਜਿਹੇ ਮੁਜ਼ਾਹਰਿਆਂ ਸਮੇਂ ਨਿਯਮ ਕਾਨੂੰਨ ਹੋਣੇ ਚਾਹੀਦੇ ਹਨ ਤੇ ਉਨ੍ਹਾਂ ਦਾ ਪਾਲਣ ਵੀ ਸਖ਼ਤੀ ਨਾਲ ਹੋਣਾ ਚਾਹੀਦਾ ਹੈ।

Advertisement
Advertisement
×