ਮਾਝੇ ’ਚ ਵਾਪਰੇ ਸ਼ਰਾਬ ਕਾਂਡ ਪਿੱਛੋਂ ਪੁਲੀਸ ਦੀ ਚੌਕਸੀ ਵਧਾਈ

ਮਾਝੇ ’ਚ ਵਾਪਰੇ ਸ਼ਰਾਬ ਕਾਂਡ ਪਿੱਛੋਂ ਪੁਲੀਸ ਦੀ ਚੌਕਸੀ ਵਧਾਈ

ਡੀਐੱਸਪੀ ਦਿਲਬਾਗ ਸਿੰਘ ਬਾਠ, ਡੀਐੱਸਪੀ ਦਵਿੰਦਰ ਸਿੰਘ ਅਤੇ ਪੁਲੀਸ ਪਾਰਟੀ ਫੜੇ ਗਏ ਲਾਹਣ ਨਾਲ।

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 4 ਅਗਸਤ

ਮਾਝੇ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਮਾਲਵਾ, ਦੁਆਬਾ ਸਮੇਤ ਗੁਆਂਢੀ ਸੂਬਿਆਂ ’ਚ ਵੀ ਹਿੱਲਜੁਲ ਸ਼ੁਰੂ ਹੋ ਗਈ ਹੈ। ਅੱਜ ਬਾਅਦ ਦੁਪਹਿਰ ਲੁਧਿਅਾਣਾ ਦੀ ਦਿਹਾਤੀ ਪੁਲੀਸ ਥਾਣਾ ਸਿੱਧਵਾਂ ਬੇਟ, ਸਦਰ ਜਗਰਾਉਂ, ਥਾਣਾ ਸਹਿਰੀ ਅਤੇ ਸੀਆਈਏ ਦੀ ਪੁਲੀਸ ਨੇ ਐਕਸਸਾਈਜ਼ ਵਿਭਾਗ ਦੇ ਅਮਲੇ ਨਾਲ ਮਿਲਕੇ ਸੱਤਲੁਜ ਕਿਨਾਰੇ ਅਤੇ ਨਾਲ ਲੱਗਦੇ ਸਮੁੱਚੇ ਇਲਾਕੇ ’ਚ ਸਰਚ ਮੁਹਿੰਮ ਕੀਤੀ। ਡੀਐੱਸਪੀ ਦਿਲਬਾਗ ਸਿੰਘ ਬਾਠ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸਰਚ ਮੁਹਿੰਮ ਸਫ਼ਲ ਰਹੀ। ਦਰਿਆ ਕਿਨਾਰੇ ਲੱਖਾਂ ਲਿਟਰ, ਕੁਇੰਟਲਾਂ ਦੇ ਹਿਸਾਬ ਦੇਸੀ ਸ਼ਰਾਬ ਤਿਆਰ ਕਰਨ ਵਾਲਾ ਲਾਹਣ ਮਿਲਿਆ ਜਿਸਨੂੰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਅਾ ਕਿ ਸ਼ਰਾਬ ਲਈ ਤਸਕਰਾਂ ਨੂੰ ਸ਼ਰਾਬ ਬਣਾਉਣ ਲਈ ਗੁੱੜ ਵੇਚਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸ਼ਰਾਬ ਤਸਕਰਾਂ ਨੂੰ ਤਾੜਨਾ ਕੀਤੀ ਕਿ ਘਟੀਆ ਸ਼ਰਾਬ ਵੇਚ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਖੇਡਣਾ ਬੰਦ ਕਰਨ ਨਹੀਂ ਜੇਲਾਂ’ਚ ਜਾਣ ਲਈ ਤਿਆਰ ਰਹਿਣ ਕਿਸੇ ਵੀ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

* ਸੰਸਦ ਭਵਨ ਦੇ ਅੰਦਰ ਹੀ ਰਾਤ ਭਰ ਧਰਨੇ ’ਤੇ ਡਟੇ ਰਹੇ ਮੁਅੱਤਲ ਸੰਸਦ ਮੈ...

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਬਿੱਲ ਵਾਪਸ ਸੰਸਦ ਵਿਚ ਭੇਜਣ ਦੀ ਗੁਜ਼ਾਰਿਸ਼ ਕੀਤੀ

ਖੇਤੀ ਬਿੱਲਾਂ ਖ਼ਿਲਾਫ਼ ਬਠਿੰਡਾ, ਜਲੰਧਰ, ਤਲਵਾੜਾ, ਲਹਿਰਾਗਾਗਾ ਤੇ ਧੂਰੀ ’ਚ ਧਰਨੇ

ਖੇਤੀ ਬਿੱਲਾਂ ਖ਼ਿਲਾਫ਼ ਬਠਿੰਡਾ, ਜਲੰਧਰ, ਤਲਵਾੜਾ, ਲਹਿਰਾਗਾਗਾ ਤੇ ਧੂਰੀ ’ਚ ਧਰਨੇ

ਆਗੂਆਂ ਨੇ ਭਾਜਪਾ ਅਤੇ ਅਕਾਲੀ ਦਲ ’ਤੇ ਲਾਏ ਕਿਸਾਨੀ ਨਾਲ ‘ਛਲਾਵਾ’ ਕਰਨ ਦ...

ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਕਿਸਤਾਨੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਕਿਸਤਾਨੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ

ਅਗਵਾ ਸਿੱਖ ਲੜਕੀ ਨੂੰ ਮਾਪਿਆਂ ਹਵਾਲੇ ਕਰਨ ਦੀ ਮੰਗ ਕੀਤੀ

ਸ਼ਹਿਰ

View All