Congress Committee: ਦਾਅਵਿਆਂ ਦੀ ਥਾਂ ਕੰਮ ’ਤੇ ਧਿਆਨ ਦੇਵੇ ਸਰਕਾਰ: ਦੀਵਾਨ
ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਨੇ ਸੀਤਾ ਨਗਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਮੀਟਿੰਗ ਕੀਤੀ। ਨੀਰਜ ਬਿਰਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵੱਡੀ ਗਿਣਤੀ ਇਲਾਕਾ ਵਾਸੀ ਪੁੱਜੇ। ਇਸ ਮੌਕੇ ਪਵਨ ਦੀਵਾਨ ਨੇ ਦੱਸਿਆ ਕਿ...
ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਨੇ ਸੀਤਾ ਨਗਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਮੀਟਿੰਗ ਕੀਤੀ। ਨੀਰਜ ਬਿਰਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵੱਡੀ ਗਿਣਤੀ ਇਲਾਕਾ ਵਾਸੀ ਪੁੱਜੇ।
ਇਸ ਮੌਕੇ ਪਵਨ ਦੀਵਾਨ ਨੇ ਦੱਸਿਆ ਕਿ ਪੰਜਾਬ ਵਿੱਚ ‘ਆਪ’ ਸਰਕਾਰ ਨੇ ਇਸ਼ਤਿਹਾਰਬਾਜ਼ੀ ਰਾਹੀਂ ਕੀਤੇ ਜਾਂਦੇ ਵੱਡੇ-ਵੱਡੇ ਦਾਅਵੇ ਹਕੀਕਤ ਦੇ ਪੂਰੀ ਤਰ੍ਹਾਂ ਉਲਟ ਹਨ। ਜ਼ਿਆਦਾਤਰ ਲੋਕ ਕਾਨੂੰਨ ਅਤੇ ਵਿਵਸਥਾ ਦੀ ਮਾੜੀ ਸਥਿਤੀ ਕਾਰਨ ਪ੍ਰੇਸ਼ਾਨ ਹਨ। ਲੁੱਟ ਖੋਹ, ਚੋਰੀ ਅਤੇ ਕਤਲ ਵਰਗੇ ਗੰਭੀਰ ਮਾਮਲੇ ਆਮ ਗੱਲਾਂ ਬਣ ਚੁੱਕੇ ਹਨ। ਸੂਬੇ ਦੇ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਲੋਕ ਦਿਨ ਵੇਲੇ ਵੀ ਘਰੋਂ ਨਿਕਲਦੇ ਡਰਦੇ ਹਨ।
ਸ੍ਰੀ ਦੀਵਾਨ ਨੇ ਕਿਹਾ ਕਿ ਸਰਕਾਰ ਨੂੰ ਕੀਤੇ ਜਾ ਰਹੇ ਝੂਠੇ ਦਾਅਵਿਆਂ ਦੀ ਥਾਂ ਜ਼ਮੀਨੀ ਹਕੀਕਤਾਂ ਵੱਲ ਧਿਆਨ ਦੇਣ ਅਤੇ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਖ਼ਾਸ ਤੌਰ ’ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਲੋਕਾਂ ਦੇ ਰੋਜ਼ਾਨਾ ਦੇ ਖ਼ਰਚੇ ਵਧ ਗਏ ਹਨ ਪਰ ਇਸ ਦੇ ਉਲਟ ਤਨਖ਼ਾਹਾਂ ਵਿੱਚ ਕੋਈ ਵਾਧਾ ਨਹੀਂ ਹੋਇਆ।
ਸ੍ਰੀ ਦੀਵਾਨ ਨੇ ਕਿਹਾ ਕਿ ਸਸਤਾ ਕੱਚਾ ਤੇਲ ਖ਼ਰੀਦ ਕੇ ਲੋਕਾਂ ਤੋਂ ਭਾਰੀ ਮੁਨਾਫ਼ਾ ਕਮਾਉਣ ਵਾਲੀਆਂ ਕੰਪਨੀਆਂ ਨੂੰ ਲੋਕ ਹਿੱਤ ਵਿੱਚ ਭਾਅ ਘਟਾਉਣੇ ਚਾਹੁੰਦੇ ਹਨ। ਸਿਰਫ਼ ਦਾਅਵੇ ਕਰਨ ਨਾਲ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦੀਆਂ। ਕੰਮ ਜ਼ਮੀਨੀ ਪੱਧਰ ’ਤੇ ਵੀ ਹੋਣੇ ਚਾਹੀਦੇ ਹਨ। ਇਸ ਮੌਕੇ ਸੁਸ਼ੀਲ ਮਲਹੋਤਰਾ, ਇੰਦਰਜੀਤ ਕਪੂਰ, ਨਿਰਾਜ ਬਿਰਲਾ, ਰੋਹਿਤ ਪਾਹਵਾ, ਪੁਲਕਿਤ ਚੌਧਰੀ, ਰਾਜੀਵ ਕਪੂਰ, ਅੰਕਿਤ ਜਿੰਦਲ, ਹਰਜੀਤ ਸਿੰਘ, ਵਿਜੈ ਅਰੋੜਾ, ਜਸਪਾਲ ਸ਼ਰਮਾ ਤੇ ਮਨੋਹਰ ਜੈਨ ਵੀ ਹਾਜ਼ਰ ਸਨ।

